12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ’ਚ 1.39 ਕਰੋੜ ਰੁਪਏ ਦੀ ਲਾਗਤ ਨਾਲ ਪੀੜਤਾਂ ਨੂੰ 265 ਇਲਾਜ ਕੈਸ਼ਲੈੱਸ ਮੁਹੱਈਆ ਕਰਵਾਏ

ਚੰਡੀਗੜ੍ਹ; 11 ਅਗਸਤ (ਅਜੀਤ ਬਿਊਰੋ)- ਅੱਗ ਕੁੱਝ ਹੀ ਮਿੰਟਾਂ ਵਿਚ ਬੁਝ ਸਕਦੀ ਹੈ, ਪਰ ਇਸ ਨਾਲ ਹੋਣ ਵਾਲਾ ਨੁਕਸਾਨ ਕਾਫ਼ੀ ਲੰਮੇ ਸਮੇਂ ਤੱਕ ਰਹਿ ਸਕਦਾ ਹੈ। ਅੱਗ ਨਾਲ ਗੰਭੀਰ ਤੌਰ ’ਤੇ ਝੁਲਸਣ ਵਾਲੇ ਵਿਅਕਤੀ ਲਈ ਅੱਗ ਦੀਆਂ ਲਪਟਾਂ ਤੋਂ ਬਾਹਰ ਨਿਕਲਣਾ ਸਿਰਫ਼ ਸ਼ੁਰੂਆਤ ਹੁੰਦੀ ਹੈ।

ਅਜੀਤ ਡੈਸਕ 12-08-2026
ਚੰਡੀਗੜ੍ਹ; 11 ਅਗਸਤ (ਅਜੀਤ ਬਿਊਰੋ)- ਅੱਗ ਕੁੱਝ ਹੀ ਮਿੰਟਾਂ ਵਿਚ ਬੁਝ ਸਕਦੀ ਹੈ, ਪਰ ਇਸ ਨਾਲ ਹੋਣ ਵਾਲਾ ਨੁਕਸਾਨ ਕਾਫ਼ੀ ਲੰਮੇ ਸਮੇਂ ਤੱਕ ਰਹਿ ਸਕਦਾ ਹੈ। ਅੱਗ ਨਾਲ ਗੰਭੀਰ ਤੌਰ ’ਤੇ ਝੁਲਸਣ ਵਾਲੇ ਵਿਅਕਤੀ ਲਈ ਅੱਗ ਦੀਆਂ ਲਪਟਾਂ ਤੋਂ ਬਾਹਰ ਨਿਕਲਣਾ ਸਿਰਫ਼ ਸ਼ੁਰੂਆਤ ਹੁੰਦੀ ਹੈ। ਇਸ ਤੋਂ ਬਾਅਦ ਵਾਰ-ਵਾਰ ਡਰੈਸਿੰਗ, ਵੱਖ-ਵੱਖ ਮੈਡੀਕਲ ਪ੍ਰਕਿਰਿਆਵਾਂ, ਪੁਨਰ-ਨਿਰਮਾਣ ਅਤੇ ਮਹੀਨਿਆਂ ਤੱਕ ਰਿਕਵਰੀ ਚੱਲ ਸਕਦੀ ਹੈ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਵਿੱਚ ਅੱਗ ਨਾਲ ਝੁਲਸਣ ਦੇ ਇਲਾਜ ਨਾਲ ਸਬੰਧਤ ਤਾਜ਼ਾ ਅੰਕੜੇ ਇਸ ਮੁਸ਼ਕਲ ਸਫ਼ਰ ਨੂੰ ਬਿਆਨ ਕਰਦੇ ਹਨ। ਯੋਜਨਾ ਤਹਿਤ 1.39 ਕਰੋੜ ਰੁਪਏ ਦੀ ਲਾਗਤ ਨਾਲ ਸੜਨ ਦੇ 265 ਇਲਾਜ ਮੁਹੱਈਆ ਕਰਵਾਏ ਗਏ ਹਨ। ਸ਼ਾਰਟ ਸਰਕਟ ਕਾਰਨ ਘਰ ’ਚ ਅੱਗ ਲੱਗਣ ਕਾਰਨ 24 ਸਾਲਾ ਅਰਜੁਨ ਕੁਮਾਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਬਠਿੰਡਾ ਲਿਜਾਇਆ ਗਿਆ, ਜਿੱਥੇ ਲਗਪਗ 50,000 ਰੁਪਏ ਦਾ ਇਲਾਜ ਯੋਜਨਾ ਤਹਿਤ ਕੈਸ਼ਲੈੱਸ ਮੁਹੱਈਆ ਕਰਵਾਇਆ ਗਿਆ। ਪੰਜਾਬ ਰਾਜ ਸਿਹਤ ਏਜੰਸੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 31 ਤੋਂ 45 ਸਾਲ ਦੀ ਉਮਰ ਵਰਗ ਦੇ ਪੁਰਸ਼ਾਂ ਦੇ 61 ਇਲਾਜ ਕੀਤੇ ਗਏ, ਜੋ ਸਾਰੇ ਉਮਰ ਵਰਗਾਂ ਵਿੱਚ ਸਭ ਤੋਂ ਵੱਧ ਹਨ। ਇਨ੍ਹਾਂ ਇਲਾਜਾਂ ’ਤੇ 31.82 ਲੱਖ ਰੁਪਏ ਖ਼ਰਚ ਹੋਏ। 