12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸਟੇਟ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਸੇਂਟ ਸੋਲਜਰ ਇੰਟਰਨੈਸ਼ਨਲ ਸਕੂਲ ਦੇ ਐਥਲੀਟਾਂ ਨੇ ਜਿੱਤੇ 34 ਤਗਮੇ ਸੋਨੇ ਦੇ 11, ਚਾਂਦੀ ਦੇ 12 ਅਤੇ ਕਾਂਸੀ ਦੇ 11 ਤਗਮੇ ਸ਼ਾਮਿਲ

ਚੰਡੀਗੜ੍ਹ, 11 ਸਤੰਬਰ (ਸੁਖਵਿੰਦਰ ਸਿੰਘ ਸ਼ਾਨ)- ਚੰਡੀਗੜ੍ਹ ਐਥਲੈਟਿਕਸ ਐਸੋਸੀਏਸ਼ਨ ਵਲੋਂ ਸਪੋਰਟਸ ਕੰਪਲੈਕਸ ਸੈਕਟਰ 7 ਵਿਖੇ ਚੰਡੀਗੜ੍ਹ ਜੂਨੀਅਰ, ਸਬ-ਜੂਨੀਅਰ ਅਤੇ ਅੰਡਰ-23 ਸਟੇਟ ਐਥਲੈਟਿਕਸ ਚੈਂਪੀਅਨਸ਼ਿਪ 2026-27 ਕਰਵਾਈ ਗਈ, ਜਿਸ ਵਿਚ ਸੇਂਟ ਸੋਲਜਰ ਇੰਟਰਨੈਸ਼ਨਲ ਸਕੂਲ ਸੈਕਟਰ 28 ਬੀ ਦੇ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਐਥਲੀਟਾਂ ਨੇ ਵੱਖ-ਵੱਖ ਉਮਰ ਵਰਗ ਦੇ ਮੁਕਾਬਲਿਆਂ ਵਿਚ ਕੁੱਲ 34 ਤਗਮੇ ਜਿੱਤੇ, ਜਿਨ੍ਹਾਂ ਵਿਚ 11 ਸੋਨੇ, 12 ਚਾਂਦੀ ਅਤੇ 11 ਕਾਂਸੀ ਦੇ ਤਗਮੇ ਸ਼ਾਮਿਲ ਹਨ।

ਅਜੀਤ ਡੈਸਕ 12-09-2026
ਚੰਡੀਗੜ੍ਹ, 11 ਸਤੰਬਰ (ਸੁਖਵਿੰਦਰ ਸਿੰਘ ਸ਼ਾਨ)- ਚੰਡੀਗੜ੍ਹ ਐਥਲੈਟਿਕਸ ਐਸੋਸੀਏਸ਼ਨ ਵਲੋਂ ਸਪੋਰਟਸ ਕੰਪਲੈਕਸ ਸੈਕਟਰ 7 ਵਿਖੇ ਚੰਡੀਗੜ੍ਹ ਜੂਨੀਅਰ, ਸਬ-ਜੂਨੀਅਰ ਅਤੇ ਅੰਡਰ-23 ਸਟੇਟ ਐਥਲੈਟਿਕਸ ਚੈਂਪੀਅਨਸ਼ਿਪ 2026-27 ਕਰਵਾਈ ਗਈ, ਜਿਸ ਵਿਚ ਸੇਂਟ ਸੋਲਜਰ ਇੰਟਰਨੈਸ਼ਨਲ ਸਕੂਲ ਸੈਕਟਰ 28 ਬੀ ਦੇ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਐਥਲੀਟਾਂ ਨੇ ਵੱਖ-ਵੱਖ ਉਮਰ ਵਰਗ ਦੇ ਮੁਕਾਬਲਿਆਂ ਵਿਚ ਕੁੱਲ 34 ਤਗਮੇ ਜਿੱਤੇ, ਜਿਨ੍ਹਾਂ ਵਿਚ 11 ਸੋਨੇ, 12 ਚਾਂਦੀ ਅਤੇ 11 ਕਾਂਸੀ ਦੇ ਤਗਮੇ ਸ਼ਾਮਿਲ ਹਨ। ਸੀਨੀਅਰ ਵਰਗ ਵਿਚ ਆਦਿਸ਼ ਨੇ ਅੰਡਰ-20 ਵਰਗ ਵਿਚ 10,000 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਿਆ। ਪ੍ਰਣਵ ਨੇ 100 ਮੀਟਰ ਦੌੜ ਵਿਚ ਕਾਂਸੀ ਦਾ ਤਗਮਾ, 200 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਅਤੇ ਅੰਡਰ-18 ਵਰਗ ਵਿਚ 4 ਗੁਣਾਂ 100 ਮੀਟਰ ਰਿਲੇਅ ਵਿਚ ਸੋਨੇ ਦਾ ਤਗਮਾ ਜਿੱਤਿਆ। ਸਾਇੰਸ ਦੇ ਵਿਦਿਆਰਥੀ ਜਸਗੁਨ ਨੇ ਕ੍ਰਮਵਾਰ 4 ਗੁਣਾਂ100 ਮੀਟਰ ਅਤੇ 4 ਗੁਣਾਂ 400 ਮੀਟਰ ਰਿਲੇਅ ਵਿਚ ਸੋਨ ਅਤੇ ਚਾਂਦੀ ਦਾ ਤਗਮਾ ਜਿੱਤਿਆ। ਕਾਮਰਸ ਦੇ ਵਿਦਿਆਰਥੀ ਸ਼ਿਵਾਂਸ਼ ਨੇ 4ਗੁਣਾਂ100 ਮੀਟਰ ਅਤੇ 4 ਗੁਣਾਂ400 ਮੀਟਰ ਰਿਲੇਅ ਵਿਚ ਸੋਨ ਅਤੇ ਚਾਂਦੀ ਦੇ ਤਗਮੇ ਜਿੱਤੇ। ਅਰਟਸ ਦੇ ਵਿਦਿਆਰਥੀ ਅਮਿਤ ਯਾਦਵ ਨੇ ਵੀ 4 ਗੁਣਾਂ100 ਮੀਟਰ ਅਤੇ 4 ਗੁਣਾਂ 400 ਮੀਟਰ ਰਿਲੇਅ ਵਿਚ ਸੋਨ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਟੀਮ ਦੀ ਸਫਲਤਾ ਵਿਚ ਯੋਗਦਾਨ ਪਾਇਆ। ਪਵਿਤ ਨੇ 4 ਗੁਣਾਂ 400 ਮੀਟਰ ਰਿਲੇਅ ਵਿਚ ਚਾਂਦੀ ਅਤੇ ਮੈਡਲੇ ਰਿਲੇਅ ਵਿਚ ਕਾਂਸੀ ਦਾ ਤਗਮਾ ਜਿੱਤਿਆ। ਕਾਮਰਸ ਦੇ ਵਿਦਿਆਰਥੀ ਅਨਿਤਮ ਦਹਲ ਅਤੇ ਸਾਇੰਸ ਦੇ ਵਿਦਿਆਰਥੀ ਜੋਬਨਪ੍ਰੀਤ ਸਿੰਘ ਨੇ ਮੈਡਲੇ ਰਿਲੇਅ ਵਿਚ ਕਾਂਸੀ ਦਾ ਤਗਮਾ ਜਿੱਤਿਆ। ਜਦੋਂ ਕਿ ਮੇਦਾਂਸ਼ ਨੇ ਉੱਚੀ ਛਾਲ ਵਿਚ ਸੋਨੇ ਅਤੇ 600 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਿਆ। ਸਕੂਲ ਦੇ ਉਮਰ ਵਰਗ 16 ਸਾਲ ਦੇ ਅਥਲੀਟਾਂ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ। ਵਿਦਿਆਰਥੀ ਕੁਸ਼ ਦਹੀਆ ਨੇ 4ਗੁਣਾਂ100 ਮੀਟਰ ਰਿਲੇਅ ਵਿਚ ਚਾਂਦੀ ਅਤੇ ਮੈਡਲੇ ਰਿਲੇਅ ਵਿਚ ਸੋਨ ਤਮਗਾ ਜਿੱਤਿਆ। ਅਸ਼ਵਿਨ ਰਾਓ ਨੇ 4ਗੁਣਾਂ100 ਮੀਟਰ ਰਿਲੇਅ ਵਿਚ ਚਾਂਦੀ ਅਤੇ ਮੈਡਲੇ ਰਿਲੇਅ ਵਿਚ ਸੋਨ ਤਮਗਾ, ਦਿਨਕਰ ਸਿੰਘ ਨੇ 4 ਗੁਣਾਂ100 ਮੀਟਰ ਰਿਲੇਅ ਵਿਚ ਚਾਂਦੀ ਅਤੇ ਮੈਡਲੇ ਰਿਲੇਅ ਵਿਚ ਸੋਨ ਤਮਗਾ ਜਿੱਤਿਆ। ਜਦੋਂ ਕਿ ਮਾਧਵ ਉਪਾਧਿਆਏ ਨੇ ਮੈਡਲੇ ਰਿਲੇਅ ਵਿਚ ਸੋਨ ਤਮਗਾ ਅਤੇ ਆਰਿਆਵੀਰ ਹੁੱਡਾ ਨੇ 4 ਗੁਣਾਂ100 ਮੀਟਰ ਰਿਲੇਅ ਵਿਚ ਚਾਂਦੀ ਦਾ ਤਮਗਾ ਜਿੱਤਿਆ। ਸਬ-ਜੂਨੀਅਰ ਵਰਗ ਵਿਚ ਵਿਦਿਆਰਥਣ ਭਵਿਆ, ਤਨਵੀਰ ਕੌਰ, ਵੰਸ਼ਿਕਾ ਅਤੇ ਅਕਾਂਕਸ਼ਾ ਨੇ ਉਮਰ ਵਰਗ 14 ਸਾਲ ਵਿਚ 4 ਗੁਣਾਂ100 ਮੀਟਰ ਰਿਲੇਅ ਵਿਚ ਕਾਂਸੀ ਦੇ ਤਗਮੇ ਜਿੱਤੇ। ਉਮਰ ਵਰਗ 6 ਸਾਲ ਵਿਚ ਵਿਦਿਆਰਥੀ ਪ੍ਰਾਂਸ਼ ਸੈਣੀ (ਕੇਜੀ) ਨੇ ਜੈਵਲਿਨ ਥਰੋ ਵਿਚ ਚਾਂਦੀ ਦਾ ਤਮਗਾ ਜਿੱਤਿਆ। ਸ਼ਿਵਾਨੀ (ਨਰਸਰੀ-ਬੀ) ਅਤੇ ਗੌਰੀਸ਼ (ਕੇਜੀ-ਬੀ) ਨੇ 50 ਮੀਟਰ ਦੌੜ ਵਿਚ ਕਾਂਸੀ ਦੇ ਤਗਮੇ ਜਿੱਤੇ। ਸਕੂਲ ਪ੍ਰਿੰਸੀਪਲ ਅਨੀਸ਼ਾ ਘੁੰਮਣ ਨੇ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਾਰੇ ਤਗਮਾ ਜੇਤੂ ਖਿਡਾਰੀਆਂ, ਭਾਗੀਦਾਰਾਂ, ਕੋਚਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਮੁਹਾਲੀ ਦੀਆਂ ਟੁੱਟੀਆਂ ਸੜਕਾਂ ਨੇ ਵਿਕਾਸ ਦੇ ਦਾਅਵਿਆਂ ’ ਤੇ ਖੜ੍ਹੇ ਕੀਤੇ ਸਵਾਲ - ਬੇਦੀ ਸਰਦੀਆਂ ਦੇ ਮੌਸਮ ਤੋਂ ਪਹਿਲਾਂ... ਅਗਲੀ ਖ਼ਬਰ ਇਕੋ ਰਾਤ ਦੋ ਪਿੰਡਾਂ ’ ਚ ਵਾਹਨਾਂ ਦੇ ਟਾਇਰ ਚੋਰੀ , ਪੰਜ ਟਾਇਰ ਖੋਲ੍ਹ ਕੇ ਲੈ ਗਏ ਚੋਰ ਭਗਵਾਸੀ ’ਚ ਟਰੈਕਟਰ-ਟਰਾਲੀ ਦੇ ਤਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।