19.48 ਗ੍ਰਾਮ ਹੈਰੋਇਨ ਤੇ 2 ਕਮਾਨੀਦਾਰ ਚਾਕੂ ਸਮੇਤ 4 ਕਾਬੂ
ਸੰਧੂ ਤੇ ਰਾਣਾ ਦੀ ਅਗਵਾਈ ਹੇਠ ‘ ਨਸ਼ਾ ਮੁਕਤ ਪੰਜਾਬ ਯਾਤਰਾ ’ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ
ਚੰਡੀਗੜ੍ਹ, 20 ਸਤੰਬਰ (ਸੰਦੀਪ ਕੁਮਾਰ ਮਾਹਨਾ) - ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚੰਡੀਗੜ੍ਹ ਪੁਲਿਸ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸੈਕਟਰ-31 ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ‘ਚ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 19. 48 ਗ੍ਰਾਮ ਹੈਰੋਇਨ ਅਤੇ 2 ਕਮਾਨੀਦਾਰ ਚਾਕੂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਚ
ਚੰਡੀਗੜ੍ਹ ਸੈਕਟਰ 31 ਥਾਣਾ ਪੁਲਿਸ ਵਲੋਂ 19.48 ਗ੍ਰਾਮ ਹੈਰੋਇਨ ਅਤੇ 2 ਕਮਾਨੀਦਾਰ ਚਾਕੂ ਸਮੇਤ ਕਾਬੂ ਕੀਤੇ ਗਏ 4 ਮੁਲਜ਼ਮ। ਤਸਵੀਰ : ਗੁਰਿੰਦਰ ਸਿੰਘ
21-09-2026
ਚੰਡੀਗੜ੍ਹ, 20 ਸਤੰਬਰ (ਸੰਦੀਪ ਕੁਮਾਰ ਮਾਹਨਾ) - ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚੰਡੀਗੜ੍ਹ ਪੁਲਿਸ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸੈਕਟਰ-31 ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ‘ਚ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 19.48 ਗ੍ਰਾਮ ਹੈਰੋਇਨ ਅਤੇ 2 ਕਮਾਨੀਦਾਰ ਚਾਕੂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਪੁਲਿਸ ਨੇ ਦੋ ਮਾਮਲੇ ਐਨ.ਡੀ.ਪੀ.ਐੱਸ. ਐਕਟ ਅਤੇ ਦੋ ਮਾਮਲੇ ਆਰਮਜ਼ ਐਕਟ ਤਹਿਤ ਦਰਜ ਕੀਤੇ ਹਨ। ਪਹਿਲੇ ਮਾਮਲੇ ਵਿਚ 18 ਸਤੰਬਰ ਨੂੰ ਹੱਲੋਮਾਜਰਾ ਦੀ ਮੀਟ ਮਾਰਕੀਟ ਦੇ ਖੁੱਲ੍ਹੇ ਮੈਦਾਨ ਨੇੜੇ ਗਸ਼ਤ ਦੌਰਾਨ ਪਰਵੀਨ ਵਾਸੀ ਅੰਬੇਡਕਰ ਕਲੋਨੀ, ਹੱਲੋਮਾਜਰਾ ਨੂੰ ਕਾਬੂ ਕੀਤਾ ਗਿਆ। ਪੁਲਿਸ ਅਨੁਸਾਰ ਉਸ ਦੇ ਕਬਜ਼ੇ ਵਿਚੋਂ 10.02 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਐੱਫ.ਆਈ.