ਪਿੰਡ ਭਾਂਖਰਪੁਰ ਦੀ ਪਾਣੀ ਦੀ ਟੈਂਕੀ ’ਤੇ ਪੁਆਧੀ ’ਚ ਲਿਖਿਆ ‘ਮ੍ਹਾਰਾ ਭਾਂਖਰਪੁਰ’ ਬਣਿਆ ਚਰਚਾ ਦਾ ਵਿਸ਼ਾ
ਡੇਰਾਬੱਸੀ, 1 ਅਗਸਤ (ਗੁਰਮੀਤ ਸਿੰਘ)-ਚੰਡੀਗੜ੍ਹ-ਅੰਬਾਲਾ ਮੁੱਖ ਸੜਕ ‘ਤੇ ਸਥਿਤ ਪਿੰਡ ਭਾਂਖਰਪੁਰ ਦੀ ਪਾਣੀ ਵਾਲੀ ਟੈਂਕੀ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਟੈਂਕੀ ‘ਤੇ ਵੱਡੇ ਨੀਲੇ ਅੱਖਰਾਂ ‘ਚ ਪੁਆਧੀ ਬੋਲੀ ‘ਚ ਲਿਖਿਆ ‘ਮ੍ਹਾਰਾ ਭਾਂਖਰਪੁਰ’ ਹਾਈਵੇਅ ਤੋਂ ਗੁਜਰਦੇ ਹਰ ਰਾਹਗੀਰ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।
ਪਿੰਡ ਭਾਂਖਰਪੁਰ ਸਥਿਤ ਪਾਣੀ ਵਾਲੀ ਟੈਂਕੀ ਦੀ ਤਸਵੀਰ। ਤਸਵੀਰ : ਗੁਰਮੀਤ ਸਿੰਘ
02-08-2026