25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਅਜੀਤ, ਜਲੰਧਰ ਹਰਿਆਣਾ ਵਿਚ ਨਿਵੇਸ਼ ਲਈ ਵੱਖ-ਵੱਖ ਕੰਪਨੀਆਂ ਨੇ ਕੀਤੇ 66,000 ਕਰੋੜ ਰੁਪਏ ਤੋਂ ਵੱਧ ਦੇ ਐਮ. ਓ. ਯੂ.

ਚੰਡੀਗੜ੍ਹ, 24 ਅਗਸਤ (ਵਿਸ਼ੇਸ਼ ਪ੍ਰਤੀਨਿਧੀ)- ਹਰਿਆਣਾ ਸਰਕਾਰ ਵਲੋਂ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ਆਯੋਜਿਤ ‘ਹੈਪਨਿੰਗ ਹਰਿਆਣਾ 2. 0’ ਅੰਤਰਰਾਸ਼ਟਰੀ ਆਊਟਰੀਚ ਮੁਹਿੰਮ ਦੇ ਦੂਜੇ ਦਿਨ, ਹਰਿਆਣਾ ਵਿਚ ਨਿਵੇਸ਼ ਲਈ ਵੱਖ-ਵੱਖ ਕੰਪਨੀਆਂ ਨੇ 66,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਲਈ ਸਮਝੌਤਾ ਪੱਤਰਾਂ (ਐੱਮ.

ਹਰਿਆਣਾ ਸਰਕਾਰ ਫ਼ਾਈਲ ਮੂਵਮੈਂਟ ‘ਤੇ ਨਹੀਂ, ਪ੍ਰੋਜੈਕਟ ਮੂਵਮੈਂਟ ’ਤੇ ਕਰਦੀ ਹੈ ਵਿਸ਼ਵਾਸ-ਮੁੱਖ ਮੰਤਰੀ ਨਾਇਬ ਸਿੰਘ ਸੈਣੀ 25-08-2026
ਚੰਡੀਗੜ੍ਹ, 24 ਅਗਸਤ (ਵਿਸ਼ੇਸ਼ ਪ੍ਰਤੀਨਿਧੀ)- ਹਰਿਆਣਾ ਸਰਕਾਰ ਵਲੋਂ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ਆਯੋਜਿਤ ‘ਹੈਪਨਿੰਗ ਹਰਿਆਣਾ 2.0’ ਅੰਤਰਰਾਸ਼ਟਰੀ ਆਊਟਰੀਚ ਮੁਹਿੰਮ ਦੇ ਦੂਜੇ ਦਿਨ, ਹਰਿਆਣਾ ਵਿਚ ਨਿਵੇਸ਼ ਲਈ ਵੱਖ-ਵੱਖ ਕੰਪਨੀਆਂ ਨੇ 66,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਲਈ ਸਮਝੌਤਾ ਪੱਤਰਾਂ (ਐੱਮ.ਓ.ਯੂ.) ‘ਤੇ ਹਸਤਾਖ਼ਰ ਕੀਤੇ। ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਨ ਤੇ ਉਦਯੋਗ ਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਦੀ ਮੌਜੂਦਗੀ ਵਿਚ ਅਧਿਕਾਰੀਆਂ ਤੇ ਕੰਪਨੀ ਦੇ ਪ੍ਰਤੀਨਿਧੀਆਂ ਨੇ ਐੱਮ.ਓ.ਯੂ. ਦਾ ਆਦਾਨ-ਪ੍ਰਦਾਨ ਕੀਤਾ। ਨਾਇਬ ਸਿੰਘ ਸੈਨੀ ਨੇ ਮੁੰਬਈ ਦੌਰੇ ਦੇ ਦੂਜੇ ਦਿਨ ਵੱਖ-ਵੱਖ ਦੇਸ਼ਾਂ ਦੇ ਕੌਂਸਲ ਜਨਰਲਾਂ, ਉਦਯੋਗ ਜਗਤ ਦੀਆਂ ਹਸਤੀਆਂ, ਨਿਵੇਸ਼ਕਾਂ ਤਥਾ ਮੁੰਬਈ ਦੇ ਵਿੱਤੀ ਅਤੇ ਕਾਰਪੋਰੇਟ ਜਗਤ ਦੇ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰਿਆਣਾ ਵਿੱਚ ਨਿਵੇਸ਼ਕਾਂ ਨੂੰ ਸਿਰਫ਼ ਜ਼ਮੀਨ, ਉਤਸ਼ਾਹ ਅਤੇ ਅਪ੍ਰੂਵਲ ਹੀ ਨਹੀਂ ਮਿਲਦੇ, ਸਗੋਂ ਹਰਿਆਣਾ ਸਕੇਲ, ਸਪੀਡ, ਨੀਤੀ-ਨਿਸ਼ਚਿਤਤਾ ਅਤੇ ਸਾਂਝੀ ਖੁਸ਼ਹਾਲੀ ‘ਤੇ ਆਧਾਰਿਤ ਇਕ ਰਣਨੀਤਕ ਭਾਈਵਾਲੀ ਪ੍ਰਦਾਨ ਕਰਦਾ ਹੈ। ਹਰਿਆਣਾ ਸਰਕਾਰ ਫ਼ਾਈਲ ਮੂਵਮੈਂਟ ‘ਤੇ ਨਹੀਂ, ਸਗੋਂ ਪ੍ਰੋਜੈਕਟ ਮੂਵਮੈਂਟ ‘ਤੇ ਵਿਸ਼ਵਾਸ ਕਰਦੀ ਹੈ। ਉਨ੍ਹਾਂ ਕਿਹਾ ਕਿ ਉਦਯੋਗ ਅਤੇ ਮਜ਼ਦੂਰਾਂ ਵਿਚਕਾਰ ਅਧਿਕਾਰਾਂ ਅਤੇ ਹੋਰ ਉਦਯੋਗਿਕ ਵਿਵਾਦਾਂ ਨੂੰ ਸੁਲਝਾਉਣ ਲਈ ਹਰਿਆਣਾ ਸਰਕਾਰ ਨੇ ਉਦਯੋਗ-ਮਜ਼ਦੂਰ ਮੈਤਰੀ ਪ੍ਰੀਸ਼ਦ ਦਾ ਗਠਨ ਕੀਤਾ ਹੈ। ਇਸ ਮੌਕੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਸੂਚਨਾ, ਜਨਸੰਪਰਕ ਭਾਸ਼ਾ ਅਤੇ ਸੱਭਿਆਚਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਕੇ ਮਕਰੰਦ ਪਾਂਡੁਰੰਗ, ਉਦਯੋਗ ਅਤੇ ਵਣਜ ਵਿਭਾਗ ਦੇ ਮਹਾਨਿਦੇਸ਼ਕ ਯਸ਼ ਗਰਗ, ਐੱਚ.ਐੱਸ. ਆਈ. ਆਈ. ਡੀ.ਸੀ. ਦੇ ਪ੍ਰਬੰਧ ਨਿਰਦੇਸ਼ਕ ਸੁਸ਼ੀਲ ਸਾਰਵਾਨ, ਚੀਫ਼ ਕੋਆਡੀਨੇਟਰ ਸੁਨੀਲ ਸ਼ਰਮਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਪਿਛਲੀ ਖ਼ਬਰ ਕੋਹੜ ਰੋਗ ਦੇ ਖ਼ਾਤਮੇ ਲਈ ਵੱਖ-ਵੱਖ ਵਿਭਾਗਾਂ ਦਾ ਆਪਸੀ ਸਹਿਯੋਗ ਬਹੁਤ ਜ਼ਰੂਰੀ-ਡਾ. ਪ੍ਰਦੀਪਤਾ ਕੁਮਾਰ ਅਗਲੀ ਖ਼ਬਰ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।