03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸਕੂਲ ’ਚ ਤੀਜ ਦਾ ਤਿਉਹਾਰ ਮਨਾਇਆ

ਜ਼ੀਰਕਪੁਰ, 2 ਅਗਸਤ (ਮਨਿੰਦਰ ਸਿੰਘ)- ਸਰਕਾਰੀ ਐਲੀਮੈਂਟਰੀ ਸਕੂਲ ਕਿਸ਼ਨਪੁਰਾ ਵਿਖੇ ਤੀਜ ਦਾ ਤਿਉਹਾਰ ਰਵਾਇਤੀ ਢੰਗ ਨਾਲ ਮਨਾਇਆ ਗਿਆ। ਇਸ ਸਮਾਗਮ ’ਚ ਮਹਿਲਾ ਮੰਡਲ ਦੀ ਟੀਮ ਨੇ ਵਿਸ਼ੇਸ਼ ਸ਼ਮੂਲੀਅਤ ਕਰਦਿਆਂ ਪੰਜਾਬੀ ਸੱਭਿਆਚਾਰ ਤੇ ਵਿਰਸਾ ਪੇਸ਼ ਕੀਤਾ।

ਅਜੀਤ ਡੈਸਕ 03-08-2026
ਜ਼ੀਰਕਪੁਰ, 2 ਅਗਸਤ (ਮਨਿੰਦਰ ਸਿੰਘ)- ਸਰਕਾਰੀ ਐਲੀਮੈਂਟਰੀ ਸਕੂਲ ਕਿਸ਼ਨਪੁਰਾ ਵਿਖੇ ਤੀਜ ਦਾ ਤਿਉਹਾਰ ਰਵਾਇਤੀ ਢੰਗ ਨਾਲ ਮਨਾਇਆ ਗਿਆ। ਇਸ ਸਮਾਗਮ ’ਚ ਮਹਿਲਾ ਮੰਡਲ ਦੀ ਟੀਮ ਨੇ ਵਿਸ਼ੇਸ਼ ਸ਼ਮੂਲੀਅਤ ਕਰਦਿਆਂ ਪੰਜਾਬੀ ਸੱਭਿਆਚਾਰ ਤੇ ਵਿਰਸਾ ਪੇਸ਼ ਕੀਤਾ। ਇਸ ਮੌਕੇ ਪੰਜਾਬੀਅਤ ਨੂੰ ਯਾਦ ਕਰਦਿਆਂ ਗਿੱਧੇ ਦੀਆਂ ਪੁਰਾਤਨ ਬੋਲੀਆਂ ਪਾਈਆਂ ਗਈਆਂ ਤੇ ਪੀਂਘਾਂ ਝੂਟਿਆਂ ਦਾ ਆਨੰਦ ਮਾਣਿਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ’ਚ ਉਨ੍ਹਾਂ ਦਾ ਸ਼ਾਨਦਾਰ ਨਾਚ ਸਭ ਦੀ ਖਿੱਚ ਦਾ ਕੇਂਦਰ ਰਿਹਾ। ਇਸ ਦੌਰਾਨ ਮਹਿਲਾ ਮੰਡਲ ਵਲੋਂ ਸਕੂਲ ਨੂੰ ਲੋੜੀਂਦਾ ਸਾਮਾਨ ਵੀ ਭੇਟ ਕੀਤਾ ਗਿਆ। ਉਕਤ ਸਮਾਗਮ ਉਪਰੰਤ ਸਕੂਲ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਅਤੇ ਮਹਿਲਾ ਮੰਡਲ ਦੀ ਟੀਮ ਲਈ ਦੁਪਹਿਰ ਦੇ ਭੋਜਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮਹਿਲਾ ਮੰਡਲ ਵਲੋਂ ਸਕੂਲ ਦੀ ਪ੍ਰਿੰਸੀਪਲ ਸ਼ਾਲੂ ਅਤੇ ਸਮੂਹ ਸਟਾਫ਼ ਮੈਂਬਰਾਂ ਪਰਨੀਤ ਕੌਰ, ਨਿਧੀ ਗਰਗ, ਅਨੀਤਾ ਰਾਵਤ, ਹਿਮਾਂਸ਼ੀ, ਸੁਖਵਿੰਦਰ, ਰਿਤੂ, ਡੌਲੀ ਤੇ ਅਵਿਨਾਸ਼ ਕਲਿਆਣ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸਭ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਮਹਿਲਾ ਮੰਡਲ ਦੇ ਮੈਂਬਰ ਦੁਪਿੰਦਰ ਕੌਰ, ਦੀਪ ਸ਼ਿਖਾ, ਸੀਮਾ, ਮੀਨਾ, ਅਨੀਤਾ, ਜਸਵਿੰਦਰ ਤੇ ਸ਼ਸ਼ੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਿਹਤ ਜਾਂਚ ਕੈਂਪ ਦੌਰਾਨ 112 ਮਰੀਜ਼ਾਂ ਦੀ ਜਾਂਚ ਤੇ 78 ਲਾਭਪਾਤਰੀਆਂ ਦੇ ਬਣਾਏ ਹੈਲਥ ਕਾਰਡ- ਡਾ. ਆਹਲੂਵਾਲੀਆ ਅਗਲੀ ਖ਼ਬਰ ਪੁਲਿਸ ਵਲੋਂ ਬਿਹਾਰ ਦਾ ਨੌਜਵਾਨ 4 ਦੇਸੀ ਕੱਟਿਆਂ ਸਮੇਤ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।