16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਹੋਮੀ ਭਾਬਾ ਨਿਊ ਚੰਡੀਗੜ੍ਹ ’ ਚ ਪਹਿਲਾ ਐਲੋਜੇਨਿਕ ਸਟੈਮ ਸੈੱਲ ਟਰਾਂਸਪਲਾਂਟ ਸਫਲ 17 ਸਾਲਾ ਭੈਣ ਨੇ ਕੈਂਸਰ ਨਾਲ ਜੂਝ ਰਹੇ 10 ਸਾਲਾ ਭਰਾ ਦੀ ਜਾਨ ਬਚਾਉਣ ਲਈ ਬੋਨ ਮੈਰੋ ਦਾਨ ਕੀਤਾ

ਮੁੱਲਾਂਪੁਰ ਗਰੀਬਦਾਸ, 15 ਸਤੰਬਰ (ਦਿਲਬਰ ਸਿੰਘ ਖੈਰਪੁਰ) -ਇਕ 17 ਸਾਲਾ ਭੈਣ ਨੇ ਆਪਣੇ 10 ਸਾਲਾ ਭਰਾ ਨੂੰ ਜੋ ਬਲੱਡ ਕੈਂਸਰ (ਲੂਕੇਮੀਆ) ਨਾਲ ਜੂਝ ਰਿਹਾ ਸੀ, ਆਪਣੇ ਸਟੈਮ ਸੈੱਲ ਦਾਨ ਕਰਕੇ ਉਸ ਨੂੰ ਨਵਾਂ ਜੀਵਨ ਦਿੱਤਾ, ਜਿਸ ਦੇ ਨਾਲ ਹੀ ਨਿਊ ਚੰਡੀਗੜ੍ਹ ਸਥਿਤ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਵਿਚ ਪਹਿਲਾ ਸਫਲ ਐਲੋਜੇਨਿਕ ਬੋਨ ਮੈਰੋ ਟ੍ਰਾਂਸਪਲਾਂਟ ਕੀਤਾ ਗਿਆ। ਪੱਛਮੀ ਬੰਗਾਲ ਦੇ ਦੁਰਗਾਪੁਰ ਦਾ ਰਹਿਣ ਵਾਲਾ 10 ਸਾਲਾ ਬੱਚਾ ਇਸ ਸਾਲ ਅਪ੍ਰੈਲ ਵਿਚ ਐਕਿਊਟ ਲਿਮਫੋਬਲਾਸਟਿਕ ਲੂਕੀਮਿਆ ਦੇ ਦੂਜੇ ਰਿਲੈਪਸ (ਬਿਮਾਰੀ ਦੇ ਮੁੜ ਉਭਰਨ) ਤੋਂ ਪੀੜਤ ਪਾਇਆ ਗਿਆ ਸੀ।

ਹੋਮੀ ਭਾਬਾ ਹਸਪਤਾਲ ਨਿਊ ਚੰਡੀਗੜ੍ਹ ਵਿਖੇ ਬਲੱਡ ਕੈਂਸਰ ਨਾਲ ਜੂਝ ਰਿਹਾ 10 ਸਾਲਾ ਬੱਚਾ ਸਫ਼ਲ ਇਲਾਜ ਉਪਰੰਤ ਡਾਕਟਰੀ ਟੀਮ ਨਾਲ। ਤਸਵੀਰ : ਦਿਲਬਰ ਸਿੰਘ ਖੈਰਪੁਰ 16-09-2026
ਮੁੱਲਾਂਪੁਰ ਗਰੀਬਦਾਸ, 15 ਸਤੰਬਰ (ਦਿਲਬਰ ਸਿੰਘ ਖੈਰਪੁਰ) -ਇਕ 17 ਸਾਲਾ ਭੈਣ ਨੇ ਆਪਣੇ 10 ਸਾਲਾ ਭਰਾ ਨੂੰ ਜੋ ਬਲੱਡ ਕੈਂਸਰ (ਲੂਕੇਮੀਆ) ਨਾਲ ਜੂਝ ਰਿਹਾ ਸੀ, ਆਪਣੇ ਸਟੈਮ ਸੈੱਲ ਦਾਨ ਕਰਕੇ ਉਸ ਨੂੰ ਨਵਾਂ ਜੀਵਨ ਦਿੱਤਾ, ਜਿਸ ਦੇ ਨਾਲ ਹੀ ਨਿਊ ਚੰਡੀਗੜ੍ਹ ਸਥਿਤ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਵਿਚ ਪਹਿਲਾ ਸਫਲ ਐਲੋਜੇਨਿਕ ਬੋਨ ਮੈਰੋ ਟ੍ਰਾਂਸਪਲਾਂਟ ਕੀਤਾ ਗਿਆ। ਪੱਛਮੀ ਬੰਗਾਲ ਦੇ ਦੁਰਗਾਪੁਰ ਦਾ ਰਹਿਣ ਵਾਲਾ 10 ਸਾਲਾ ਬੱਚਾ ਇਸ ਸਾਲ ਅਪ੍ਰੈਲ ਵਿਚ ਐਕਿਊਟ ਲਿਮਫੋਬਲਾਸਟਿਕ ਲੂਕੀਮਿਆ ਦੇ ਦੂਜੇ ਰਿਲੈਪਸ (ਬਿਮਾਰੀ ਦੇ ਮੁੜ ਉਭਰਨ) ਤੋਂ ਪੀੜਤ ਪਾਇਆ ਗਿਆ ਸੀ। ਪਰਿਵਾਰ ਉਸ ਦਾ ਇਲਾਜ ਜਾਰੀ ਰੱਖਣ ਲਈ ਪੰਜਾਬ ਆਇਆ ਅਤੇ ਪਰਮਾਣੂ ਊਰਜਾ ਵਿਭਾਗ (ਭਾਰਤ ਸਰਕਾਰ) ਅਧੀਨ ਟਾਟਾ ਮੈਮੋਰੀਅਲ ਸੈਂਟਰ ਦੀ ਇਕਾਈ ਹੋਮੀ ਭਾਬਾ ਹਸਪਤਾਲ ਵਿਖੇ ਦਾਖ਼ਲ ਹੋਇਆ। ਤੀਬਰ ਕੀਮੋਥੈਰੇਪੀ ਤੋਂ ਬਾਅਦ ਉਹ ਠੀਕ ਹੋ ਗਿਆ। ਹਾਲਾਂਕਿ, ਬਿਮਾਰੀ ਦੇ ਵਾਪਸ ਆਉਣ ਦੇ ਵੱਡੇ ਖ਼ਤਰੇ ਨੂੰ ਦੇਖਦਿਆਂ ਸਭ ਤੋਂ ਵਧੀਆ ਇਲਾਜ ਵਜੋਂ ਇਕ ਐਲੋਜੇਨਿਕ ਸਟੈਮ ਸੈੱਲ ਟਰਾਂਸਪਲਾਂਟ ਦੀ ਸਿਫਾਰਸ਼ ਕੀਤੀ ਗਈ ਸੀ। ਐਲੋਜੇਨਿਕ ਬੋਨ ਮੈਰੋ ਟਰਾਂਸਪਲਾਂਟ, ਜਿਸ ਨੂੰ ਸਟੈਮ ਸੈੱਲ ਟਰਾਂਸਪਲਾਂਟ ਵੀ ਕਿਹਾ ਜਾਂਦਾ ਹੈ, ਇਕ ਅਜਿਹਾ ਇਲਾਜ ਹੈ ਜਿਸ ਵਿਚ ਮਰੀਜ਼ ਦੀ ਬਿਮਾਰ ਖੂਨ-ਨਿਰਮਾਣ ਪ੍ਰਣਾਲੀ (ਬੋਨ ਮੈਰੋ) ਨੂੰ ਕਿਸੇ ਹੋਰ ਵਿਅਕਤੀ ਤੋਂ ਪ੍ਰਾਪਤ ਤੰਦਰੁਸਤ ਖੂਨ-ਨਿਰਮਾਣ ਸਟੈਮ ਸੈੱਲਾਂ ਨਾਲ ਬਦਲ ਦਿੱਤਾ ਜਾਂਦਾ ਹੈ। ਪੀਡੀਆਟ੍ਰਿਕ ਹੇਮਾਟੋਲੋਜਿਸਟ-ਆਨਕੋਲੋਜਿਸਟ ਅਤੇ ਡਾ. ਜਸਮੀਤ ਸਿੱਧੂ ਨੇ ਕਿਹਾ ਕਿ ਵਿਸਤ੍ਰਿਤ ਡੋਨਰ ਮੁਲਾਂਕਣ ਤੋਂ ਬਾਅਦ ਮਰੀਜ਼ ਦੀ ਵੱਡੀ ਭੈਣ ਨੂੰ ਸਭ ਤੋਂ ਢੁਕਵੇਂ ਡੋਨਰ ਵਜੋਂ ਪਛਾਣਿਆ ਗਿਆ। ਉਸ ਦੇ ਸਟੈਮ ਸੈੱਲ ਇਕੱਠੇ ਕੀਤੇ ਗਏ ਅਤੇ ਇਕ ਨਾੜੀ ਰਾਹੀਂ ਉਸ ਦੇ ਭਰਾ ਵਿਚ ਪਹੁੰਚਾਏ ਗਏ। ਟਰਾਂਸਪਲਾਂਟ ਕੀਤੇ ਸੈੱਲ ਸਫਲਤਾਪੂਰਵਕ ਸਥਾਪਤ ਹੋ ਗਏ ਅਤੇ ਨੇੜਿਓਂ ਨਿਗਰਾਨੀ ਅਤੇ ਦੇਖਭਾਲ ਤੋਂ ਬਾਅਦ ਬੱਚਾ ਹੁਣ ਤੰਦਰੁਸਤ ਹੈ ਅਤੇ ਮੰਗਲਵਾਰ ਨੂੰ ਚੰਗੀ ਸਿਹਤ ਵਿਚ ਹਸਪਤਾਲ ਤੋਂ ਛੁੱਟੀ ਪਾ ਚੁੱਕਾ ਹੈ। ਅਸੀਂ ਟਰਾਂਸਪਲਾਂਟ ਤੋਂ ਬਾਅਦ ਦੇ ਸਮੇਂ ਵਿਚ ਵੀ ਉਸ ਦੀ ਨੇੜਿਓਂ ਨਿਗਰਾਨੀ ਕਰਦੇ ਰਹਾਂਗੇ। ਮੈਡੀਕਲ ਆਨਕੋਲੋਜੀ ਵਿਭਾਗ ਦੇ ਮੁਖੀ ਡਾ. ਸੀਮਾ ਗੁਲੀਆ ਨੇ ਕਿਹਾ ਕਿ ਟਰਾਂਸਪਲਾਂਟ ਲਈ ਪੂਰੀ ਯੋਜਨਾਬੰਦੀ ਸਟੀਕ ਡੋਨਰ ਦੀ ਚੋਣ, ਇਨਫੈਕਸ਼ਨ ਤੋਂ ਬਚਾਅ ਅਤੇ ਤੀਬਰ ਸਹਾਇਕ ਦੇਖਭਾਲ ਦੀ ਲੋੜ ਹੁੰਦੀ ਹੈ। ਹਸਪਤਾਲ ਦਾ ਮੈਡੀਕਲ ਆਨਕੋਲੋਜੀ ਵਿਭਾਗ ਜੋ ਕਿ ਇਕ ਸਮਰਪਿਤ ਪੀਡੀਆਟ੍ਰਿਕ ਆਨਕੋਲੋਜੀ ਯੂਨਿਟ ਨਾਲ ਲੈਸ ਹੈ ਬਾਲਗ ਅਤੇ ਬਾਲ ਰੋਗੀਆਂ ਲਈ ਮੋਨੋਕਲੋਨਲ ਐਂਟੀਬਾਡੀਜ਼, ਕਾਇਮੈਰਿਕ ਐਂਟੀਜੇਨ ਰਿਸੇਪਟਰ ਟੀ-ਸੈੱਲ ਥੈਰੇਪੀ, ਇਮਯੂਨੋਥੈਰੇਪੀ ਅਤੇ ਟਾਰਗੀਟੀਡ ਥੈਰੇਪੀ ਵਰਗੀਆਂ ਆਧੁਨਿਕ ਇਲਾਜ ਸੁਵਿਧਾਵਾਂ ਨਾਲ ਲੈਸ ਹੈ। ਇਹ ਦੱਸਣਾ ਲਾਜ਼ਮੀ ਹੈ ਕਿ ਇਥੇ ਇਲਾਜ ਬਹੁਤ ਜ਼ਿਆਦਾ ਸਬਸਿਡੀ ਵਾਲਾ ਹੈ। ਹੋਮੀ ਭਾਬਾ ਨਿਊ ਚੰਡੀਗੜ੍ਹ ਦੇ ਡਾਇਰੈਕਟਰ ਡਾ. ਆਸ਼ੀਸ਼ ਗੁਲੀਆ ਨੇ ਕਿਹਾ ਕਿ ਸਾਡੇ ਲਈ ਇਹ ਸਿਰਫ਼ ਇਕ ਡਾਕਟਰੀ ਮੀਲ ਪੱਥਰ ਨਹੀਂ ਬਲਕਿ ਇਕ ਡੂੰਘਾ ਮਨੁੱਖੀ ਪਲ ਵੀ ਹੈ। ਭਰਾ ਅਤੇ ਭੈਣ ਦੀ ਇਹ ਕਹਾਣੀ ਉਸ ਉਮੀਦ ਨੂੰ ਦਰਸਾਉਂਦੀ ਹੈ ਜੋ ਉੱਨਤ ਕੈਂਸਰ ਦੇਖਭਾਲ ਉਨ੍ਹਾਂ ਪਰਿਵਾਰਾਂ ਨੂੰ ਦੇ ਸਕਦੀ ਹੈ ਜੋ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਪਲਾਂ ਦਾ ਸਾਹਮਣਾ ਕਰ ਰਹੇ ਹਨ। ਅਸੀਂ ਇਹ ਯਕੀਨੀ ਬਣਾਇਆ ਕਿ ਮਰੀਜ਼ ਦੇ ਪਰਿਵਾਰ ਨੂੰ ਡਾਕਟਰੀ ਭਾਵਨਾਤਮਕ ਅਤੇ ਵਿੱਤੀ ਤੌਰ ‘ਤੇ ਸਹਾਇਤਾ ਮਿਲੇ। ਹਸਪਤਾਲ ਦੀ ਮੈਡੀਕਲ ਸੋਸ਼ਲ ਵਰਕ ਟੀਮ ਨੇ ਸਰਕਾਰੀ ਸਕੀਮਾਂ ਅਤੇ ਸੀ. ਐਸ. ਆਰ. ਸਹਾਇਤਾ ਰਾਹੀਂ 14 ਲੱਖ ਰੁ. ਤੋਂ ਵੱਧ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਨਾਲ ਹੀ ਇਲਾਜ ਦੌਰਾਨ ਪਰਿਵਾਰ ਲਈ ਧਰਮਸ਼ਾਲਾ ਵਿਚ ਰਹਿਣ ਦਾ ਪ੍ਰਬੰਧ ਵੀ ਕੀਤਾ। ਡਾ. ਗੁਲੀਆ ਨੇ ਅੱਗੇ ਕਿਹਾ ਕਿ 2024 ਵਿਚ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਲੈ ਕੇ ਹਸਪਤਾਲ ਨੇ 15 ਸਟੈਮ ਸੈੱਲ ਟਰਾਂਸਪਲਾਂਟ ਅਤੇ ਤਿੰਨ ਸੈੱਲ ਥੈਰੇਪੀ ਇਨਫਿਊਜ਼ਨ ਕੀਤੇ ਹਨ ਤਾਂ ਜੋ ਮੁਸ਼ਕਿਲ ਕੈਂਸਰਾਂ ਤੋਂ ਪੀੜਤ ਮਰੀਜ਼ਾਂ ਨੂੰ ਸੰਭਾਵੀ ਤੌਰ ‘ਤੇ ਠੀਕ ਕਰਨ ਵਾਲਾ ਇਲਾਜ ਮਿਲ ਸਕੇ। ਅਸੀਂ ਪੂਰੇ ਉੱਤਰੀ ਭਾਰਤ ਵਿਚ ਕਿਫਾਇਤੀ ਲਾਗਤ ‘ਤੇ ਵਿਸ਼ਵ ਪੱਧਰੀ ਕੈਂਸਰ ਇਲਾਜ ਪ੍ਰਦਾਨ ਕਰਨ ਲਈ ਵਚਨਬੱਧ ਹਾਂ।
ਪਿਛਲੀ ਖ਼ਬਰ ਵੱਖ ਵੱਖ ਵਾਰਡਾਂ ਵਿਚ ਗੋਲਡੀ ਨੇ ਵਿਕਾਸ ਕਾਰਜਾਂ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਅਲਿਫ਼ ਲੈਲਾ ਕਲੱਬ ’ ਤੇ ਗੋਲੀਬਾਰੀ ਕਰਨ ਦੇ ਮਾਮਲੇ ’ ਚ ਤਿੰਨ ਮੁਲਜ਼ਮ ਗ੍ਰਿਫ਼ਤਾਰ ਅਦਾਲਤ ਨੇ ਭੇਜੇ 6 ਦਿਨਾਂ ਦੇ ਪੁਲਿਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।