04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਚਾਲੂ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ ’ਚ ਐੱਸ. ਜੀ. ਐੱਸ. ਟੀ. ਕੁਲੈਕਸ਼ਨ ਵਾਧੇ ’ਚ ਹਰਿਆਣਾ ਨੇ ਦੇਸ਼ ਭਰ ਵਿਚ ਬਣਾਇਆ ਪਹਿਲਾ ਸਥਾਨ

ਚੰਡੀਗੜ੍ਹ, 2 ਅਗਸਤ (ਵਿਸ਼ੇਸ਼ ਪ੍ਰਤੀਨਿਧੀ)- ਵਿੱਤੀ ਸਾਲ 2025-26 ਵਿਚ ਰਾਜ ਵਸਤੂ ਅਤੇ ਸੇਵਾ ਕਰ (ਐੱਸ. ਜੀ.

ਚਾਲੂ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ ’ਚ ਐੱਸ. ਜੀ. ਐੱਸ. ਟੀ. ਕੁਲੈਕਸ਼ਨ ਵਾਧੇ ’ਚ ਹਰਿਆਣਾ ਨੇ ਦੇਸ਼ ਭਰ ਵਿਚ ਬਣਾਇਆ ਪਹਿਲਾ ਸਥਾਨ 03-08-2026
ਚੰਡੀਗੜ੍ਹ, 2 ਅਗਸਤ (ਵਿਸ਼ੇਸ਼ ਪ੍ਰਤੀਨਿਧੀ)- ਵਿੱਤੀ ਸਾਲ 2025-26 ਵਿਚ ਰਾਜ ਵਸਤੂ ਅਤੇ ਸੇਵਾ ਕਰ (ਐੱਸ.ਜੀ.ਐੱਸ.ਟੀ.) ਕੁਲੈਕਸ਼ਨ ਵਾਧੇ ਵਿਚ ਦੇਸ਼ ਭਰ ਵਿਚ ਪਹਿਲਾ ਸਥਾਨ ਹਾਸਲ ਕਰਨ ਤੋਂ ਬਾਅਦ ਹਰਿਆਣਾ ਨੇ ਵਿੱਤੀ ਸਾਲ 2026-27 ਦੇ ਪਹਿਲੇ ਚਾਰ ਮਹੀਨਿਆਂ ਵਿਚ ਵੀ ਪੋਸਟ-ਸੈਟਲਮੈਂਟ ਐੱਸ.ਜੀ.ਐੱਸ.ਟੀ. ਕੁਲੈਕਸ਼ਨ ਵਾਧੇ ਵਿਚ ਆਪਣਾ ਸਿਖ਼ਰਲਾ ਸਥਾਨ ਬਰਕਰਾਰ ਰੱਖਿਆ ਹੈ। ਕੇਂਦਰੀ ਅਪ੍ਰਤੱਖ ਕਰ ਅਤੇ ਸੀਮਾ ਸ਼ੁਲਕ ਬੋਰਡ ਵਲੋਂ ਜਾਰੀ ਤਾਜ਼ਾ ਰਿਪੋਰਟ ਦੇ ਅਨੁਸਾਰ, ਜੁਲਾਈ 2026 ਵਿਚ ਹਰਿਆਣਾ ਦਾ ਪੋਸਟ-ਸੈਟਲਮੈਂਟ ਐੱਸ.ਜੀ.ਐੱਸ.ਟੀ. ਕੁਲੈਕਸ਼ਨ 5,135 ਕਰੋੜ ਰੁਪਏ ਰਿਹਾ, ਜਦੋਂ ਕਿ ਜੁਲਾਈ 2025 ਵਿਚ ਇਹ 4,027 ਕਰੋੜ ਰੁਪਏ ਸੀ। ਇਸ ਤਰ੍ਹਾਂ ਰਾਜ ਨੇ ਸਾਲ-ਦਰ-ਸਾਲ ਆਧਾਰ ਉੱਤੇ 28 ਫ਼ੀਸਦੀ ਦਾ ਵਾਧਾ ਦਰਜ ਕੀਤਾ, ਜੋ ਜੁਲਾਈ ਮਹੀਨੇ ਦੌਰਾਨ ਰਾਸ਼ਟਰੀ ਔਸਤ 13 ਫ਼ੀਸਦੀ ਵਾਧੇ ਤੋਂ ਦੋ ਗੁਣਾ ਤੋਂ ਵੀ ਵੱਧ ਹੈ। ਇਸੇ ਤਰ੍ਹਾਂ, ਵਿੱਤੀ ਸਾਲ 2026-27 ਦੇ ਪਹਿਲੇ ਚਾਰ ਮਹੀਨਿਆਂ (ਅਪ੍ਰੈਲ ਤੋਂ ਜੁਲਾਈ) ਵਿਚ ਹਰਿਆਣਾ ਦਾ ਪੋਸਟ-ਸੈਟਲਮੈਂਟ ਐੱਸ.ਜੀ.ਐੱਸ.ਟੀ . ਕੁਲੈਕਸ਼ਨ 19,680 ਕਰੋੜ ਰੁਪਏ ਰਿਹਾ, ਜਦੋਂ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ ਇਹ 15,055 ਕਰੋੜ ਰੁਪਏ ਸੀ। ਇਸ ਦੌਰਾਨ ਰਾਜ ਨੇ 31 ਫ਼ੀਸਦੀ ਦਾ ਸ਼ਲਾਘਾਯੋਗ ਵਾਧਾ ਦਰਜ ਕੀਤਾ। ਇਹ ਵਾਧਾ ਦੇਸ਼ ਦੇ ਸਾਰੇ ਰਾਜਾਂ ਵਿਚੋਂ ਸਭ ਤੋਂ ਵੱਧ ਰਿਹਾ ਅਤੇ ਰਾਸ਼ਟਰੀ ਔਸਤ 17 ਫ਼ੀਸਦੀ ਵਾਧੇ ਤੋਂ ਕਾਫ਼ੀ ਵੱਧ ਹੈ। ਇਸ ਤੋਂ ਇਲਾਵਾ, ਜੁਲਾਈ 2026 ਦੌਰਾਨ ਹਰਿਆਣਾ ਨੇ ਕੁੱਲ ਜੀ.ਐੱਸ.ਟੀ. ਮਾਲੀਆ ਕੁਲੈਕਸ਼ਨ ਵਿਚ ਵੀ 25 ਫ਼ੀਸਦੀ ਦਾ ਵਾਧਾ ਦਰਜ ਕੀਤਾ, ਜਦੋਂ ਕਿ ਰਾਸ਼ਟਰੀ ਔਸਤ ਵਾਧਾ 10 ਫ਼ੀਸਦੀ ਰਿਹਾ। ਐੱਸ. ਜੀ. ਐੱਸ. ਟੀ. ਕੁਲੈਕਸ਼ਨ ਵਿਚ ਲਗਾਤਾਰ ਬਣਿਆ ਇਹ ਤੇਜ਼ ਵਾਧਾ ਹਰਿਆਣਾ ਦੀ ਮਜ਼ਬੂਤ ਵਿੱਤੀ ਸਥਿਤੀ ਅਤੇ ਰਾਜ ਸਰਕਾਰ ਵੱਲੋਂ ਮਾਲੀਆ ਕੁਲੈਕਸ਼ਨ ਵਧਾਉਣ ਲਈ ਅਪਣਾਏ ਗਏ ਪ੍ਰਭਾਵਸ਼ਾਲੀ ਅਤੇ ਕੇਂਦਰਿਤ ਯਤਨਾਂ ਨੂੰ ਦਰਸ਼ਾਉਂਦਾ ਹੈ।
ਪਿਛਲੀ ਖ਼ਬਰ ਵੀ. ਆਈ. ਪੀ. ਸੜਕ ’ਤੇ ਰੋਜ਼ਾਨਾ ਲੱਗਦੇ ਟ੍ਰੈਫ਼ਿਕ ਜਾਮ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਸਿਹਤ ਜਾਂਚ ਕੈਂਪ ਦੌਰਾਨ 112 ਮਰੀਜ਼ਾਂ ਦੀ ਜਾਂਚ ਤੇ 78 ਲਾਭਪਾਤਰੀਆਂ ਦੇ ਬਣਾਏ ਹੈਲਥ ਕਾਰਡ- ਡਾ. ਆਹਲੂਵਾਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।