17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਤ੍ਰਿਵੇਦੀ ਕੈਂਪ ’ ਚ ਜੂਏ ਦੇ ਅੱਡੇ ’ ਤੇ ਪੁਲਿਸ ਦਾ ਛਾਪਾ , 13 ਖ਼ਿਲਾਫ਼ ਮਾਮਲਾ ਦਰਜ 64,670 ਰੁ. ਦੀ ਨਕਦੀ ਬਰਾਮਦ, 12 ਮੁਲਜ਼ਮ ਗ੍ਰਿਫ਼ਤਾਰ, ਮਕਾਨ ਮਾਲਕ ਫ਼ਰਾਰ

ਡੇਰਾਬੱਸੀ, 16 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਪੁਲਿਸ ਨੇ ਨੇੜਲੇ ਪਿੰਡ ਤ੍ਰਿਵੇਦੀ ਕੈਂਪ ਵਿਚ ਦੇਰ ਰਾਤ ਇਕ ਮਕਾਨ ਵਿਚ ਚੱਲ ਰਹੇ ਜੂਏ ਦੇ ਅੱਡੇ ’ਤੇ ਛਾਪਾ ਮਾਰ ਕੇ 13 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮੌਕੇ ਤੋਂ 64,670 ਰੁ.

ਅਜੀਤ ਡੈਸਕ 17-09-2026
ਡੇਰਾਬੱਸੀ, 16 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਪੁਲਿਸ ਨੇ ਨੇੜਲੇ ਪਿੰਡ ਤ੍ਰਿਵੇਦੀ ਕੈਂਪ ਵਿਚ ਦੇਰ ਰਾਤ ਇਕ ਮਕਾਨ ਵਿਚ ਚੱਲ ਰਹੇ ਜੂਏ ਦੇ ਅੱਡੇ ’ਤੇ ਛਾਪਾ ਮਾਰ ਕੇ 13 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮੌਕੇ ਤੋਂ 64,670 ਰੁ. ਦੀ ਨਕਦੀ ਬਰਾਮਦ ਕਰਨ ਦਾ ਦਾਅਵਾ ਕਰਦਿਆਂ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਮਕਾਨ ਮਾਲਕ ਰਮਨ ਉਰਫ਼ ਵਿਮੀ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਮੁਤਾਬਿਕ ਇਹ ਕਾਰਵਾਈ ਐੱਸ. ਆਈ. ਪ੍ਰਵੇਸ਼ ਮੌਰ ਅਤੇ ਏ. ਐੱਸ. ਆਈ. ਮਲਕੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਨੀਰਜ ਨਰੂਲਾ, ਮਨੀਸ਼ ਅਰੋੜਾ, ਉਦੈ ਸਚਦੇਵਾ, ਗੌਰਵ ਕੁਮਾਰ, ਧੀਰਜ ਕੁਮਾਰ, ਰਾਕੇਸ਼ ਕੁਮਾਰ, ਕਰਮਚੰਦ, ਟੋਨੀ, ਨਿਖਿਲ ਨਰੂਲਾ, ਨਿਖਿਲ ਕੁਮਾਰ, ਰਾਹੁਲ ਅਤੇ ਅਰਸ਼ ਵਜੋਂ ਹੋਈ ਹੈ। ਥਾਣਾ ਡੇਰਾਬੱਸੀ ਦੇ ਇੰਚਾਰਜ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਕਾਨ ਮਾਲਕ ’ਤੇ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਜੂਆ ਖਿਡਾਉਣ ਦੇ ਦੋਸ਼ ਹਨ। ਪੁਲਿਸ ਅਨੁਸਾਰ ਛਾਪੇ ਦੌਰਾਨ ਉਸ ਦੇ ਫ਼ਰਾਰ ਹੋਣ ਕਾਰਨ ਉਸ ਦੀ ਭਾਲ ਲਈ ਵੱਖ-ਵੱਖ ਥਾਵਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਜ਼ੀਰਕਪੁਰ ’ ਚ ਸੀਵਰੇਜ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੌਂਸਲ ਪ੍ਰਧਾਨ ਵਲੋਂ ਅਧਿਕਾਰੀਆਂ ਨਾਲ ਮੀਟਿੰਗ ਕਿਹਾ, ਹਾਰਵੈਸਟਿ... ਅਗਲੀ ਖ਼ਬਰ ਵਜ਼ੀਫ਼ੇ ਨਾਲ ਸਫ਼ਾਈ ਕਰਮਚਾਰੀਆਂ ਦੇ ਬੱਚਿਆਂ ਲਈ ਖੁੱਲ੍ਹਣਗੇ ਸਿੱਖਿਆ ਦੇ ਰਾਹ - ਸਾਂਪਲਾ ਕੇਂਦਰ ਦੇ ਫ਼ੈਸਲੇ ਦਾ ਸਵਾਗਤ, ਪੰਜਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।