06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸੁਸਾਇਟੀ ’ ਚ ਪਿਛਲੇ 2-3 ਸਾਲਾਂ ਤੋਂ ਨਹੀਂ ਆਈ ਖਾਦ - ਸੰਜੀਵ ਰੂਬੀ

ਖਰੜ, 5 ਅਕਤੂਬਰ (ਜੰਡਪੁਰੀ)-ਖਰੜ ਦੀ ਅਨਾਜ ਮੰਡੀ ਸਥਿਤ ‘ਦੀ ਖਰੜ ਕੋਆਪ੍ਰੇਟਿਵ ਮਾਰਕੀਟਿੰਗ ਸੁਸਾਇਟੀ’ ਦੇ ਆਗੂ ਸੰਜੀਵ ਕੁਮਾਰ ਰੂਬੀ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਪਿਛਲੇ 2-3 ਸਾਲਾਂ ਤੋਂ ਸੁਸਾਇਟੀ ‘ਚ ਯੂਰੀਆ ਅਤੇ ਡੀ. ਏ.

ਅਜੀਤ ਡੈਸਕ 06-10-2026
ਖਰੜ, 5 ਅਕਤੂਬਰ (ਜੰਡਪੁਰੀ)-ਖਰੜ ਦੀ ਅਨਾਜ ਮੰਡੀ ਸਥਿਤ ‘ਦੀ ਖਰੜ ਕੋਆਪ੍ਰੇਟਿਵ ਮਾਰਕੀਟਿੰਗ ਸੁਸਾਇਟੀ’ ਦੇ ਆਗੂ ਸੰਜੀਵ ਕੁਮਾਰ ਰੂਬੀ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਪਿਛਲੇ 2-3 ਸਾਲਾਂ ਤੋਂ ਸੁਸਾਇਟੀ ‘ਚ ਯੂਰੀਆ ਅਤੇ ਡੀ. ਏ. ਪੀ. ਖਾਦ ਨਹੀਂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਸੰਬੰਧਿਤ ਵਿਭਾਗਾਂ ਨੂੰ ਕਈ ਵਾਰੀ ਲਿਖਤੀ ਤੌਰ ‘ਤੇ ਜਾਣੂ ਕਰਵਾਉਣ ਦੇ ਬਾਵਜੂਦ ਖਾਦ ਨਹੀਂ ਭੇਜੀ ਗਈ। ਉਨ੍ਹਾਂ ਕਿਹਾ ਕਿ ਸੁਸਾਇਟੀ ‘ਚ ਜਿਹੜੇ ਵਿਅਕਤੀ ਕਣਕ ਲੈ ਕੇ ਆਉਂਦੇ ਸਨ, ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਸੁਸਾਇਟੀ ‘ਚੋਂ ਖਾਦ ਦਾ ਸਰਕਾਰੀ ਰੇਟ ਅਨੁਸਾਰ ਭੁਗਤਾਨ ਕਰ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਨਿੱਜੀ ਵਿਕਰੇਤਾਵਾਂ ਨੂੰ ਖੁੱਲ੍ਹੀ ਖਾਦ ਖਾਦ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਤੋਂ ਖਾਦ ਲੈਣ ਸਮੇਂ ਕਿਸਾਨਾਂ ਨੂੰ ਮਜ਼ਬੂਰੀ ‘ਚ ਹੋਰ ਸਾਮਾਨ ਵੀ ਖ਼ਰੀਦਣਾ ਪੈਂਦਾ ਹੈ, ਪਰ ਸੁਸਾਇਟੀਆਂ ‘ਚ ਸਿਰਫ ਕਿਸਾਨਾਂ ਨੂੰ ਖਾਦ ਹੀ ਦਿੱਤੀ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਖਰੜ ਦੀ ਸੁਸਾਇਟੀ ਨੂੰ ਯੂਰੀਆ ਤੇ ਡੀ. ਏ. ਪੀ. ਖਾਦ ਦੀ ਤੁਰੰਤ ਸਪਲਾਈ ਦਿੱਤੀ ਜਾਵੇ। ਦੂਜੇ ਪਾਸੇ ਜਦੋਂ ਇਸ ਸੰਬੰਧ ‘ਚ ਚੀਫ਼ ਐਗਰੀਕਲਚਰ ਅਫ਼ਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਹੈ ਕਿ ਸੁਸਾਇਟੀ ਨੂੰ 8 ਫ਼ੀਸਦੀ ਖਾਦ ਦਿੱਤੀ ਜਾਂਦੀ ਹੈ, ਪਰ ਜੇਕਰ ਕੋਈ ਸੁਸਾਇਟੀ ਡਿਫਾਲਟਰ ਹੁੰਦੀ ਹੈ ਤਾਂ ਉਸ ਨੂੰ ਖਾਦ ਨਹੀਂ ਦਿੱਤੀ ਜਾਂਦੀ, ਪਰ ਫਿਰ ਵੀ ਉਹ ਇਸ ਸੰਬੰਧੀ ਮਾਮਲੇ ਸੰਬੰਧੀ ਜਾਂਚ ਕਰਨਗੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਸਪਾਲ ਸਿੰਘ ਨਿਆਮੀਆਂ ਸਮੇਤ ਹੋਰ ਕਿਸਾਨ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਮਹਿਲਾ ਕਾਂਗਰਸ ਵਲੋਂ ਜੰਤਰ - ਮੰਤਰ ਵਿਖੇ ਵਾਪਰੀ ਘਟਨਾ ਖ਼ਿਲਾਫ਼ ਖਰੜ ਵਿਖੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਬਲਾਕ ਮਾਜਰੀ ਖੇਤਰ ਦੀਆਂ ਸੰਪਰਕ ਸੜਕਾਂ ’ ਤੇ ਗਟਕਾ ਪਾਉਣ ਤੋਂ 5 ਮਹੀਨੇ ਬਾਅਦ ਵੀ ਨਹੀਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।