11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਹੋਲੀ ਬੇਸਿਲ ਹਸਪਤਾਲ ਖਰੜ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਅੱਜ-ਡਾ. ਵਰਮਾ

ਖਰੜ, 10 ਅਕਤੂਬਰ (ਗੁਰਮੁੱਖ ਸਿੰਘ ਮਾਨ)-ਹੋਲੀ ਬੇਸਿਲ ਹਸਪਤਾਲ ਖਰੜ ਵਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅੱਜ 11 ਅਕਤੂਬਰ ਨੂੰ ਸਵੇਰੇ 10 ਵਜੇ ਹਸਪਤਾਲ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਡਾ.

ਅਜੀਤ ਡੈਸਕ 11-10-2026
ਖਰੜ, 10 ਅਕਤੂਬਰ (ਗੁਰਮੁੱਖ ਸਿੰਘ ਮਾਨ)-ਹੋਲੀ ਬੇਸਿਲ ਹਸਪਤਾਲ ਖਰੜ ਵਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅੱਜ 11 ਅਕਤੂਬਰ ਨੂੰ ਸਵੇਰੇ 10 ਵਜੇ ਹਸਪਤਾਲ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਡਾ. ਸਚਿਨ ਵਰਮਾ ਐਮ. ਡੀ. ਇੰਟਰਨਲ ਮੈਡੀਸਨ ਨੇ ਦੱਸਿਆ ਕਿ ਇਸ ਕੈਂਪ ਵਿਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ ਅਤੇ ਨਾਲ ਹੀ ਉਨ੍ਹਾਂ ਨੂੰ ਸਿਹਤ ਦੀ ਸੰਭਾਲ ਬਾਰੇ ਸਲਾਹ ਵੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਸ ਕੈਂਪ ਵਿਚ ਕਈ ਪ੍ਰਕਾਰ ਦੇ ਟੈਸਟ ਜਿਵੇਂ ਕਿ ਜਿਗਰ ਦੀ ਕਾਰਜ਼ਕੁਸ਼ਲਤਾ, ਹੱਡੀਆਂ ਦੀ ਘਣਤਾ, ਬਲੱਡ ਲਿਪਿਡ ਪ੍ਰੋਫਾਈਲ, ਬਲੱਡ ਸ਼ੂਗਰ, ਨਾੜੀਆਂ ਦੀ ਕਾਰਜ਼ਕੁਸ਼ਲਤਾ, ਬਲੱਡ ਪ੍ਰੈਸ਼ਰ, ਬੀ. ਐਮ. ਆਈ. ਗੁਰਦਿਆਂ ਦੀ ਕਾਰਜ਼ਕੁਸ਼ਲਤਾ, ਗੱਠੀਏ ਅਤੇ ਕਲੈਸਟ੍ਰੋਲ ਨਾਲ ਸੰਬੰਧਿਤ ਟੈਸਟ ਮੁਫ਼ਤ ਕੀਤੇ ਜਾਣਗੇ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਪਿਛਲੀ ਖ਼ਬਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ’ ਚ ਤਬਦੀਲ ਕਰੇ ਸਰਕਾਰ - ਕਾਹਲੋਂ ਅਗਲੀ ਖ਼ਬਰ ਮੈਰਾਥਨ ਕਾਰਨ ਚੰਡੀਗੜ੍ਹ ਵਿਚ ਸਵੇਰੇ 5 ਤੋਂ 9.30 ਵਜੇ ਤੱਕ ਟਰੈਫ਼ਿਕ ਲਈ ਬਦਲਵੇਂ ਰਸਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।