16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸਚਿਨ ਪਾਇਲਟ ਦੀ ਪੰਜਾਬ ਆਮਦ ’ ਤੇ ਰਾਜਾ ਵੜਿੰਗ ਅਤੇ ਉਦੈਵੀਰ ਢਿੱਲੋਂ ਵਲੋਂ ਭਰਵਾਂ ਸਵਾਗਤ

ਲਾਲੜੂ, 15 ਸਤੰਬਰ (ਰਾਜਬੀਰ ਸਿੰਘ)-ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦਾ ਪੰਜਾਬ ‘ਚ ਦਾਖ਼ਲ ਹੋਣ ਮੌਕੇ ਝਾਰਮੜੀ ਬਾਰਡਰ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਹਲਕਾ ਡੇਰਾਬੱਸੀ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਅਤੇ ਨੌਜਵਾਨ ਕਾਂਗਰਸੀ ਆਗੂ ਉਦੈਵੀਰ ਸਿੰਘ ਢਿੱਲੋਂ ਵਲੋਂ ਆਪਣੀ ਟੀਮ ਅਤੇ ਸੈਂਕੜੇ ਵਰਕਰਾਂ ਸਮੇਤ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਚਿਨ ਪਾਇਲਟ ਨੇ ਵਰਕਰਾਂ ਨੂੰ ਆਪਸੀ ਮਤਭੇਦ ਭੁਲਾ ਕੇ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ।

ਅਜੀਤ ਡੈਸਕ 16-09-2026
ਲਾਲੜੂ, 15 ਸਤੰਬਰ (ਰਾਜਬੀਰ ਸਿੰਘ)-ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦਾ ਪੰਜਾਬ ‘ਚ ਦਾਖ਼ਲ ਹੋਣ ਮੌਕੇ ਝਾਰਮੜੀ ਬਾਰਡਰ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਹਲਕਾ ਡੇਰਾਬੱਸੀ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਅਤੇ ਨੌਜਵਾਨ ਕਾਂਗਰਸੀ ਆਗੂ ਉਦੈਵੀਰ ਸਿੰਘ ਢਿੱਲੋਂ ਵਲੋਂ ਆਪਣੀ ਟੀਮ ਅਤੇ ਸੈਂਕੜੇ ਵਰਕਰਾਂ ਸਮੇਤ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਚਿਨ ਪਾਇਲਟ ਨੇ ਵਰਕਰਾਂ ਨੂੰ ਆਪਸੀ ਮਤਭੇਦ ਭੁਲਾ ਕੇ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਆਗੂ ਤੇ ਵਰਕਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ‘ਚ ਕਾਂਗਰਸ ਦੀ ਸਰਕਾਰ ਬਣੇਗੀ।
ਪਿਛਲੀ ਖ਼ਬਰ ਆਰ . ਬੀ . ਆਈ . ਐਸ . ਵਿਖੇ ‘ ਦਿ ਪਲੱਸ ਪ੍ਰੋਗਰਾਮ ’ ਦਾ ਤੀਜਾ ਸੈਸ਼ਨ ਕਰਵਾਇਆ ਅਗਲੀ ਖ਼ਬਰ ਸਾਬਕਾ ਡੀ.ਆਈ.ਜੀ. ਭੁੱਲਰ ਦੀ ਦੂਜੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਚਾਰ ਹਫ਼ਤਿਆਂ ਲਈ ਮੁਲਤਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।