ਇਰਫਾਨ ਖਾਨ ਨੇ ਨੀਟ ਪ੍ਰੀਖਿਆ ’ਚ ਗੱਡੇ ਝੰਡੇ ਪੰਜਾਬ ‘ ਚੋਂ ਹਾਸਿਲ ਕੀਤਾ 5 ਵਾਂ ਰੈਂਕ
ਮੁੱਲਾਂਪੁਰ ਗਰੀਬਦਾਸ, 2 ਅਗਸਤ (ਦਿਲਬਰ ਸਿੰਘ ਖੈਰਪੁਰ)- ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡ ਹੁਸ਼ਿਆਰਪੁਰ ਦੇ ਰਹਿਣ ਵਾਲੇ ਇਕ ਮੱਧ-ਵਰਗੀ ਪਰਿਵਾਰ ਦੇ ਹੋਣਹਾਰ ਵਿਦਿਆਰਥੀ ਇਰਫਾਨ ਖਾਨ ਨੇ ਦੇਸ਼ ਦੀ ਸਭ ਤੋਂ ਔਖੀ ਮੰਨੀ ਜਾਣ ਵਾਲੀ ਨੀਟ ਮੈਡੀਕਲ ਪ੍ਰੀਖਿਆ ‘ਚ ਸ਼ਾਨਦਾਰ ਸਫ਼ਲਤਾ ਹਾਸਿਲ ਕਰਕੇ ਆਪਣੇ ਇਲਾਕੇ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਰਫਾਨ ਖਾਨ ਨੇ ਆਲ ਇੰਡੀਆ ਪੱਧਰ ਉਤੇ3514ਵਾਂ ਰੈਂਕ ਅਤੇ ਪੰਜਾਬ ਭਰ ‘ਚੋਂ ਪੰਜਵਾਂ ਸਥਾਨ ਹਾਸਲ ਕੀਤਾ ਹੈ।
ਪਿੰਡ ਹੁਸ਼ਿਆਰਪੁਰ ਦੇ ਰਹਿਣ ਵਾਲੇ ਹੋਣਹਾਰ ਵਿਦਿਆਰਥੀ ਇਰਫਾਨ ਖਾਨ ਦਾ ਸਨਮਾਨ ਕਰਦੇ ਹੋਏ ਖੇਤਰ ਦੇ ਪਤਵੰਤੇ। ਤਸਵੀਰ : ਦਿਲਬਰ ਸਿੰਘ ਖੈਰਪੁਰ
03-08-2026