05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਤੇਜ਼ ਰਫ਼ਤਾਰ ਸਕਾਰਪੀਓ ਨੇ ਇਰਟਿਗਾ ਕਾਰ ਨੂੰ ਮਾਰੀ ਟੱਕਰ

ਅਜੀਤ ਡੈਸਕ 28-07-2026
ਪੰਚਕੂਲਾ, 27 ਜੁਲਾਈ (ਕਪਿਲ)- ਪੰਚਕੂਲਾ ਦੇ ਸੈਕਟਰ-15 ‘ਚ ਇਕ ਤੇਜ਼ ਰਫ਼ਤਾਰ ਸਕਾਰਪੀਓ ਨੇ ਭਾਰੀ ਤਬਾਹੀ ਮਚਾ ਦਿੱਤੀ। ਬੇਕਾਬੂ ਸਕਾਰਪੀਓ ਨੇ ਪਹਿਲਾਂ ਸੜਕ ‘ਤੇ ਜਾ ਰਹੀ ਇਰਟਿਗਾ ਕਾਰ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਲੇਨ ਦਾ ਲੋਹੇ ਦਾ ਗੇਟ, ਗਰਿੱਲ ਅਤੇ ਗਾਰਡ ਰੂਮ ਤੋੜ ਕੇ ਸਕਾਰਪੀਓ ਘਰ ਦੇ ਬਾਹਰ ਖੜ੍ਹੀ ਟੋਇਟਾ ਹਾਈਰਾਈਡਰ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਹਾਈਰਾਈਡਰ ਘਰ ਦੀ ਬਾਊਂਡਰੀ ਵਾਲ ਤੋੜ ਕੇ ਅੰਦਰ ਤੱਕ ਜਾ ਦਾਖ਼ਲ ਹੋਈ। ਹਾਦਸੇ ‘ਚ ਦੋਵੇਂ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ, ਜਦਕਿ ਸਕਾਰਪੀਓ ਸਵਾਰ ਚਾਰ ਨੌਜਵਾਨ ਵਾਲ-ਵਾਲ ਬਚ ਗਏ। ਘਟਨਾ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ ਹੈ। ਪੀੜਤ ਸੰਦੀਪ ਗੋਇਲ ਦੀ ਸ਼ਿਕਾਇਤ ‘ਤੇ ਸੈਕਟਰ-14 ਥਾਣਾ ਪੁਲਿਸ ਨੇ ਸਕਾਰਪੀਓ ਚਾਲਕ ਮਨਮੀਤ ਸਿੰਘ ਵਾਸੀ ਬੇਗੋਵਾਲ (ਕਪੂਰਥਲਾ) ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਐਨ. ਆਰ. ਆਈ. ਦੋਸਤ ਨਾਲ ਖਰੀਦਦਾਰੀ ਲਈ ਆਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਹਾਦਸਾ ਇਰਟਿਗਾ ਕਾਰ ਚਾਲਕ ਕਾਰਨ ਵਾਪਰਿਆ ਹੈ ਅਤੇ ਉਸ ਸਮੇਂ ਗੱਡੀ ਦਾ ਸਿਸਟਮ ਬੰਦ ਹੋਣ ਕਾਰਨ ਵਾਹਨ ