29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਨੂੰ ਮਿਲਿਆ ਵਕਾਰੀ ‘ਗਲੋਬਲ ਐਜੂਕਲਚਰ ਨੇਕਸਟ ਜੈਨ ਯੂਨੀਵਰਸਿਟੀ’ ਐਵਾਰਡ

ਐੱਸ. ਏ.

ਅਜੀਤ ਡੈਸਕ 29-08-2026
ਐੱਸ. ਏ. ਐੱਸ. ਨਗਰ, 28 ਅਗਸਤ (ਪ੍ਰੋ. ਅਵਤਾਰ ਸਿੰਘ)- ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਨੂੰ ਨਵੀਂ ਦਿੱਲੀ ਦੇ ਦਾ ਅਸ਼ੋਕ ਹੋਟਲ ਵਿਖੇ ਲੋਕਨਾਇਕ ਜੈ ਪ੍ਰਕਾਸ਼ ਨੈਸ਼ਨਲ ਆਰਟ ਐਂਡ ਕਲਚਰ ਫਾਊਂਡੇਸ਼ਨ ਵਲੋਂ ਕਰਵਾਈ ਗਈ ‘ਗਲੋਬਲ ਐਜੂਕਲਚਰ ਕਨਕਲੇਵ-2026’ ਦੌਰਾਨ ਵਕਾਰੀ ‘ਗਲੋਬਲ ਐਜੂਕਲਚਰ ਨੇਕਸਟ ਜੈਨ ਯੂਨੀਵਰਸਿਟੀ-2026’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਸਿੱਖਿਆ ਸ਼ਾਸਤਰੀਆਂ, ਸੱਭਿਆਚਾਰਕ ਆਗੂਆਂ ਅਤੇ ਨਾਮਵਰ ਸ਼ਖ਼ਸੀਅਤਾਂ ਦੀ ਹਾਜ਼ਰੀ ‘ਚ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਲੋਂ ਸੱਭਿਆਚਾਰਕ ਮਾਮਲਿਆਂ ਦੇ ਸਹਾਇਕ ਨਿਰਦੇਸ਼ਕ ਵੈਭਵ ਕੇਲੇ ਤੋਂ ਪ੍ਰਾਪਤ ਕੀਤਾ ਗਿਆ। ਇਹ ਸਨਮਾਨ ਭਾਰਤ ਸਰਕਾਰ ਦੇ ਸਾਬਕਾ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਅਲ ‘ਨਿਸ਼ੈਂਕ’ ਨਵੀਂ ਦਿੱਲੀ ‘ਚ ਪੋਲਿਸ਼ ਇੰਸਟੀਚਿਊਟ ਦੇ ਡਾਇਰੈਕਟਰ ਮਾਲਗੋਰਜ਼ਾਟਾ ਵੇਜਸਿਸ-ਗੋਲੇਬੀਅਕ ਅਤੇ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦਾ ਆਰਟਸ ਦੇ ਚੇਅਰਮੈਨ ਪਦਮ ਭੂਸ਼ਣ ਜੇਤੂ ਰਾਮ ਬਹਾਦਰ ਰਾਏ ਦੇ ਵਿਸ਼ੇਸ਼ ਪੈਨਲ ਦੁਆਰਾ ਪ੍ਰਦਾਨ ਕੀਤਾ ਗਿਆ। ਇਸ ਪ੍ਰਾਪਤੀ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਫਾਦਰ ਆਫ਼ ਐਜ਼ੂਕੇਸ਼ਨ ਦੇ ਐਵਾਰਡ ਨਾਲ ਨਿਵਾਜੇ ਗਏ ਸੀ. ਜੀ. ਸੀ. ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਰਛਪਾਲ ਧਾਲੀਵਾਲ ਨੇ ਕਿਹਾ ਕਿ ਇਹ ਐਵਾਰਡ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਸਾਡੀ ਯੂਨੀਵਰਸਿਟੀ ਆਧੁਨਿਕ ਸਿੱਖਿਆ ਅਤੇ ਤਕਨੀਕ ਦੇ ਨਾਲ-ਨਾਲ ਆਪਣੇ ਵਿਦਿਆਰਥੀਆਂ ‘ਚ ਮਜ਼ਬੂਤ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਨੈਤਿਕਤਾ ਨੂੰ ਪੈਦਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਨਾ ਸਿਰਫ਼ ਪੇਸ਼ੇਵਰ ਤੌਰ ‘ਤੇ ਕਾਬਲ ਬਣਾ ਰਹੇ ਹਾਂ, ਸਗੋਂ ਉਨ੍ਹਾਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਵੀ ਜੋੜ ਰਹੇ ਹਾਂ। ਇਸੇ ਦੌਰਾਨ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ ਇਹ ਮਾਣਮੱਤੀ ਪ੍ਰਾਪਤੀ ਸਾਡੀ ਪੂਰੀ ਟੀਮ ਦੀ ਦਿਨ-ਰਾਤ ਦੀ ਮਿਹਨਤ ਅਤੇ ਨਵੀਨਤਾਕਾਰੀ ਸੋਚ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਕ ਗਤੀਸ਼ੀਲ ਸੰਸਥਾ ਵਜੋਂ ਯੂਨੀਵਰਸਿਟੀ ਨਵੀਨਤਾ, ਖੋਜ, ਉਦਯੋਗਿਕ ਤਜ਼ਰਬੇ ਅਤੇ ਸਮੁੱਚੇ ਵਿਦਿਆਰਥੀ ਵਿਕਾਸ ਰਾਹੀਂ ਆਪਣੇ ਅਕਾਦਮਿਕ ਮਿਆਰਾਂ ਨੂੰ ਲਗਾਤਾਰ ਉੱਚਾ ਚੁੱਕ ਰਹੀ ਹੈ।
ਪਿਛਲੀ ਖ਼ਬਰ ਨਾਜਾਇਜ਼ ਉਸਾਰੀਆਂ ’ਤੇ ਕਾਰਵਾਈ ਦੇ ਦਾਅਵਿਆਂ ਵਿਚਕਾਰ ਧੜੱਲੇ ਨਾਲ ਜਾਰੀ ਉਸਾਰੀ ਕਾਰਜ ਅਗਲੀ ਖ਼ਬਰ ਜ਼ੀਰਕਪੁਰ ਵਿਖੇ ਭੈਣਾਂ ਨੇ ਬੰਨ੍ਹੀ ਵਿਧਾਇਕ ਰੰਧਾਵਾ ਦੇ ਗੁੱਟ ’­ਤੇ ਰੱਖੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।