ਤਿਰੰਗੇ ਨੂੰ ਘਰਾਂ ਤੱਕ ਹੀ ਨਹੀਂ, ਦਿਲਾਂ ਤੱਕ ਪਹੁੰਚਾਉਣ ਦਾ ਸੱਦਾ
ਚੰਡੀਗੜ੍ਹ, 11 ਅਗਸਤ (ਸੰਦੀਪ ਕੁਮਾਰ ਮਾਹਨਾ)– ਨਗਰ ਨਿਗਮ ਚੰਡੀਗੜ੍ਹ ਵਲੋਂ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਨਗਰ ਨਿਗਮ ਦਫ਼ਤਰ ਤੋਂ ਲਗਪਗ ਢਾਈ ਕਿਲੋਮੀਟਰ ਲੰਬੀ ਤਿਰੰਗਾ ਯਾਤਰਾ ਕੱਢੀ ਗਈ। ਯਾਤਰਾ ਨੂੰ ਹਰੀ ਝੰਡੀ ਦਿੰਦਿਆਂ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਲੋਕਾਂ ਨੂੰ ‘ਹਰ ਘਰ ਤਿਰੰਗਾ’ ਮੁਹਿੰਮ ਨੂੰ ‘ਹਰ ਦਿਲ ਤਿਰੰਗਾ’ ਦੇ ਸੰਕਲਪ ਵਿਚ ਬਦਲਣ ਦਾ ਸੱਦਾ ਦਿੱਤਾ।
ਨਗਰ ਨਿਗਮ ਚੰਡੀਗੜ੍ਹ ਵਲੋਂ ਕੱਢੀ ਗਈ ਤਿਰੰਗਾਂ ਯਾਤਰਾ ਦੀ ਅਗਵਾਈ ਕਰਦੇ ਮੇਅਰ ਸੌਰਭ ਜੌਸ਼ੀ, ਨਾਲ ਮੌਜੂਦ ਨਿਗਮ ਕਮਿਸ਼ਨਰ ਅਮਿਤ ਕੁਮਾਰ, ਸੰਯੁਕਤ ਕਮਿਸ਼ਨਰ ਡਾ. ਹਿਮਾਂਸ਼ੂ ਗੁਪਤਾ ਤੇ ਸੰਜੀਵ ਚੱਢਾ। ਤਸਵੀਰ : ਰਾਕੇਸ਼ ਸ਼ਾਹ
12-08-2026