0 ਤੋਂ 18 ਸਾਲ ਦੀ ਉਮਰ ਵਰਗ ਦੇ ਲੜਕਿਆਂ ਦੇ 39 ਇਲਾਜ ਹੋਏ, ਜਦਕਿ ਇਸੇ ਉਮਰ ਵਰਗ ਦੀਆਂ ਲੜਕੀਆਂ ਦੇ 27 ਇਲਾਜ ਕੀਤੇ ਗਏ। ਔਰਤਾਂ ਵਿਚ 19 ਤੋਂ 30 ਸਾਲ ਦੀ ਉਮਰ ਵਰਗ ਵਿੱਚ ਸਭ ਤੋਂ ਵੱਧ 26 ਇਲਾਜ ਦਰਜ ਕੀਤੇ ਗਏ, ਜਦਕਿ 31 ਤੋਂ 45 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਦੇ 21 ਇਲਾਜ ਕੀਤੇ ਗਏ। ਸਧਾਰਨ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਇਲਾਜ ਕਰਵਾਉਣ ਵਾਲੇ ਲਾਭਪਾਤਰੀਆਂ ਵਿੱਚ ਬੱਚਿਆਂ, ਨੌਜਵਾਨਾਂ ਅਤੇ ਕੰਮਕਾਜੀ ਉਮਰ ਵਰਗ ਦੇ ਲੋਕਾਂ ਦੀ ਵੱਡੀ ਗਿਣਤੀ ਰਹੀ। ਸਭ ਤੋਂ ਮਹੱਤਵਪੂਰਨ ਅੰਕੜਿਆਂ ਵਿੱਚੋਂ ਇੱਕ ਪੋਸਟ-ਬਰਨ ਕੰਟਰੈਕਚਰ ਨਾਲ ਸਬੰਧਤ ਹਨ, ਜਿਸ ਦੇ 75 ਇਲਾਜ ਕੀਤੇ ਗਏ ਅਤੇ ਇਨ੍ਹਾਂ ’ਤੇ 38.90 ਲੱਖ ਰੁਪਏ ਖ਼ਰਚ ਹੋਏ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਲਾਜ ਨਾਲ ਸਬੰਧਤ ਅੰਕੜੇ ਅੱਗ ਨਾਲ ਝੁਲਸਣ ਵਾਲੇ ਮਰੀਜ਼ਾਂ, ਖ਼ਾਸ ਤੌਰ ’ਤੇ ਬੱਚਿਆਂ, ਨੌਜਵਾਨਾਂ ਅਤੇ ਕੰਮਕਾਜੀ ਉਮਰ ਵਰਗ ਦੇ ਲੋਕਾਂ ਨੂੰ ਸਮੇਂ ਸਿਰ ਵਿਆਪਕ ਇਲਾਜ ਮੁਹੱਈਆ ਕਰਵਾਉਣ ਦੀ ਮਹੱਤਤਾ ਨੂੰ ਦਰਸਾਉਂਦੇ ਹਨ, ਕਿਉਂਕਿ ਲਾਭਪਾਤਰੀਆਂ ਵਿੱਚ ਇਨ੍ਹਾਂ ਵਰਗਾਂ ਦੀ ਗਿਣਤੀ ਕਾਫ਼ੀ ਹੈ।
ਪਿਛਲੀ ਖ਼ਬਰ ਓਲਾ ਤੋਂ ਬਾਅਦ ਯੂ. ਟੀ. ਪ੍ਰਸ਼ਾਸਨ ਨੇ ਹੁਣ ਚੰਡੀਗੜ੍ਹ ’ਚ ਇਨਡ੍ਰਾਈਵ ’ਤੇ ਅਗਲੀ ਖ਼ਬਰ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਖੜ੍ਹੀਆਂ ਬੱਸਾਂ ਬਣ ਰਹੀਆਂ ਹਾਦਸਿਆਂ ਦਾ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।