04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਹਾਲੇ ਨੀਵਾਂ ਕਰਕੇ ਬੈਰੀਕੇਡ ਲਗਾਇਆ ਨਹੀਂ ਕਿ ਰਾਤ ਨੂੰ ਕਿਸੇ ਵਾਹਨ ਨੇ ਓਵਰਹੈੱਡ ਬੈਰੀਕੇਡ ਵੀ ਤੋੜ ਦਿੱਤਾ ਐੱਸ.ਡੀ.ਐੱਮ. ਡੇਰਾਬੱਸੀ ਦੇ ਹੁਕਮਾਂ ਨੂੰ ਟਿੱਚ ਜਾਣਦਾ ਹੈ ਪੁਲਿਸ ਪ੍ਰਸ਼ਾਸਨ

ਡੇਰਾਬੱਸੀ, 3 ਅਕਤੂਬਰ (ਗੁਰਮੀਤ ਸਿੰਘ)-ਮੁਬਾਰਿਕਪੁਰ ਰੇਲਵੇ ਅੰਡਰ-ਪਾਥ ‘ਚੋਂ ਓਵਰਲੋਡ ਟਿੱਪਰਾਂ ਅਤੇ ਭਾਰੀ ਵਾਹਨਾਂ ਦੀ ਆਵਾਜਾਈ ਰੋਕੇ ਜਾਣ ਸੰਬੰਧੀ ਐੱਸ. ਡੀ.

ਅਜੀਤ ਡੈਸਕ 04-10-2026
ਡੇਰਾਬੱਸੀ, 3 ਅਕਤੂਬਰ (ਗੁਰਮੀਤ ਸਿੰਘ)-ਮੁਬਾਰਿਕਪੁਰ ਰੇਲਵੇ ਅੰਡਰ-ਪਾਥ ‘ਚੋਂ ਓਵਰਲੋਡ ਟਿੱਪਰਾਂ ਅਤੇ ਭਾਰੀ ਵਾਹਨਾਂ ਦੀ ਆਵਾਜਾਈ ਰੋਕੇ ਜਾਣ ਸੰਬੰਧੀ ਐੱਸ. ਡੀ. ਐੱਮ. ਡੇਰਾਬੱਸੀ ਵਲੋਂ ਜਾਰੀ ਹੁਕਮਾਂ ਨੂੰ ਇਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਅਮਲ ‘ਚ ਲਿਆਉਣ ‘ਚ ਪੁਲਿਸ ਪ੍ਰਸ਼ਾਸਨ ਨਾਕਾਮ ਰਿਹਾ ਹੈ। ਹਾਲਾਤ ਇਹ ਹਨ ਕਿ ਭਾਰੀ ਵਾਹਨਾਂ ਨੂੰ ਰੋਕਣ ਲਈ ਲਗਾਇਆ ਗਿਆ ਓਵਰਹੈੱਡ ਬੈਰੀਕੇਡ ਵੀ ਬੀਤੀ ਰਾਤ ਕਿਸੇ ਵਾਹਨ ਦੀ ਟੱਕਰ ਨਾਲ ਟੁੱਟ ਗਿਆ ਅਤੇ ਸਵੇਰ ਤੱਕ ਇਸ ਨੂੰ ਠੀਕ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਕਾਰਨ ਇਕ ਪਾਸੇ ਦੀ ਆਵਾਜਾਈ ਬੰਦ ਹੋਣ ਕਰਕੇ ਸਾਰਾ ਦਿਨ ਲੋਕ ਖੱਜਲ੍ਹ-ਖੁਆਰ ਹੁੰਦੇ ਰਹੇ। 5 ਕਰੋੜ ਦੀ ਲਾਗਤ ਨਾਲ ਤਿਆਰ ਰੇਲਵੇ ਅੰਡਰ-ਪਾਥ ਦੇ ਨਵੀਨੀਕਰਨ ‘ਤੇ ਕਰੀਬ 1.66 ਕਰੋੜ ਰੁ. ਖ਼ਰਚ ਕੀਤੇ ਗਏ ਸਨ, ਪਰ ਇਸ ਦੇ ਬਾਵਜੂਦ ਮਿੱਟੀ, ਰੇਤੇ ਅਤੇ ਬਜਰੀ ਨਾਲ ਭਰੇ ਓਵਰਲੋਡ ਟਿੱਪਰਾਂ ਦੀ ਆਵਾਜਾਈ ਕਾਰਨ ਅੰਡਰ-ਪਾਥ ਦੀ ਹਾਲਤ ਮੁੜ ਤੋਂ ਖ਼ਰਾਬ ਹੋਣ ਲੱਗੀ ਹੈ। ਐੱਸ. ਡੀ. ਐੱਮ. ਡੇਰਾਬੱਸੀ ਅਮਿਤ ਗੁਪਤਾ ਵਲੋਂ 3 ਅਕਤੂਬਰ 2025 ਨੂੰ ਨਗਰ ਕੌਂਸਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਹੁਕਮਾਂ ਦਿੱਤੇ ਗਏ ਸਨ ਕਿ ਅੰਡਰ-ਪਾਥ ਰਾਹੀਂ ਓਵਰਲੋਡ ਟਿੱਪਰਾਂ ਅਤੇ ਭਾਰੀ ਵਾਹਨਾਂ ਦੀ ਆਵਾਜਾਈ ਰੋਕੇ ਜਾਣ ਸੰਬੰਧੀ ਪ੍ਰਬੰਧ ਕੀਤੇ ਜਾਣ, ਪਰ ਇਨ੍ਹਾਂ ‘ਤੇ ਹੁਣ ਤੱਕ ਅਮਲ ਨਹੀਂ ਹੋਇਆ। ਅੰਡਰ-ਪਾਥ ‘ਤੇ ਪਹਿਲਾਂ ਲੱਗੇ ਓਵਰਹੈੱਡ ਬੈਰੀਕੇਡ ਦੀ ਉੱਚਾਈ ਜ਼ਿਆਦਾ ਹੋਣ ਕਾਰਨ ਟਿੱਪਰ ਇਸ ਦੇ ਹੇਠੋਂ ਆਸਾਨੀ ਨਾਲ ਲੰਘ ਜਾਂਦੇ ਹਨ। ਪਿਛਲੇ ਇਕ ਸਾਲ ਦੌਰਾਨ ਇਸ ਦੀ ਉੱਚਾਈ ਘਟਾਉਣ ਜਾਂ ਹੋਰ ਪ੍ਰਭਾਵਸ਼ਾਲੀ ਪ੍ਰਬੰਧ ਕਰਨ ਵੱਲ ਕਿਸੇ ਵਲੋਂ ਧਿਆਨ ਨਹੀਂ ਦਿੱਤਾ ਗਿਆ। ਬੀਤੀ ਰਾਤ ਓਵਰਹੈੱਡ ਬੈਰੀਕੇਡ ਟੁੱਟਣ ਕਾਰਨ ਸਵੇਰੇ ਅੰਡਰ-ਪਾਥ ‘ਤੇ ਜਾਮ ਲੱਗ ਗਿਆ। ਸਕੂਲ ਬੱਸਾਂ ਦੀ ਵੱਡੀ ਗਿਣਤੀ ਹੋਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਟੁੱਟਿਆ ਲੋਹੇ ਦਾ ਗਾਰਡਰ ਵੀ ਕਿਸੇ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਖੇਤਰ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਐੱਸ. ਡੀ. ਐੱਮ. ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਅੰਡਰ-ਪਾਥ ਰਾਹੀਂ ਓਵਰਲੋਡ ਵਾਹਨਾਂ ਦੀ ਆਵਾਜਾਈ ਰੋਕੀ ਜਾਵੇ ਅਤੇ ਓਵਰਹੈੱਡ ਬੈਰੀਕੇਡ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।
ਪਿਛਲੀ ਖ਼ਬਰ ਰਿਆਤ - ਬਾਹਰਾ ਯੂਨੀਵਰਸਿਟੀ ਦੇ ਫਿਜ਼ੀਓਥਰੈਪੀ ਵਿਭਾਗ ਵਲੋਂ ਦਿਲ ਅਤੇ ਸਟ੍ਰੋਕ ਦੀ ਦੇਖਭਾਲ ’ ਤੇ ਵਿਸ਼ੇਸ਼ ਸਮਾਗਮ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਢਕੌਲੀ ਤੋਂ ਹਰਿਦੁਆਰ ਤੇ ਰਿਸ਼ੀਕੇਸ਼ ਲਈ ਬੱਸ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।