12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਇਕੋ ਰਾਤ ਦੋ ਪਿੰਡਾਂ ’ ਚ ਵਾਹਨਾਂ ਦੇ ਟਾਇਰ ਚੋਰੀ , ਪੰਜ ਟਾਇਰ ਖੋਲ੍ਹ ਕੇ ਲੈ ਗਏ ਚੋਰ ਭਗਵਾਸੀ ’ਚ ਟਰੈਕਟਰ-ਟਰਾਲੀ ਦੇ ਤਿੰਨ ਅਤੇ ਮਿਆਪੁਰਾ ’ਚ ਟਰੱਕ ਦੇ ਦੋ ਨਵੇਂ ਟਾਇਰ ਚੋਰੀ

ਡੇਰਾਬੱਸੀ, 11 ਸਤੰਬਰ (ਗੁਰਮੀਤ ਸਿੰਘ)- ਦੱਪਰ ਖੇਤਰ ਦੇ ਪਿੰਡ ਭਗਵਾਸੀ ਅਤੇ ਮਿਆਾਂਪੁਰਾ ਵਿਚ ਚੋਰਾਂ ਨੇ ਇਕੋ ਰਾਤ ਦੋ ਵਾਹਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦੇ ਪੰਜ ਟਾਇਰ ਖੋਲ੍ਹ ਕੇ ਚੋਰੀ ਕਰ ਲਏ। ਭਗਵਾਸੀ ਵਿਚ ਟਰੈਕਟਰ-ਟਰਾਲੀ ਦੇ ਤਿੰਨ ਟਾਇਰ, ਜਦਕਿ ਮਿਆਂਪੁਰ ਵਿਚ ਟਰੱਕ ਦੇ ਦੋ ਨਵੇਂ ਟਾਇਰ ਚੋਰੀ ਹੋਏ।

ਟਾਇਰ ਚੋਰੀ ਹੋਣ ਮਗਰੋਂ ਖੜ੍ਹੇ ਵਾਹਨ। ਤਸਵੀਰ - ਗੁਰਮੀਤ ਸਿੰਘ 150 ਰੁ . ਨੂੰ ਲੈ ਕੇ ਹੋਏ ਝਗੜੇ ਦੌਰਾਨ ਪੈਟਰੋਲ ਪੰਪ ਦੇ ਸੇਲਜ਼ਮੈਨ ’ ਤੇ ਜਾਨਲੇਵਾ ਹਮਲਾ ਰਾਡਾਂ ਤੇ ਲੋਹੇ ਦੀਆਂ ਪਲੇਟਾਂ ਨਾਲ ਬੁਰੀ ਤਰ੍ਹਾਂ ਕੀਤੀ ਕੁੱਟਮਾਰ 12-09-2026
ਡੇਰਾਬੱਸੀ, 11 ਸਤੰਬਰ (ਗੁਰਮੀਤ ਸਿੰਘ)- ਦੱਪਰ ਖੇਤਰ ਦੇ ਪਿੰਡ ਭਗਵਾਸੀ ਅਤੇ ਮਿਆਾਂਪੁਰਾ ਵਿਚ ਚੋਰਾਂ ਨੇ ਇਕੋ ਰਾਤ ਦੋ ਵਾਹਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦੇ ਪੰਜ ਟਾਇਰ ਖੋਲ੍ਹ ਕੇ ਚੋਰੀ ਕਰ ਲਏ। ਭਗਵਾਸੀ ਵਿਚ ਟਰੈਕਟਰ-ਟਰਾਲੀ ਦੇ ਤਿੰਨ ਟਾਇਰ, ਜਦਕਿ ਮਿਆਂਪੁਰ ਵਿਚ ਟਰੱਕ ਦੇ ਦੋ ਨਵੇਂ ਟਾਇਰ ਚੋਰੀ ਹੋਏ। ਦੋਵੇਂ ਮਾਮਲਿਆਂ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪਿੰਡ ਭਗਵਾਸੀ ਵਾਸੀ ਰਾਘਵ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਟਰੈਕਟਰ-ਟਰਾਲੀ ਰਾਤ ਸਮੇਂ ਖੜ੍ਹੀ ਸੀ। ਰਾਤ ਕਰੀਬ ਦੋ ਵਜੇ ਚੋਰ ਉਥੇ ਪਹੁੰਚੇ ਅਤੇ ਬੜੀ ਸਫ਼ਾਈ ਨਾਲ ਤਿੰਨ ਟਾਇਰ ਖੋਲ੍ਹ ਕੇ ਲੈ ਗਏ। ਮੌਕੇ ਤੋਂ ਪਾਣੀ ਦੀਆਂ ਬੋਤਲਾਂ ਵੀ ਮਿਲੀਆਂ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਚੋਰਾਂ ਨੇ ਕਾਫ਼ੀ ਸਮਾਂ ਲਗਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮੌਕੇ ਰਾਘਵ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੱਧਰ ’ਤੇ ਦੱਪਰ ਟੋਲ ਪਲਾਜ਼ਾ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ। ਫੁਟੇਜ ਵਿਚ ਇਕ ਮਹਿੰਦਰਾ ਪਿਕਅੱਪ ਵਿਚ ਕੁਝ ਲੋਕ ਟਾਇਰ ਲਿਜਾਂਦੇ ਨਜ਼ਰ ਆ ਰਹੇ ਹਨ, ਜਦਕਿ ਪਿਕਅੱਪ ਦੇ ਅੱਗੇ ਇਕ ਕਾਰ ਵੀ ਚੱਲ ਰਹੀ ਸੀ। ਉਨ੍ਹਾਂ ਨੇ ਸ਼ੱਕ ਜਤਾਇਆ ਕਿ ਕਰੀਬ ਸੱਤ-ਅੱਠ ਵਿਅਕਤੀਆਂ ਨੇ ਮਿਲ ਕੇ ਵਾਰਦਾਤ ਕੀਤੀ। ਚੋਰੀ ਹੋਏ ਤਿੰਨ ਟਾਇਰਾਂ ਦੀ ਕੀਮਤ ਕਰੀਬ ਇਕ ਲੱਖ ਰੁਪਏ ਦੱਸੀ ਗਈ ਹੈ। ਦਿਨੇ ਪੁਆਏ ਨਵੇਂ ਟਾਇਰ , ਰਾਤ ਨੂੰ ਹੋਏ ਚੋਰੀ ਦੂਜੀ ਵਾਰਦਾਤ ਪਿੰਡ ਮਿਆਂਪੁਰ ਵਿਚ ਵਾਪਰੀ। ਇਥੇ ਗੁਰਸੇਵਕ ਸਿੰਘ ਦੇ ਟਰੱਕ ਦੇ ਦੋ ਨਵੇਂ ਟਾਇਰ ਚੋਰ ਖੋਲ੍ਹ ਕੇ ਲੈ ਗਏ। ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਦਿਨ ਸਮੇਂ ਹੀ ਟਰੱਕ ਵਿਚ ਨਵੇਂ ਟਾਇਰ ਪੁਆਏ ਸਨ ਅਤੇ ਇਸ ਤੋਂ ਬਾਅਦ ਟਰੱਕ ਘਰ ਨੇੜੇ ਖੜ੍ਹਾ ਕਰ ਦਿੱਤਾ ਸੀ। ਅੱਧੀ ਰਾਤ ਤੋਂ ਬਾਅਦ ਚੋਰ ਦੋਵੇਂ ਨਵੇਂ ਟਾਇਰ ਖੋਲ੍ਹ ਕੇ ਫ਼ਰਾਰ ਹੋ ਗਏ। ਸਵੇਰੇ ਟਰੱਕ ਦੇਖਣ ’ਤੇ ਦੋਵੇਂ ਟਾਇਰ ਗਾਇਬ ਮਿਲੇ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਇਕੋ ਰਾਤ ਦੋ ਪਿੰਡਾਂ ਵਿਚ ਟਾਇਰ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਉਣ ਕਾਰਨ ਵਾਹਨ ਮਾਲਕਾਂ ਵਿਚ ਚਿੰਤਾ ਵਧ ਗਈ ਹੈ। ਪਿੰਡ ਵਾਸੀਆਂ ਨੇ ਪੁਲਿਸ ਤੋਂ ਰਾਤ ਸਮੇਂ ਗਸ਼ਤ ਵਧਾਉਣ ਅਤੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਸਟੇਟ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਸੇਂਟ ਸੋਲਜਰ ਇੰਟਰਨੈਸ਼ਨਲ ਸਕੂਲ ਦੇ ਐਥਲੀਟਾਂ ਨੇ ਜਿੱਤੇ 34 ਤਗਮੇ ਸੋਨੇ ਦੇ 11, ਚਾਂਦੀ... ਅਗਲੀ ਖ਼ਬਰ ਕੌਂਸਲ ਵਲੋਂ ਪਿੰਡ ਰੁੜਕੀ ਪੁਖਤਾ ਦੀ ਸ਼ਾਮਲਾਤ ਜ਼ਮੀਨ ’ ਚ ਸੀਵਰੇਜ ਦਾ ਗੰਦਾ ਪਾਣੀ ਸੁੱਟਿਆ ਤਾਂ ਹੋਵੇਗਾ ਖਰੜ - ਲੁਧਿਆਣਾ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।