22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

‘ ਜੇਨ-ਐੱਚ ਯੁਵਾ ਉੱਦਮੀ ਚੌਪਾਲ’ ’ਚ ਮੁੱਖ ਮੰਤਰੀ ਨਾਇਬ ਸੈਣੀ ਨੇ ਦਿੱਤੇ ਨੌਜਵਾਨਾਂ ਦੇ ਸਵਾਲਾਂ ਦੇ ਬੇਬਾਕ ਜਵਾਬ

ਚੰਡੀਗੜ੍ਹ, 21 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ੁੱਕਰਵਾਰ ਨੂੰ ਗੁਰੂਗ੍ਰਾਮ ਯੂਨੀਵਰਸਿਟੀ ਵਿੱਚ ‘ਜੇਨ-ਐੱਚ ਯੁਵਾ ਉੱਦਮੀ ਚੌਪਾਲ’ ਪ੍ਰੋਗਰਾਮ ਵਿਚ ਸ਼ਿਰਕਤ ਕਰਦਿਆਂ ਨੌਜਵਾਨਾਂ ਨਾਲ ਬੇਬਾਕ ਆਪਣੀ ਗੱਲਬਾਤ ਕੀਤੀ। ਯੁਵਾ ਉੱਦਮੀਆਂ ਨੇ ਮੁੱਖ ਮੰਤਰੀ ਤੋਂ ਰਾਜਨੀਤੀ ਵਿਚ ਬਿਨਾਂ ਵਿਰਸੇ ਦੇ ਅੱਗੇ ਵਧਣ, ਅਸਫਲਤਾ ਤੋਂ ਉੱਭਰਨ, ਤਕਨੀਕ, ਖੇਡਾਂ, ਰੁਜ਼ਗਾਰ, ਨਸ਼ੇ ਦੀ ਚੁਣੌਤੀ, ਸਟਾਰਟਅੱਪ, ਸਰਕਾਰੀ ਕੰਮਕਾਜ ਦੀ ਗਤੀ ਤੇ ਪਰਿਵਾਰ ਵਰਗੇ ਸਿੱਧੇ-ਸਵਾਲ ਪੁੱਛੇ।

ਗੁਰੂਗ੍ਰਾਮ ਯੂਨੀਵਰਸਿਟੀ ਵਿਖੇ ਜਨਰਲ ਐੱਚ ਯੂਥ ਐਂਟਰਪ੍ਰਨਿਓਰ ਚੌਪਾਲ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੌਜਵਾਨ ਉੱਦਮੀਆਂ ਨਾਲ ਗੱਲਬਾਤ ਕਰਦੇ ਹੋਏ। 22-08-2026
ਚੰਡੀਗੜ੍ਹ, 21 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ੁੱਕਰਵਾਰ ਨੂੰ ਗੁਰੂਗ੍ਰਾਮ ਯੂਨੀਵਰਸਿਟੀ ਵਿੱਚ ‘ਜੇਨ-ਐੱਚ ਯੁਵਾ ਉੱਦਮੀ ਚੌਪਾਲ’ ਪ੍ਰੋਗਰਾਮ ਵਿਚ ਸ਼ਿਰਕਤ ਕਰਦਿਆਂ ਨੌਜਵਾਨਾਂ ਨਾਲ ਬੇਬਾਕ ਆਪਣੀ ਗੱਲਬਾਤ ਕੀਤੀ। ਯੁਵਾ ਉੱਦਮੀਆਂ ਨੇ ਮੁੱਖ ਮੰਤਰੀ ਤੋਂ ਰਾਜਨੀਤੀ ਵਿਚ ਬਿਨਾਂ ਵਿਰਸੇ ਦੇ ਅੱਗੇ ਵਧਣ, ਅਸਫਲਤਾ ਤੋਂ ਉੱਭਰਨ, ਤਕਨੀਕ, ਖੇਡਾਂ, ਰੁਜ਼ਗਾਰ, ਨਸ਼ੇ ਦੀ ਚੁਣੌਤੀ, ਸਟਾਰਟਅੱਪ, ਸਰਕਾਰੀ ਕੰਮਕਾਜ ਦੀ ਗਤੀ ਤੇ ਪਰਿਵਾਰ ਵਰਗੇ ਸਿੱਧੇ-ਸਵਾਲ ਪੁੱਛੇ।ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਜੇਨ-ਜ਼ੈੱਡ ਨੂੰ ਜੇਨ-ਐੱਚ (ਹਰਿਆਣਾ) ਕਹਿ ਰਹੇ ਹੋ ਅਤੇ ਮੈਂ ਇਸ ਨੂੰ ਜੇਨ- ਐੱਚ. ਬੀ. ( ਹਰਿਆਣਾ-ਭਾਰਤ) ਕਹਾਂਗਾ, ਯਾਨੀ ਕਿ ਜੇਨ-ਐੱਚ.ਬੀ. ਭਾਰਤ ਦੀ ਹਾਰਟਬੀਟ ਹਨ। ਇਸ ਪ੍ਰੋਗਰਾਮ ਨੂੰ 4000 ਤੋਂ ਵੱਧ ਸੰਸਥਾਵਾਂ ਵਿਚ ਲਾਈਵ ਦੇਖਿਆ ਗਿਆ। ਮੁੱਖ ਮੰਤਰੀ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯਾਤਰਾ ਵਿੱਚ ਕੋਈ ਲਿਫ਼ਟ ਨਹੀਂ ਸੀ, ਸਿਰਫ਼ ਪੌੜੀਆਂ ਸਨ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਅਸਫਲਤਾ ਨੂੰ ਆਪਣੀ ਪਛਾਣ ਨਾ ਬਣਨ ਦਿਓ, ਕੰਮ ਨੂੰ ਆਪਣੀ ਪਛਾਣ ਬਣਾਓ ਤੇ ਤੇਜ਼ ਸਫਲਤਾ ਦੀ ਬਜਾਏ ਨਿਰੰਤਰਤਾ, ਭਰੋਸੇਯੋਗਤਾ ਤੇ ਧੀਰਜ ਨੂੰ ਆਪਣੀ ਪੂੰਜੀ ਬਣਾਓ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਵਿੱਚ ਕੋਈ ਲਿਫ਼ਟ ਨਹੀਂ ਸੀ, ਸਿਰਫ਼ ਪੌੜੀਆਂ ਸਨ ਤੇ ਕਈ ਵਾਰ ਅਗਲੀ ਪੌੜੀ ਦਿਖਾਈ ਵੀ ਨਹੀਂ ਦਿੰਦੀ ਸੀ। ਰਾਜਨੀਤੀ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਪਹਿਲੀ ਚੋਣ ਖੁਦ ਲੜਨ ਦੀ ਨਹੀਂ ਸਗੋਂ ਕਿਸੇ ਹੋਰ ਨੂੰ ਲੜਵਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਸ ਚੋਣ ਵਿੱਚ ਉਨ੍ਹਾਂ ਨੇ ਰਾਤ ਨੂੰ 2-2 ਵਜੇ ਤੱਕ ਮਿਹਨਤ ਕੀਤੀ, ਫਿਰ 2009 ਵਿੱਚ ਜਦੋਂ ਉਨ੍ਹਾਂ ਨੂੰ ਚੋਣ ਲੜਨ ਲਈ ਕਿਹਾ ਗਿਆ ਤਾਂ ਉਸ ਸਮੇਂ ਉਨ੍ਹਾਂ ਕੋਲ ਪੈਸੇ ਨਹੀਂ ਸਨ, ਪਰ ਲੋਕਾਂ ਨੇ ਉਨ੍ਹਾਂ ਨੂੰ ਚੋਣ ਲੜਵਾਈ। 2009 ਦੀ ਚੋਣ ਹਾਰਨ ਤੋਂ ਬਾਅਦ ਉਨ੍ਹਾਂ ਨੇ ਇਹ ਤੈਅ ਕੀਤਾ ਕਿ ਹਾਰ ਨੂੰ ਆਪਣਾ ਪਰਿਚੈ ਨਹੀਂ ਬਣਨ ਦੇਣਗੇ, ਸਗੋਂ ਉਸ ਤੋਂ ਸਿੱਖਣਗੇ। ਅਗਲੇ ਹੀ ਦਿਨ ਉਹ ਫਿਰ ਲੋਕਾਂ ਦੇ ਵਿੱਚ ਪਹੁੰਚ ਗਏ। ਨਾ ਕੋਈ ਅਹੁਦਾ ਸੀ ਅਤੇ ਨਾ ਅਗਲੀ ਟਿਕਟ ਦਾ ਭਰੋਸਾ , ਪਰ ਕੰਮ ਕਰਨ ਦਾ ਫੈਸਲਾ ਸੀ। ਇਸੇ ਭਾਵਨਾ ਦੇ ਚਲਦਿਆਂ ਉਨ੍ਹਾਂ ਨੇ 2014 ਦੀ ਚੋਣ ਵੱਡੇ ਫਰਕ ਨਾਲ ਜਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਬਣਨ ਤੋਂ ਪਹਿਲਾਂ ਵੱਖ-ਵੱਖ ਕਿਸਮ ਦੀਆਂ ਯੋਜਨਾਵਾਂ ਦਾ ਪੈਸਾ ਲੋਕਾਂ ਦੇ ਹੱਥਾਂ ਵਿੱਚ ਦਿੱਤਾ ਜਾਂਦਾ ਸੀ ਜਿਸਦੀ ਵੰਡ ਵਿਚ ਗੜਬੜੀਆਂ ਹੁੰਦੀਆਂ ਸਨ। ਜਦੋਂ ਭਾਜਪਾ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਤਾਂ ਇਸ ਗੜਬੜੀ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਤਕਨੀਕ ਦਾ ਸਹਾਰਾ ਲਿਆ ਗਿਆ। ਮੋਦੀ ਜੀ ਵੱਲੋਂ ਹਰ ਵਿਅਕਤੀ ਦਾ ਬੈਂਕ ਖਾਤਾ ਖੁਲਵਾਇਆ ਗਿਆ ਤੇ ਅਸੀਂ ਯੋਜਨਾਵਾਂ ਦਾ ਪੈਸਾ ਲੋਕਾਂ ਦੇ ਖਾਤਿਆਂ ਵਿੱਚ ਭਿਜਵਾਉਣਾ ਸ਼ੁਰੂ ਕੀਤਾ। ਅੱਜ ਹਰ ਵਿਅਕਤੀ ਨਵੀਂ ਵਿਵਸਥਾ ਤੋਂ ਖੁਸ਼ ਹੈ, ਕਿਉਂਕਿ ਹੁਣ ਵਿਚਕਾਰ ਹੋਣ ਵਾਲੀਆਂ ਗੜਬੜੀਆਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਲਈ ਕੋਈ ਵੀ ਦਿਨ ਪੂਰੀ ਤਰ੍ਹਾਂ ਛੁੱਟੀ ਦਾ ਨਹੀਂ ਹੁੰਦਾ। ਉਨ੍ਹਾਂ ਦਾ ਆਮ ਦਿਨ ਸਵੇਰੇ ਜਲਦੀ ਸ਼ੁਰੂ ਹੁੰਦਾ ਹੈ। ਕੱਲ੍ਹ ਰਾਤ ਉਨ੍ਹਾਂ ਦੀ ਆਖਰੀ ਬੈਠਕ ਰਾਤ 1 ਵਜੇ ਖਤਮ ਹੋਈ ਸੀ ਅਤੇ ਉਸ ਸਮੇਂ ਵੀ ਉਹ ਇਹ ਸੋਚ ਕੇ ਜਲਦੀ ਸੌਂ ਗਏ ਸਨ ਕਿ ਅੱਜ ਸਵੇਰੇ ਤੋਂ ਹੀ ਗੁਰੂਗ੍ਰਾਮ ਵਿਚ ਪ੍ਰੋਗਰਾਮ ਸ਼ੁਰੂ ਹੋਣੇ ਸਨ।
ਪਿਛਲੀ ਖ਼ਬਰ ਪ੍ਰਾਚੀਨ ਕਲਾ ਕੇਂਦਰ ਨੇ ‘ਮਲਹਾਰ ਉਤਸਵ’ਕਰਵਾਇਆ ਅਗਲੀ ਖ਼ਬਰ ਸ਼ਿਵ ਜਯੋਤੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ‘ਕਲੇਅ ਮਾਡਲਿੰਗ ਮੁਕਾਬਲੇ’ ’ਚ ਬਿਖੇਰਿਆ ਆਪਣੀ ਕਲਾ ਦਾ ਜਾਦੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।