08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸ਼ੇਰ-ਏ-ਪੰਜਾਬ ਟੀ-20 ਲੀਗ 2026 ਅੰਮ੍ਰਿਤਸਰ ਸੂਰਮਾ ਨੇ ਫ਼ਾਜ਼ਿਲਕਾ ਫਾਲਕਨਜ਼ ਨੂੰ 4 ਵਿਕਟਾਂ ਨਾਲ ਹਰਾਇਆ

ਐੱਸ. ਏ.

ਅਜੀਤ ਡੈਸਕ 08-09-2026
ਐੱਸ.ਏ.ਐੱਸ. ਨਗਰ, 7 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸ਼ੇਰ-ਏ-ਪੰਜਾਬ ਟੀ-20 ਲੀਗ 2026 ਦੇ ਸਥਾਨਕ 9 ਫ਼ੇਜ਼ ਦੇ ਆਈ.ਐੱਸ. ਬਿੰਦਰਾ ਸਟੇਡੀਅਮ ਵਿਖੇ ਦੇਰ ਸਾਮ 7 ਵਜੇ ਖੇਡੇ ਗਏ 17 ਵੇਂ ਮੈਚ ਵਿਚ ਅਭਿਸ਼ੇਕ ਸ਼ਰਮਾ ਦੀ ਅੰਮ੍ਰਿਤਸਰ ਸੂਰਮਾ ਨੇ ਭਾਰਤੀ ਟੀਮ ਦੇ ਕਪਤਾਨ ਸੁਭਮਨ ਗਿੱਲ ਦੀ ਫ਼ਾਜ਼ਿਲਕਾ ਫਾਲਕਨਜ਼ ਨੂੰ 4 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆ ਫ਼ਾਜ਼ਿਲਕਾ ਫਾਲਕਨਜ਼ ਨੇ ਨਿਰਧਾਰਿਤ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਤੇ 191 ਦੌੜਾਂ ਬਣਾ ਕੇ ਅੰਮ੍ਰਿਤਸਰ ਸੂਰਮਾ ਨੂੰ ਮੈਚ ਜਿੱਤਣ ਲਈ 192 ਦੌੜਾਂ ਦਾ ਟੀਚਾ ਦਿੱਤਾ ਜਿਸ ਨੂੰ ਅੰਮ੍ਰਿਤਸਰ ਨੇ 3 ਗੇਂਦ ਬਾਕੀ ਰਹਿੰਦੇ 6 ਵਿਕਟਾਂ ਦੇ ਨੁਕਸਾਨ ਤੇ 195 ਦੌੜਾਂ ਬਣਾ ਕੇ ਇਹ ਮੈਚ ਜਿੱਤ ਲਿਆ। ਫਾਲਕਨਜ਼ ਦੀ ਸ਼ੁਰੂਆਤ ਖ਼ਰਾਬ ਰਹੀ ਮਹਿਜ਼ 20 ਦੌੜਾਂ ਤੇ 2 ਵਿਕਟਾਂ ਡਿਗ ਜਾਣ ਤੋਂ ਬਾਅਦ ਕਪਤਾਨ ਸ਼ੁਭਮਨ ਗਿੱਲ ਅਤੇ ਪ੍ਰਾਂਸ਼ੂ ਪ੍ਰਤਾਪ ਨੇ ਬੱਲੇਬਾਜ਼ੀ ਕਰਦਿਆਂ ਸਕੋਰ ਨੂੰ ਹੌਲੀ-ਹੌਲੀ ਅੱਗੇ ਵਧਾਉਂਦਿਆਂ ਤੀਜੀ ਵਿਕਟ ਲਈ 72 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਸੁਭਮਨ ਗਿੱਲ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ 35 ਗੇਂਦਾਂ ’ਤੇ ਤੇਜ਼-ਤਰਾਰ 67 ਦੌੜਾਂ ਬਣਾਈਆਂ। ਗਿੱਲ ਦੇ ਆਊਟ ਹੋਣ ਤੋਂ ਬਾਅਦ, ਪ੍ਰਾਂਸ਼ੂ ਨੇ ਪਾਰੀ ਨੂੰ ਸੰਭਾਲੀ ਰੱਖਿਆ ਅਤੇ ਪ੍ਰਾਂਸ਼ੂ ਨੇ 33 ਗੇਂਦਾਂ ’ਤੇ 40 ਦੌੜਾਂ ਬਣਾਈਆਂ, ਸਨਵੀਰ ਸਿੰਘ ਨੇ ਸਿਰਫ਼ 21 ਗੇਂਦਾਂ ਵਿਚ 40 ਦੌੜਾਂ ਬਣਾਈਆਂ। ਅੰਮ੍ਰਿਤਸਰ ਦੇ ਗੇਂਦਬਾਜ਼ ਅਭਿਸ਼ੇਕ ਸ਼ਰਮਾ ਤੇ ਅਕਸ਼ੇ ਪਾਂਡੇ ਨੇ 2-2 ਵਿਕਟ ਜਦਕਿ ਨਮਨ ਧੀਰ ਅਤੇ ਸਾਹਿਲ ਖਾਨ ਨੇ 1-1 ਵਿਕਟ ਹਾਸਲ ਕੀਤੀ। ਦਿੱਤੇ ਟੀਚੇ ਦਾ ਪਿਛਾ ਕਰਨ ਉੱਤਰੀ ਅੰਮ੍ਰਿਤਸਰ ਸੂਰਮਾ ਦੇ ਸਲਾਮੀ ਬੱਲੇਬਾਜ਼ ਸਹਜ ਧਵਨ ਅਤੇ ਟੀਮ ਦੇ ਕਪਤਾਨ ਅਭਿਸ਼ੇਕ ਸ਼ਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਪਹਿਲੀ ਵਿਕਟ ਲਈ 79 ਦੌੜਾਂ ਦੀ ਸਾਂਝੇਦਾਰੀ ਕੀਤੀ। ਅਭਿਸ਼ੇਕ ਸ਼ਰਮਾ ਦੇ 15 ਗੇਂਦਾਂ ਵਿਚ 6 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 49 ਦੌੜਾਂ ਬਣਾ ਕੇ ਆਊਟ ਹੋਣ ਤੋਂ ਬਾਅਦ ਅੰਮ੍ਰਿਤਸਰ ਦੀ ਟੀਮ ਫ਼ਾਜ਼ਿਲਕਾ ਦੇ ਗੇਂਦਬਾਜ਼ਾਂ ਦੇ ਦਬਾਅ ਹੇਠ ਆ ਗਈ। ਇਸ ਤੋਂ ਬਾਅਦ ਲਗਾਤਾਰ ਥੋੜੇ ਅੰਤਰਾਲ ਨਾਲ ਵਿਕਟ ਡਿੱਗਣ ਲੱਗੇ। ਨਮਨ ਧੀਰ ਸਿਰਫ਼ 4 ਦੌੜਾਂ ਤੇ ਆਊਟ ਹੋ ਗਏ। ਸਹਿਜ ਧਵਨ ਨੇ 34 ਗੇਂਦਾਂ ਵਿਚ 37 ਦੌੜਾਂ ਬਣਾਈਆਂ। ਅਭੈ ਚੌਧਰੀ 2 ਦੌੜਾਂ ਹੀ ਬਣਾ ਸਕੇ। ਰਾਹੁਲ ਕੁਮਾਰ ਤੇ ਆਕਾਸ਼ ਪਾਂਡੇ ਸੰਭਲ ਕੇ ਖੇਡਦਿਆਂ ਟੀਮ ਦਾ ਸਕੋਰ 152 ਦੌੜਾਂ ਤੇ ਪਹੁੰਚਾਇਆਂ । ਟੀਮ ਦੀ ਜਿੱਤ ਲਈ ਆਕਾਸ਼ ਪਾਂਡੇ ਦੇ 24 ਦੌੜਾਂ, ਰੇਬਨ ਪ੍ਰੀਤ ਸਿੰਘ 8 ਦੌੜਾਂ ਜਸ਼ਨਪ੍ਰੀਤ ਸਿੰਘ ਨਾਬਾਦ 8 ਦੌੜਾਂ ਬਣਾਈਆਂ। ਰਾਹੁਲ ਕੁਮਾਰ ਨੇ ਸੰਜਮ ਨਾਲ ਅੰਤ ਤੱਕ ਖੇਡਦਿਆਂ 35 ਗੇਂਦਾਂ ਵਿਚ 5 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 53 ਦੌੜਾਂ ਦੀ ਅਜੇਤੂ ਪਾਰੀ ਖੇਡਦਿਆਂ ਮੈਚ ਦਾ ਰੁੱਖ ਬਦਲਦਿਆਂ ਟੀਮ ਨੂੰ ਜਿੱਤ ਦਿਵਾਈ। ਫ਼ਾਜ਼ਿਲਕਾ ਫਾਲਕਨਜ਼ ਦੇ ਗੇਂਦਬਾਜ਼ ਰਘੂ ਸ਼ਰਮਾ ਨੇ ਤੇ ਗਰਬ ਕੁਮਾਰ ਨੇ 2-2 ਵਿਕਟ ਜਦ ਕੇ ਵਿਹਾਨ ਮਲਹੋਤਰਾ ਤੇ ਲਕਸ਼ੇ ਕਾਂਸਲ ਨੇ 1-1 ਵਿਕਟ ਹਾਸਿਲ ਕੀਤੀ।
ਪਿਛਲੀ ਖ਼ਬਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟਰੇਨਿੰਗ ਚੰਡੀਗੜ੍ਹ ਨੇ 59ਵਾਂ ਸਾਲਾਨਾ ਦਿਵਸ ਮਨਾਇਆ ਅਗਲੀ ਖ਼ਬਰ ਮੁੱਖ ਮੰਤਰੀ ਦਾ ਜ਼ਿਲ੍ਹਾ ਮੁਹਾਲੀ ’ ਚ ਆਉਣ ’ ਤੇ ਕਾਲੀਆਂ ਝੰਡੀਆਂ ਨਾਲ ਕਰਾਂਗੇ ਵਿਰੋਧ - ਕਮਲ ਕਿਸ਼ੋਰ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।