27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਟੈਗੋਰ ਥੀਏਟਰ ’ ਚ ਸੰਗੀਤਕ ਪ੍ਰੋਗਰਾਮ ‘ ਸੁਰੀਲਾ ਸਫ਼ਰ -30’ ਵਿਚ ਲਤਾ ਮੰਗੇਸ਼ਕਰ ਦੇ ਗਾਏ ਗੀਤ ਮੁੜ ਗੂੰਜੇ

ਚੰਡੀਗੜ੍ਹ, 26 ਸਤੰਬਰ (ਅਜਾਇਬ ਸਿੰਘ ਔਜਲਾ) - ਟੈਗੋਰ ਥੀਏਟਰ ਵਿਖੇ ਬਾਲੀਵੁੱਡ ਦੀ ਪ੍ਰਸਿੱਧ ਮਰਹੂਮ ਗਾਇਕਾ ਲਤਾ ਮੰਗੇਸ਼ਕਰ ਦੀ ਯਾਦ ਵਿਚ ਅੱਜ ਬਸੰਤ ਗਿਰੀਜਾ ਸ਼੍ਰੀ ਸੋਸਾਇਟੀ ਵਲੋਂ ਇਕ ਸੰਗੀਤਕ ਪ੍ਰੋਗਰਾਮ ‘ਸੁਰੀਲਾ ਸਫਰ-30’ ਦੇ ਨਾਮ ਹੇਠ ਕਰਵਾਇਆ ਗਿਆ। ਜਿਸ ਵਿਚ ਬਾਲੀਵੁੱਡ ਦੀ ਅਭਿਨੇਤਰੀ ਪੂਨਮ ਢਿੱਲੋਂ,ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਵੀ ਸ਼ਮੂਲੀਅਤ ਕੀਤੀ।

ਅਜੀਤ ਡੈਸਕ 27-09-2026
ਚੰਡੀਗੜ੍ਹ, 26 ਸਤੰਬਰ (ਅਜਾਇਬ ਸਿੰਘ ਔਜਲਾ) - ਟੈਗੋਰ ਥੀਏਟਰ ਵਿਖੇ ਬਾਲੀਵੁੱਡ ਦੀ ਪ੍ਰਸਿੱਧ ਮਰਹੂਮ ਗਾਇਕਾ ਲਤਾ ਮੰਗੇਸ਼ਕਰ ਦੀ ਯਾਦ ਵਿਚ ਅੱਜ ਬਸੰਤ ਗਿਰੀਜਾ ਸ਼੍ਰੀ ਸੋਸਾਇਟੀ ਵਲੋਂ ਇਕ ਸੰਗੀਤਕ ਪ੍ਰੋਗਰਾਮ ‘ਸੁਰੀਲਾ ਸਫਰ-30’ ਦੇ ਨਾਮ ਹੇਠ ਕਰਵਾਇਆ ਗਿਆ। ਜਿਸ ਵਿਚ ਬਾਲੀਵੁੱਡ ਦੀ ਅਭਿਨੇਤਰੀ ਪੂਨਮ ਢਿੱਲੋਂ,ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਵੀ ਸ਼ਮੂਲੀਅਤ ਕੀਤੀ। ਇਸ ਦੇ ਨਾਲ-ਨਾਲ ਕਲਾ ਅਤੇ ਸਭਿਆਚਾਰ ਵਿਭਾਗ (ਹਰਿਆਣਾ), ਬਿਹਾਰ ਫਾਉਂਡੇਸ਼ਨ (ਪੰਚਕੂਲਾ) ਅਤੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਸਾਂਝੇ ਸਹਿਯੋਗ ਨਾਲ ਮਰਹੂਮ ਗਾਇਕਾ ਲਤਾ ਮੰਗੇਸ਼ਕਰ ਦੀ ਯਾਦ ਨੂੰ ਦਿਲਕਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ’ਚ ਵਿਸ਼ੇਸ਼ ਮਹਿਮਾਨ ਵਜੋਂ ਡਾ. ਆਰ.ਸੀ ਮਿਸ਼ਰਾ (ਆਈ.ਪੀ.ਐੱਸ., ਰਿਟਾਇਰਡ), ਰੰਜੂ ਪ੍ਰਸ਼ਾਦ, ਆਰ.ਵੀ ਪ੍ਰਸ਼ਾਦ, ਐੱਸ.ਐੱਸ. ਪ੍ਰਸ਼ਾਦ, ਅਜੈ ਮਿੱਤਲ ( ਪੰਚਕੂਲਾ),ਰਜਨੀ ਥਰੇਜਾ, ਸੋਨਮ ਛੇਵਾਗ, ਸੰਜੀਵ ਝਾਂ, ਸੁਖਵਿੰਦਰ ਕੌਰ ਸੁੱਖੀ ਬਰਾੜ ਆਦਿ ਨੇ ਵੀ ਸ਼ਿਰਕਤ ਕੀਤੀ। ‘ਨਾਰੀ ਸ਼ਕਤੀ ਵੰਦਨ ’ ਜਿਸ ਦੇ ਤਹਿਤ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਵਿਸ਼ੇਸ਼ ਭਾਰਤੀ ਮਹਿਲਾ ਨਾਇਕਾ ਨੂੰ ਮੰਚ ’ਤੇ ਸਨਮਾਨਿਤ ਵੀ ਕੀਤਾ ਗਿਆ ਹੈ। ਜਿਨ੍ਹਾਂ ’ਚ ਡਾ. ਅਲਕਾ ਰਾਵ , ਮਮਤਾ ਸੋਢਾ, ਮੁਕੇਸ਼ ਕੁਮਾਰੀ, ਸੋਨਾ ਦੇਵੀ, ਮੁੰਨੀ ਦੇਵੀ, ਦਰਸ਼ਨਾ ਦੇਵੀ, ਨੀਰਜਾ ਚੌਹਾਨ, ਅਮਿਕਾ ਰਾਣਾ, ਉਰਮਿਲਾ ਅਤੇ ਅਲਕਾ ਨੂੰ ਵੀ ਉਨ੍ਹਾਂ ਦੀਆਂ ਸ਼ਾਨਦਾਰ ਉਪਲਬਧੀਆਂ ਲਈ ਮਾਣ ਸਨਮਾਨ ਦੇ ਕੇ ਨਿਵਾਜਿਆ ਗਿਆ। ਇਸੇ ਦੌਰਾਨ ਮਰਹੂਮ ਗਾਇਕਾ ਲਤਾ ਮੰਗੇਸ਼ਕਰ ਵਲੋਂ ਗਾਏ ਗੀਤਾਂ ਨੂੰ ਵੀ ਸਰੋਤਿਆਂ ਨੇ ਰੀਝ ਨਾਲ ਮਾਣਿਆ।
ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ ਵਿਦਿਆਰਥੀਆਂ ਦਾ ਡਰਾਇੰਗ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ’ ਚ ਔਰਤ ਖ਼ਿਲਾਫ਼ ਮਾੜੀ ਸ਼ਬਦਾਵਲੀ ਵਰਤਣ ਵਿਰੁੱਧ ਸੁਖਪਾਲ ਸਿੰਘ ਖਹਿਰਾ ਦਾ ਪੁਤਲਾ ਫ਼ੂਕ ਕੇ ਕੀਤਾ ਰੋਸ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।