03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪਿੰਡ ਲੋਹਗੜ੍ਹ ’ ਚ ਲੱਗੇ ਕੂੜੇ ਦੇ ਢੇਰ ਹੋਰ ਥਾਂ ਤਬਦੀਲ ਕਰਨ ਦੀ ਤਜਵੀਜ਼

ਜ਼ੀਰਕਪੁਰ, 2 ਸਤੰਬਰ, (ਹੈਪੀ ਪੰਡਵਾਲਾ)- ਲੰਮੇ ਸਮੇਂ ਤੋਂ ਕੂੜੇ ਦੇ ਲੱਗੇ ਢੇਰਾਂ ਅਤੇ ਬਦਬੂ ਤੋਂ ਪ੍ਰੇਸ਼ਾਨ ਪਿੰਡ ਲੋਹਗੜ੍ਹ ਵਾਸੀਆਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਕਿਉਂਕਿ ਨਗਰ ਕੌਂਸਲ ਵਲੋਂ ਪਿੰਡ ਵਾਸੀਆਂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਇਥੇ ਬਣੇ ਡੰਪਿੰਗ ਗਰਾਊਂਡ ਨੂੰ ਹਟਾ ਕੇ ਇਸ ਨੂੰ ਨਿਰਧਾਰਤ ਕੀਤੇ ਗਏ 3 ਵੱਖ-ਵੱਖ ਗਾਰਬੇਜ ਪੁਆਇੰਟਾਂ ‘ਤੇ ਭੇਜਣ ਦੀ ਗੱਲ ਕਹੀ ਗਈ ਹੈ।

ਅਜੀਤ ਡੈਸਕ 03-09-2026
ਜ਼ੀਰਕਪੁਰ, 2 ਸਤੰਬਰ, (ਹੈਪੀ ਪੰਡਵਾਲਾ)- ਲੰਮੇ ਸਮੇਂ ਤੋਂ ਕੂੜੇ ਦੇ ਲੱਗੇ ਢੇਰਾਂ ਅਤੇ ਬਦਬੂ ਤੋਂ ਪ੍ਰੇਸ਼ਾਨ ਪਿੰਡ ਲੋਹਗੜ੍ਹ ਵਾਸੀਆਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਕਿਉਂਕਿ ਨਗਰ ਕੌਂਸਲ ਵਲੋਂ ਪਿੰਡ ਵਾਸੀਆਂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਇਥੇ ਬਣੇ ਡੰਪਿੰਗ ਗਰਾਊਂਡ ਨੂੰ ਹਟਾ ਕੇ ਇਸ ਨੂੰ ਨਿਰਧਾਰਤ ਕੀਤੇ ਗਏ 3 ਵੱਖ-ਵੱਖ ਗਾਰਬੇਜ ਪੁਆਇੰਟਾਂ ‘ਤੇ ਭੇਜਣ ਦੀ ਗੱਲ ਕਹੀ ਗਈ ਹੈ। ਜਾਣਕਾਰੀ ਮੁਤਾਬਕ ਸਿਹਤ ਅਤੇ ਵਾਤਾਵਰਨ ਨੂੰ ਲੈ ਕੇ ਪਿੰਡ ਲੋਹਗੜ੍ਹ ਅਤੇ ਨੇੜਲੀਆਂ ਰਿਹਾਇਸ਼ੀ ਕਾਲੋਨੀਆਂ ਦੇ ਵਾਸੀਆਂ ਵਲੋਂ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ। ਲੋਕਾਂ ਦਾ ਕਹਿਣਾ ਸੀ ਕਿ ਗੰਦਗੀ ਅਤੇ ਬਦਬੂ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਸੀ। ਅੱਜ ਇਸ ਬਾਬਤ ਨਗਰ ਕੌਂਸਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਕੌਂਸਲ ਦਾ ਮੁੱਖ ਮਕਸਦ ਸ਼ਹਿਰ ਵਾਸੀਆਂ ਨੂੰ ਸਾਫ਼ ਵਾਤਾਵਰਨ ਮੁਹੱਈਆ ਕਰਵਾਉਣਾ ਹੈ। ਡੰਪਿੰਗ ਗਰਾਊਂਡ ਦੇ ਸ਼ਿਫਟ ਹੋਣ ਨਾਲ ਲੋਕਾਂ ਦੀ ਸਮੱਸਿਆ ਦੂਰ ਹੋ ਜਾਵੇਗੀ। ਇਸ ਦੌਰਾਨ ਪ੍ਰਧਾਨ ਵਿਰਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹਿਰ ਨੂੰ ਸਾਫ਼ ਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਨਗਰ ਕੌਂਸਲ ਨੂੰ ਸਹਿਯੋਗ ਦੇਣ।
ਪਿਛਲੀ ਖ਼ਬਰ ‘ ਮਨਜੀਤ ਸਿੰਘ ਮਲਕਪੁਰ ਦੀ ਨਿਯੁਕਤੀ ਦਾ ਹਲਕੇ ਦੇ ਅਕਾਲੀ ਆਗੂਆਂ ਵਲੋਂ ਸਵਾਗਤ ਅਗਲੀ ਖ਼ਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਵਲੋਂ ‘ ਪੰਜ ਪਿਆਰੇ ’ ਪੁਸਤਕ ਸੰਗਤਾਂ ਲਈ ਲੋਕ - ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।