ਆਰ. ਨੰਬਰ 164 ਤਹਿਤ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ 19 ਸਤੰਬਰ ਨੂੰ ਸੈਕਟਰ-47 ਦੇ ਸੀ/ਡੀ ਮੋੜ ਨੇੜੇ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੇ ਸੁਮਿਤ ਉਰਫ਼ ਸੁਮਿਤਾ ਵਾਸੀ ਰਾਮਦਰਬਾਰ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ। ਪੁਲਿਸ ਅਨੁਸਾਰ ਉਹ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜ ਕੇ ਤੇਜ਼ੀ ਨਾਲ ਜਾਣ ਲੱਗਾ ਸੀ। ਤਲਾਸ਼ੀ ਦੌਰਾਨ ਉਸ ਦੀ ਪੈਂਟ ਦੀ ਸੱਜੀ ਜੇਬ ਵਿਚੋਂ ਇਕ ਕਮਾਨੀਦਾਰ ਚਾਕੂ ਬਰਾਮਦ ਹੋਇਆ। ਚਾਕੂ ਸਬੰਧੀ ਕੋਈ ਵੈਧ ਲਾਇਸੈਂਸ ਜਾਂ ਪਰਮਿਟ ਪੇਸ਼ ਨਾ ਕਰਨ ’ਤੇ ਐੱਫ.ਆਈ.ਆਰ. ਨੰਬਰ 165 ਤਹਿਤ ਆਰਮਜ਼ ਐਕਟ ਦੀਆਂ ਧਾਰਾਵਾਂ 25, 54 ਅਤੇ 59 ਅਧੀਨ ਮਾਮਲਾ ਦਰਜ ਕੀਤਾ ਗਿਆ। ਤੀਜੇ ਮਾਮਲੇ ਵਿਚ 19 ਸਤੰਬਰ ਨੂੰ ਸੈਕਟਰ-31 ਵਿਖੇ ਪੈਟਰੋਲ ਪੰਪ ਵੱਲ ਜਾਂਦੇ ਟੀ-ਪੁਆਇੰਟ ਨੇੜੇ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੇ ਸੁਜਲ ਉਰਫ਼ ਬਾਵਾ ਵਾਸੀ ਰਾਮਦਰਬਾਰ ਨੂੰ ਕਾਬੂ ਕੀਤਾ। ਪੁਲਿਸ ਮੁਤਾਬਕ ਉਸ ਦੇ ਕਬਜ਼ੇ ਵਿਚੋਂ 9.46 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਐੱਫ.ਆਈ.ਆਰ. ਨੰਬਰ 166 ਤਹਿਤ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।ਚੌਥੇ ਮਾਮਲੇ ਵਿਚ 19 ਸਤੰਬਰ ਦੀ ਰਾਤ ਕਰੀਬ 10.35 ਵਜੇ ਹੱਲੋਮਾਜਰਾ ਸਥਿਤ ਐੱਚ.ਪੀ. ਗੈਸ ਗੋਦਾਮ, ਕੈਕਟਸ ਪਾਰਕ ਨੇੜੇ ਗਸ਼ਤ ਦੌਰਾਨ ਰਾਜੇਸ਼ ਵਾਸੀ ਰਾਮਦਰਬਾਰ ਨੂੰ ਕਾਬੂ ਕੀਤਾ ਗਿਆ। ਪੁਲਿਸ ਅਨੁਸਾਰ ਉਸ ਦੀ ਤਲਾਸ਼ੀ ਦੌਰਾਨ ਇਕ ਕਮਾਨੀਦਾਰ ਚਾਕੂ ਬਰਾਮਦ ਹੋਇਆ ਅਤੇ ਉਹ ਇਸ ਸਬੰਧੀ ਕੋਈ ਵੈਧ ਪਰਮਿਟ ਜਾਂ ਲਾਇਸੈਂਸ ਪੇਸ਼ ਨਹੀਂ ਕਰ ਸਕਿਆ। ਇਸ ਮਾਮਲੇ ਵਿਚ ਐੱਫ.ਆਈ.ਆਰ. ਨੰਬਰ 167 ਤਹਿਤ ਆਰਮਜ਼ ਐਕਟ ਦੀਆਂ ਧਾਰਾਵਾਂ 25 , 54 ਅਤੇ 59 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਤਿੰਨ ਕਥਿਤ ਮੁਲਜ਼ਮਾਂ ’ਤੇ ਪਹਿਲਾਂ ਵੀ ਦਰਜ ਹਨ ਮਾਮਲੇ ਪੁਲਿਸ ਅਨੁਸਾਰ ਸੁਮਿਤ ਉਰਫ਼ ਸੁਮਿਤਾ ਖ਼ਿਲਾਫ਼ ਪਹਿਲਾਂ 8 ਮਾਮਲੇ ਦਰਜ ਰਹੇ ਹਨ। ਇਨ੍ਹਾਂ ਵਿਚ ਸਾਲ 2014 ਤੋਂ 2018 ਤੱਕ ਵੱਖ-ਵੱਖ ਧਾਰਾਵਾਂ ਤਹਿਤ ਦਰਜ ਮਾਮਲੇ ਅਤੇ ਸਾਲ 2025 ਦੇ ਦੋ ਮਾਮਲੇ ਸ਼ਾਮਲ ਹਨ। ਸੁਜਲ ਉਰਫ਼ ਬਾਵਾ ਖ਼ਿਲਾਫ਼ ਪਹਿਲਾਂ 2 ਮਾਮਲੇ ਦਰਜ ਹੋਣ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ, ਜਦਕਿ ਰਾਜੇਸ਼ ਖ਼ਿਲਾਫ਼ ਪਹਿਲਾਂ 5 ਮਾਮਲੇ ਦਰਜ ਹੋਣ ਦਾ ਪੁਲਿਸ ਰਿਕਾਰਡ ਵਿਚ ਜ਼ਿਕਰ ਹੈ। ਪੁਲਿਸ ਅਨੁਸਾਰ ਚਾਰਾਂ ਮਾਮਲਿਆਂ ਵਿਚ ਅਗਲੇਰੀ ਜਾਂਚ ਜਾਰੀ ਹੈ।