13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪਦਾਰਥ ਦੀ ਬਰਾਮਦਗੀ ਦੇ ਮਾਮਲੇ ’ਚ ਦੋ ਵਿਅਕਤੀ ਬਰੀ

ਚੰਡੀਗੜ੍ਹ, 12 ਅਗਸਤ (ਸੰਦੀਪ ਕੁਮਾਰ ਮਾਹਨਾ) -ਚੰਡੀਗੜ੍ਹ ਦੇ ਸੈਕਟਰ-29 ਦੇ ਵਸਨੀਕਾਂ ਨੂੰ ਲੰਬੇ ਸਮੇਂ ਬਾਅਦ ਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਕਮਿਊਨਿਟੀ ਸੈਂਟਰ ਦੀ ਸੌਗਾਤ ਮਿਲਣ ਜਾ ਰਹੀ ਹੈ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ 7 ਕਰੋੜ 84 ਲੱਖ 67 ਹਜ਼ਾਰ 3 78 ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਨਵੇਂ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ।

ਰਾਜਪਾਲ ਕਟਾਰੀਆ ਨੇ ਰੱਖਿਆ ਨੀਂਹ ਪੱਥਰ, 12 ਜੁਲਾਈ 2027 ਤੱਕ ਮੁਕੰਮਲ ਕਰਨ ਦਾ ਟੀਚਾ 13-08-2026
ਚੰਡੀਗੜ੍ਹ, 12 ਅਗਸਤ (ਸੰਦੀਪ ਕੁਮਾਰ ਮਾਹਨਾ) -ਚੰਡੀਗੜ੍ਹ ਦੇ ਸੈਕਟਰ-29 ਦੇ ਵਸਨੀਕਾਂ ਨੂੰ ਲੰਬੇ ਸਮੇਂ ਬਾਅਦ ਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਕਮਿਊਨਿਟੀ ਸੈਂਟਰ ਦੀ ਸੌਗਾਤ ਮਿਲਣ ਜਾ ਰਹੀ ਹੈ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ 7 ਕਰੋੜ 84 ਲੱਖ 67 ਹਜ਼ਾਰ 3 78 ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਨਵੇਂ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਮੇਅਰ ਸੌਰਭ ਜੋਸ਼ੀ, ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ, ਸਾਬਕਾ ਮੇਅਰ ਤੇ ਇਲਾਕਾ ਕੌਂਸਲਰ ਹਰਪ੍ਰੀਤ ਕੌਰ ਬਬਲਾ, ਹੋਰ ਕੌਂਸਲਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ । ਰਾਜਪਾਲ ਕਟਾਰੀਆ ਨੇ ਨੀਂਹ ਪੱਥਰ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਮਿਊਨਿਟੀ ਸੈਂਟਰ ਸਿਰਫ਼ ਵਿਆਹ-ਸ਼ਾਦੀਆਂ ਜਾਂ ਸਮਾਜਿਕ ਸਮਾਗਮਾਂ ਤੱਕ ਸੀਮਤ ਨਹੀਂ ਰਹਿਣੇ ਚਾਹੀਦੇ, ਸਗੋਂ ਇਨ੍ਹਾਂ ਨੂੰ ਅਜਿਹੇ ਕੇਂਦਰਾਂ ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ ਜਿੱਥੇ ਬੱਚਿਆਂ, ਨੌਜਵਾਨਾਂ, ਔਰਤਾਂ, ਬਜ਼ੁਰਗਾਂ ਅਤੇ ਦਿਵਿਆਂਗਜਨਾਂ ਲਈ ਵੱਖ-ਵੱਖ ਰਚਨਾਤਮਕ ਤੇ ਸਮਾਜਿਕ ਗਤੀਵਿਧੀਆਂ ਕਰਵਾਈਆਂ ਜਾ ਸਕਣ। ਰਾਜਪਾਲ ਨੇ ਕਮਿਊਨਿਟੀ ਸੈਂਟਰ ਨੂੰ ਵਾਤਾਵਰਨ ਪੱਖੋਂ ਟਿਕਾਊ ਤੇ ਹਰ ਵਰਗ ਲਈ ਪਹੁੰਚਯੋਗ ਬਣਾਉਣ ’ਤੇ ਜ਼ੋਰ ਦਿੱਤਾ। ਮੇਅਰ ਸੌਰਭ ਜੋਸ਼ੀ ਨੇ ਦੱਸਿਆ ਕਿ ਨਵਾਂ ਕਮਿਊਨਿਟੀ ਸੈਂਟਰ 29,440 ਵਰਗ ਫੁੱਟ ਦੇ ਪਲਾਟ ’ਤੇ ਬਣਾਇਆ ਜਾਵੇਗਾ। ਇਸ ਵਿਚ ਗਰਾਊਂਡ ਪਲੱਸ ਦੋ ਮੰਜ਼ਿਲਾਂ ਦੀ ਇਮਾਰਤ ਹੋਵੇਗੀ ਅਤੇ ਕੁੱਲ 17,006 ਵਰਗ ਫੁੱਟ ਕਵਰਡ ਏਰੀਆ ਹੋਵੇਗਾ। ਗਰਾਊਂਡ ਫਲੋਰ 8,511 ਵਰਗ ਫੁੱਟ, ਪਹਿਲੀ ਮੰਜ਼ਿਲ 3,968 ਵਰਗ ਫੁੱਟ ਅਤੇ ਦੂਜੀ ਮੰਜ਼ਿਲ 4,527 ਵਰਗ ਫੁੱਟ ਹੋਵੇਗੀ। ਇਮਾਰਤ ਦੇ ਨਾਲ 6,600 ਵਰਗ ਫੁੱਟ ਪਾਰਕਿੰਗ ਦੀ ਸਹੂਲਤ ਵੀ ਰੱਖੀ ਗਈ ਹੈ। ਸਾਬਕਾ ਮੇਅਰ ਤੇ ਇਲਾਕਾ ਕੌਂਸਲਰ ਹਰਪ੍ਰੀਤ ਕੌਰ ਬਬਲਾ ਨੇ ਦੱਸਿਆ ਕਿ ਮੌਜੂਦਾ ਕਮਿਊਨਿਟੀ ਸੈਂਟਰ ਕਰੀਬ 1986 ਵਿਚ ਬਣਾਇਆ ਗਿਆ ਸੀ ਅਤੇ ਲਗਭਗ ਚਾਰ ਦਹਾਕਿਆਂ ਤੋਂ ਇਲਾਕਾ ਵਾਸੀਆਂ ਦੀ ਸੇਵਾ ਕਰ ਰਿਹਾ ਸੀ। ਨਗਰ ਨਿਗਮ ਅਨੁਸਾਰ ਇਸ ਪ੍ਰੋਜੈਕਟ ਦੀ ਕੁੱਲ ਅੰਦਾਜ਼ਨ ਲਾਗਤ 7 ਕਰੋੜ 84 ਲੱਖ 67 ਹਜ਼ਾਰ 378 ਰੁਪਏ ਹੈ ਅਤੇ ਇਸ ਨੂੰ 12 ਜੁਲਾਈ 2027 ਤੱਕ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਰਾਜਪਾਲ ਨੇ ਸਬੰਧਤ ਅਧਿਕਾਰੀਆਂ ਨੂੰ ਪ੍ਰਾਜੈਕਟ ਨਿਰਧਾਰਤ ਸਮੇਂ ਅੰਦਰ ਅਤੇ ਉੱਚ ਗੁਣਵੱਤਾ ਮਾਪਦੰਡਾਂ ਅਨੁਸਾਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਪਿਛਲੀ ਖ਼ਬਰ ਐਚ. ਪੀ. ਨੇ ਭਾਰਤ ਲਈ ਵਿਸ਼ੇਸ਼ ਤੌਰ ’ਤੇ ਤਿਆਰ ਐਚ.ਪੀ. ਓਮਨੀਪੈਡ 12 ਦੀ ਉਪਲਬਧਤਾ ਦਾ ਕੀਤਾ ਐਲਾਨ ਅਗਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।