28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਡੇਰਾਬੱਸੀ ਦੇ ਪਿੰਡ ਭਗਵਾਨਪੁਰ ਨੇੜੇ ਫੈਕਟਰੀਆਂ ਫੈਲਾ ਰਹੀਆਂ ਸ਼ਰੇਆਮ ਪ੍ਰਦੂਸ਼ਣ ਬੈਟਰੀਆਂ ਵਾਲੀ ਫੈਕਟਰੀ ’ਤੇ ਖੁੱਲ੍ਹੇ ਵਿਚ ਤੇਜ਼ਾਬੀ ਪਾਣੀ ਛੱਡਣ ਦੇ ਦੋਸ਼, ਲੋਕਾਂ ਨੇ ਕਾਰਵਾਈ ਦੀ ਕੀਤੀ ਮੰਗ

ਡੇਰਾਬੱਸੀ, 27 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ ਹਲਕਾ ਲੰਮੇ ਸਮੇਂ ਤੋਂ ਉਦਯੋਗਿਕ ਪ੍ਰਦੂਸ਼ਣ ਦੀ ਮਾਰ ਝੱਲ ਰਿਹਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਥਾਨਕ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਖੇਤਰ ਵਾਸੀਆਂ ਨੇ ਦੋਸ਼ ਲਾਇਆ ਹੈ ਕਿ ਕਈ ਥਾਵਾਂ ’ਤੇ ਫੈਕਟਰੀਆਂ ਵਲੋਂ ਵਾਤਾਵਰਨ ਨੂੰ ਪਲੀਤ ਕੀਤਾ ਜਾ ਰਿਹਾ ਹੈ, ਜਦਕਿ ਸ਼ਿਕਾਇਤਾਂ ਦੇ ਬਾਵਜੂਦ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ।

ਪਿੰਡ ਭਗਵਾਨਪੁਰ ਵਿਖੇ ਫੈਕਟਰੀਆਂ ਵਲੋਂ ਛੱਡਿਆ ਤੇਜਾਬੀ ਪਾਣੀ। (ਸੱਜੇ) ਭਗਵਾਨਪੁਰ ਫੋਕਲ ਪੁਆਇੰਟ ਵਿਚ ਇੱਕ ਫੈਕਟਰੀ ਦੇ ਬਾਹਰ ਲੱਗਿਆ ਅਧੂਰੀ ਜਾਣਕਾਰੀ ਵਾਲਾ ਬੋਰਡ। ਤਸਵੀਰ : ਗੁਰਮੀਤ ਸਿੰਘ 28-09-2026
ਡੇਰਾਬੱਸੀ, 27 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ ਹਲਕਾ ਲੰਮੇ ਸਮੇਂ ਤੋਂ ਉਦਯੋਗਿਕ ਪ੍ਰਦੂਸ਼ਣ ਦੀ ਮਾਰ ਝੱਲ ਰਿਹਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਥਾਨਕ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਖੇਤਰ ਵਾਸੀਆਂ ਨੇ ਦੋਸ਼ ਲਾਇਆ ਹੈ ਕਿ ਕਈ ਥਾਵਾਂ ’ਤੇ ਫੈਕਟਰੀਆਂ ਵਲੋਂ ਵਾਤਾਵਰਨ ਨੂੰ ਪਲੀਤ ਕੀਤਾ ਜਾ ਰਿਹਾ ਹੈ, ਜਦਕਿ ਸ਼ਿਕਾਇਤਾਂ ਦੇ ਬਾਵਜੂਦ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਪਿੰਡ ਭਗਵਾਨਪੁਰ ਨੇੜੇ ਗ਼ੈਰ-ਮਨਜ਼ੂਰਸ਼ੁਦਾ ਇੰਡਸਟਰੀਅਲ ਫੋਕਲ ਪੁਆਇੰਟ ਵਿਚ ਸਥਿਤ ਕੁਝ ਫੈਕਟਰੀਆਂ ਸੰਬੰਧੀ ਵੀ ਸਥਾਨਕ ਲੋਕਾਂ ਨੇ ਗੰਭੀਰ ਦੋਸ਼ ਲਗਾਏ ਹਨ। ਲੋਕਾਂ ਦਾ ਕਹਿਣਾ ਹੈ ਕਿ ਬੈਟਰੀਆਂ ਨਾਲ ਸੰਬੰਧਿਤ ਇਕ ਫੈਕਟਰੀ ਵਲੋਂ ਕਥਿਤ ਤੌਰ ’ਤੇ ਤੇਜ਼ਾਬ ਵਾਲਾ ਪਾਣੀ ਖੁੱਲ੍ਹੇ ਵਿਚ ਛੱਡਿਆ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਇਹ ਪਾਣੀ ਖਾਲੀ ਪਲਾਟਾਂ ਵਿਚ ਇਕੱਠਾ ਹੋਣ ਤੋਂ ਬਾਅਦ ਜ਼ਮੀਨ ਵਿਚ ਰਿਸ ਰਿਹਾ ਹੈ, ਜਿਸ ਕਾਰਨ ਧਰਤੀ ਅਤੇ ਆਸ-ਪਾਸ ਦੇ ਵਾਤਾਵਰਨ ’ਤੇ ਮਾੜਾ ਪ੍ਰਭਾਵ ਪੈਣ ਦਾ ਖਦਸ਼ਾ ਹੈ। ਲੋਕਾਂ ਨੇ ਦੱਸਿਆ ਕਿ ਖਾਲੀ ਪਲਾਟਾਂ ਵਿਚ ਲੰਮੇ ਸਮੇਂ ਤੋਂ ਇਕੱਠਾ ਤੇ ਤੇਜਾਬੀ ਪਾਣੀ ਨੇੜਲੀਆਂ ਇਮਾਰਤਾਂ ਦੀਆਂ ਨੀਂਹਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਇਲਾਵਾ ਕਈ ਫੈਕਟਰੀਆਂ ਦੇ ਬਾਹਰ ਲੱਗੇ ਜਾਣਕਾਰੀ ਬੋਰਡਾਂ ’ਤੇ ਵੀ ਪੂਰੀ ਜਾਣਕਾਰੀ ਦਰਜ ਨਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਲੋਕਾਂ ਨੇ ਸਵਾਲ ਕੀਤਾ ਕਿ ਇਨ੍ਹਾਂ ਯੂਨਿਟਾਂ ਕੋਲ ਲੋੜੀਂਦੀਆਂ ਐੱਨ. ਓ. ਸੀ. ਅਤੇ ਹੋਰ ਮਨਜ਼ੂਰੀਆਂ ਹਨ ਜਾਂ ਨਹੀਂ, ਇਸ ਬਾਰੇ ਵੀ ਸਪੱਸ਼ਟ ਜਾਣਕਾਰੀ ਜਨਤਕ ਕੀਤੀ ਜਾਣੀ ਚਾਹੀਦੀ ਹੈ। ਖੇਤਰ ਵਾਸੀਆਂ ਨੇ ਕਿਹਾ ਕਿ ਉਦਯੋਗਿਕ ਪ੍ਰਦੂਸ਼ਣ ਕਾਰਨ ਇਲਾਕੇ ਦੇ ਲੋਕਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੇਰਾਬੱਸੀ ਹਲਕਾ ਪਹਿਲਾ ਹੀ ਕੈਂਸਰ ਦੀ ਮਾਰ ਝੱਲ ਰਿਹਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੌਕੇ ਦੀ ਜਾਂਚ ਕਰਵਾ ਕੇ ਪਾਣੀ ਦੇ ਨਮੂਨੇ ਲਏ ਜਾਣ ਅਤੇ ਜੇਕਰ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਸੰਬੰਧਿਤ ਫੈਕਟਰੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ਫ਼ਤਹਿ ਬੁਰਜ , ਚੱਪੜਚਿੜੀ ਤੋਂ ਵਿਸ਼ਵ ਸੈਰ - ਸਪਾਟਾ ਦਿਵਸ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ ਅਗਲੀ ਖ਼ਬਰ ਡਾ . ਰਾਜਿੰਦਰ ਸਿੰਘ ਸੋਹਲ ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।