14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਪਿੰਡ ਈਸਾਪੁਰ ਵਿਖੇ ‘ਲੋਕ-ਮਿਲਣੀ’ ਪ੍ਰੋਗਰਾਮ ਕਰਵਾਇਆ

ਡੇਰਾਬੱਸੀ, 13 ਅਗਸਤ (ਗੁਰਮੀਤ ਸਿੰਘ)-’ਪੰਜਾਬ ਦਾ ਇਕੋ ਨਾਅਰਾ-ਭਗਵੰਤ ਮਾਨ ਦੁਬਾਰਾ’ ਮੁਹਿੰਮ ਤਹਿਤ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਨਗਰ ਕੌਂਸਲ ਦੇ ਵਾ. ਨੰ.

ਅਜੀਤ ਡੈਸਕ 14-08-2026
ਡੇਰਾਬੱਸੀ, 13 ਅਗਸਤ (ਗੁਰਮੀਤ ਸਿੰਘ)-’ਪੰਜਾਬ ਦਾ ਇਕੋ ਨਾਅਰਾ-ਭਗਵੰਤ ਮਾਨ ਦੁਬਾਰਾ’ ਮੁਹਿੰਮ ਤਹਿਤ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਨਗਰ ਕੌਂਸਲ ਦੇ ਵਾ. ਨੰ. 16 ਵਿਚਲੇ ਪਿੰਡ ਈਸਾਪੁਰ ਵਿਖੇ ਲੋਕ ਮਿਲਣੀ ਕੀਤੀ ਗਈ। ਇਸ ਦੌਰਾਨ ਵਿਧਾਇਕ ਨੇ ਵਾਰਡ ਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਜ਼ਰੂਰਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਾਇਜ਼ ਸਮੱਸਿਆਵਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਵਾਰਡ ਦੇ ਵਿਕਾਸ ਕਾਰਜਾਂ ਸੰਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਸਮੱਸਿਆਵਾਂ ਸੁਣਨਾ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਇਸ ਮੌਕੇ ਐਡਵੋਕੇਟ ਆਸ਼ੀਸ਼ ਦੱਤਾ, ਦਵਿੰਦਰ ਸੈਣੀ, ਕੌਂਸਲਰ ਰਾਹੁਲ ਕੌਸ਼ਿਕ ਅਤੇ ਗਗਨਦੀਪ ਸਿੰਘ ਸੈਣੀ ਸਮੇਤ ਪਾਰਟੀ ਦੇ ਹੋਰ ਆਗੂ ਤੇ ਵਰਕਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਕਰੋੜਾਂ ਰੁਪਏ ਖ਼ਰਚ ਕੇ ਬਣਾਇਆ ਗਿਆ ਜਨਤਕ ਪਾਰਕ ਆਪਣੀ ਬਦਹਾਲੀ ‘ਤੇ ਵਹਾਅ ਰਿਹੈ ਅੱਥਰੂ ਅਗਲੀ ਖ਼ਬਰ ਬਲੂ ਬੈਰੀ ਫੀਲਡ ਸਕੂਲ ਵਿਖੇ ਆਜ਼ਾਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।