16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਕ੍ਰੈਡਿਟ ਕਾਰਡ ਤੋਂ ਧੋਖਾਧੜੀ ਮਾਮਲੇ ’ ਚ ਇਕ ਲੜਕੀ ਸਣੇ 4 ਗ੍ਰਿਫ਼ਤਾਰ

ਚੰਡੀਗੜ੍ਹ, 15 ਸਤੰਬਰ (ਕਪਿਲ ਵਧਵਾ) ਚੰਡੀਗੜ੍ਹ ਸਾਈਬਰ ਕ੍ਰਾਈਮ ਪੁਲਿਸ ਨੇ ਕ੍ਰੈਡਿਟ ਕਾਰਡ ਧਾਰਕਾਂ ਨਾਲ ਧੋਖਾਧੜੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਇਕ ਲੜਕੀ ਸਣੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੰਦੀਪ ਕੁਮਾਰ (27), ਗੌਰਵ ਕੁਮਾਰ (33), ਅਰਚਨਾ ਗੁਪਤਾ (24) ਅਤੇ ਮਨੂਰਾਜ (24) ਵਜੋਂ ਹੋਈ ਹੈ।

ਚੰਡੀਗੜ੍ਹ ਦੇ ਥਾਣਾ ਸਾਈਬਰ ਕ੍ਰਾਈਮ ਦੀ ਪੁਲਿਸ ਵਲੋਂ ਕ੍ਰੈਡਿਟ ਕਾਰਡ ਧੋਖਾਧੜੀ ਮਾਮਲੇ ਵਿਚ ਗ੍ਰਿਫ਼ਤਾਰ ਚਾਰੋਂ ਮੁਲਜਮ ਪੁਲਿਸ ਹਿਰਾਸਤ ਦੌਰਾਨ। ਤਸਵੀਰ ਕਮਲਜੀਤ ਸਿੰਘ 16-09-2026
ਚੰਡੀਗੜ੍ਹ, 15 ਸਤੰਬਰ (ਕਪਿਲ ਵਧਵਾ) ਚੰਡੀਗੜ੍ਹ ਸਾਈਬਰ ਕ੍ਰਾਈਮ ਪੁਲਿਸ ਨੇ ਕ੍ਰੈਡਿਟ ਕਾਰਡ ਧਾਰਕਾਂ ਨਾਲ ਧੋਖਾਧੜੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਇਕ ਲੜਕੀ ਸਣੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੰਦੀਪ ਕੁਮਾਰ (27), ਗੌਰਵ ਕੁਮਾਰ (33), ਅਰਚਨਾ ਗੁਪਤਾ (24) ਅਤੇ ਮਨੂਰਾਜ (24) ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ 13 ਮੋਬਾਈਲ ਫੋਨ, 9 ਸਿਮ ਕਾਰਡ ਅਤੇ ਗਾਹਕਾਂ ਦੇ ਡਾਟੇ ਵਾਲੇ 4 ਰਜਿਸਟਰ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਇਹ ਕਾਰਵਾਈ ਕ੍ਰਿਸ਼ਨਾ ਨਗਰ, ਦਿੱਲੀ ਵਿਖੇ ਕੀਤੀ ਗਈ ਜਿੱਥੇ ਮੁਲਜ਼ਮ ਫਰਜ਼ੀ ਕ੍ਰੈਡਿਟ ਕਾਰਡ ਕਾਲ ਸੈਂਟਰ ਚਲਾ ਰਹੇ ਸਨ। ਉਹ ਕ੍ਰੈਡਿਟ ਕਾਰਡ ਧਾਰਕਾਂ ਨੂੰ ‘ਵੈਲਕਮ ਆਫਰ’, ‘ਰਿਵਾਰਡ ਪੁਆਇੰਟ’ ਅਤੇ ਹੋਰ ਲਾਭ ਦੇਣ ਦਾ ਝਾਂਸਾ ਦੇ ਕੇ ਫੋਨ ਕਰਦੇ ਸਨ। ਇਸ ਤੋਂ ਬਾਅਦ ਪੀੜਤਾਂ ਨੂੰ ਫਰਜ਼ੀ ਲਿੰਕ ’ਤੇ ਕਲਿੱਕ ਕਰਨ ਜਾਂ ਮੋਬਾਈਲ ਵਿਚ ਖ਼ਤਰਨਾਕ ਏ.ਪੀ.ਕੇ. ਫਾਈਲ ਇੰਸਟਾਲ ਕਰਨ ਲਈ ਕਿਹਾ ਜਾਂਦਾ ਸੀ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਇਕ ਸ਼ਿਕਾਇਤਕਰਤਾ ਨਾਲ 1,39,940 ਰੁਪਏ ਦੀ ਧੋਖਾਧੜੀ ਕੀਤੀ ਗਈ ਸੀ, ਜਿਸ ਵਿਚੋਂ 1,34,900 ਰੁਪਏ ਪੁਲਿਸ ਵਲੋਂ ਸਮੇਂ ਸਿਰ ਲੀਅਨ ਕਰਵਾ ਕੇ ਰੋਕ ਲਏ ਗਏ। ਜਾਂਚ ਦੌਰਾਨ ਤਕਨੀਕੀ ਜਾਣਕਾਰੀ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕੀਤੀ ਗਈ। ਤਿੰਨ ਮੁਲਜ਼ਮਾਂ ਨੂੰ 11 ਸਤੰਬਰ ਜਦਕਿ ਮਨੂਰਾਜ ਨੂੰ 14 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ।ਪੁਲਿਸ ਵਲੋਂ ਬਰਾਮਦ ਕੀਤੇ ਮੋਬਾਈਲ ਫੋਨਾਂ, ਸਿਮ ਕਾਰਡਾਂ ਅਤੇ ਰਜਿਸਟਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਰਾਹੀਂ ਹੋਰ ਪੀੜਤਾਂ, ਬੈਂਕ ਖਾਤਿਆਂ, ਲੈਣ-ਦੇਣ ਅਤੇ ਗਿਰੋਹ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਚਾਰਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਕਾਲਕਾ-ਸ਼ਿਮਲਾ ਰੇਲ ਸੈਕਸ਼ਨ ’ਤੇ ਕਈ ਰੇਲ ਗੱਡੀਆਂ 30 ਸਤੰਬਰ ਤੱਕ ਰੱਦ ਅਗਲੀ ਖ਼ਬਰ ਕੱਲ੍ਹ ਤੋਂ 2 ਅਕਤੂਬਰ ਤੱਕ ਪੰਜਾਬ ਭਰ ਵਿਚ ਚਲਾਈ ਜਾਵੇਗੀ ‘ਸਵੱਛਤਾ ਹੀ ਸੇਵਾ-2026’ ਮੁਹਿੰਮ: ਹਰਦੀਪ ਸਿੰਘ ਮੁੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।