06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਕੌਂਸਲ ਪ੍ਰਧਾਨ ਓ. ਕੇ. ਵਲੋਂ ਵੋਲਟੇਜ਼ ਦੀ ਸਮੱਸਿਆ ਦੇ ਹੱਲ ਲਈ ਪਾਵਰਕਾਮ ਦੇ ਅਧਿਕਾਰੀਆਂ ਨਾਲ ਮੀਟਿੰਗ

ਕੁਰਾਲੀ, 5 ਅਗਸਤ (ਹਰਪ੍ਰੀਤ ਸਿੰਘ)-ਸ਼ਹਿਰ ਵਿਚ ਬਿਜਲੀ ਸੰਬੰਧੀ ਵੋਲਟੇਜ਼ ਤੇ ਹੋਰਨਾਂ ਸਮੱਸਿਆਵਾਂ ਦੇ ਹੱਲ ਲਈ ਅੱਜ ਕੌਂਸਲ ਦੀ ਇਕ ਅਹਿਮ ਮੀਟਿੰਗ ਨਗਰ ਕੌਂਸਲ ਵਿਖੇ ਹੋਈ। ਕੌਂਸਲ ਦੇ ਪ੍ਰਧਾਨ ਬਹਾਦਰ ਸਿੰਘ ਓ.

ਅਜੀਤ ਡੈਸਕ 06-08-2026
ਕੁਰਾਲੀ, 5 ਅਗਸਤ (ਹਰਪ੍ਰੀਤ ਸਿੰਘ)-ਸ਼ਹਿਰ ਵਿਚ ਬਿਜਲੀ ਸੰਬੰਧੀ ਵੋਲਟੇਜ਼ ਤੇ ਹੋਰਨਾਂ ਸਮੱਸਿਆਵਾਂ ਦੇ ਹੱਲ ਲਈ ਅੱਜ ਕੌਂਸਲ ਦੀ ਇਕ ਅਹਿਮ ਮੀਟਿੰਗ ਨਗਰ ਕੌਂਸਲ ਵਿਖੇ ਹੋਈ। ਕੌਂਸਲ ਦੇ ਪ੍ਰਧਾਨ ਬਹਾਦਰ ਸਿੰਘ ਓ. ਕੇ. ਦੀ ਪ੍ਰਧਾਨਗੀ ਤੇ ਕਾਰਜ ਸਾਧਕ ਅਫ਼ਸਰ (ਈ. ਓ.) ਰਜਨੀਸ਼ ਸੂਦ ਦੀ ਦੇਖ-ਰੇਖ ਹੇਠ ਹੋਈ ਇਸ ਮੀਟਿੰਗ ਦੌਰਾਨ ਪਾਵਰਕਾਮ ਦੇ ਐੱਸ. ਡੀ. ਓ. ਸਤਪ੍ਰੀਤ ਸਿੰਘ ਬਾਜਵਾ ਤੋਂ ਇਲਾਵਾ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਕੌਂਸਲ ਪ੍ਰਧਾਨ ਬਹਾਦਰ ਸਿੰਘ ਓ. ਕੇ. ਨੇ ਪਾਵਰਕਾਮ ਦੇ ਐੱਸ. ਡੀ. ਓ. ਸਤਪ੍ਰੀਤ ਸਿੰਘ ਬਾਜਵਾ ਨੂੰ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਸਨੀਕਾਂ ਨੂੰ ਪੇਸ਼ ਆ ਰਹੀ ਘੱਟ ਵੋਲਟੇਜ਼ ਦੀ ਸਮੱਸਿਆ, ਗਲੀਆਂ ‘ਚ ਲਟਕ ਰਹੀਆਂ ਨੀਵੀਆਂ ਅਤੇ ਖ਼ਰਾਬ ਬਿਜਲੀ ਦੀਆਂ ਤਾਰਾਂ ਅਤੇ ਬਾਜ਼ਾਰਾਂ ਤੇ ਮੁੱਖ ਸੜਕਾਂ ਦੇ ਵਿਚਕਾਰ ਲੱਗੇ ਬਿਜਲੀ ਦੇ ਖੰਭਿਆਂ ਕਾਰਨ ਪੈਦਾ ਹੋ ਰਹੀ ਪ੍ਰੇਸ਼ਾਨੀ ਤੋਂ ਜਾਣੂ ਕਰਵਾਉਂਦੇ ਹੋਏ ਇਨ੍ਹਾਂ ਦੇ ਹੱਲ ਦੀ ਅਪੀਲ ਕੀਤੀ। ਇਸ ਮੌਕੇ ਐੱਸ. ਡੀ. ਓ. ਨੇ ਕੌਂਸਲ ਪ੍ਰਧਾਨ ਓ. ਕੇ. ਨੂੰ ਸਮੱਸਿਆਵਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕੱਢਣ ਦਾ ਭਰੋਸਾ ਦਿੱਤਾ। ਇਸ ਮੌਕੇ ਕੌਂਸਲ ਪ੍ਰਧਾਨ ਬਹਾਦਰ ਸਿੰਘ ਓ. ਕੇ. ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਅਤੇ ਖਰੜ ਹਲਕੇ ਦੀ ਵਿਧਾਇਕਾ ਅਨਮੋਲ ਗਗਨ ਮਾਨ ਦੀ ਦੇਖ-ਰੇਖ ਹੇਠ ਸੂਬਾ ਸਰਕਾਰ ਸ਼ਹਿਰ ਵਾਸੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੁਹਰਾਇਆ ਕਿ ਕੌਂਸਲ ਟੀਮ ਕੁਰਾਲੀ ਨੂੰ ਇਕ ਮਾਡਲ ਸ਼ਹਿਰ ਬਣਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਮੌਕੇ ਪ੍ਰਦੀਪ ਕੁਮਾਰ ਰੂੜਾ, ਡਾ. ਅਸ਼ਵਨੀ ਸ਼ਰਮਾ, ਰਾਜੇਸ਼ ਰਾਠੌਰ, ਜੀਤਾ, ਮਨਿੰਦਰ ਕੌਰ (ਸਾਰੇ ਕੌਂਸਲਰ), ਵਿਨੀਤ ਕਾਲੀਆ, ਰਮਾਕਾਂਤ ਕਾਲੀਆ, ਨੰਦੀਪਾਲ ਬਾਂਸਲ, ਹੈਪੀ ਧੀਮਾਨ, ਬਿਕਰਮ ਸਿੰਘ ਬਿੱਕਾ ਪਡਿਆਲਾ, ਦਿਨੇਸ਼ ਗੌਤਮ, ਗੁਰਸ਼ਰਨ ਸਿੰਘ ਬਿੰਦਰਖੀਆ ਤੇ ਗੁਰਪਾਲ ਸਿੰਘ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਹਰਿਆਣਾ ਸਕੂਲ ਸਿੱਖਿਆ ਵਿਭਾਗ ਦੀ ‘ਸਪ੍ਰਿੰਟ 2.0’ ਯੋਜਨਾ ਦਾ ਬੀ. ਬੀ. ਭਾਰਤੀ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਸਾਵਣ ਦੇ ਪਹਿਲੇ ਸੋਮਵਾਰ ਮੌਕੇ ਸ੍ਰੀ ਸ਼ਾਰਦਾ ਮਾਤਾ ਮੰਦਰ ’ਚ ਲੱਗੀ ਰੌਣਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।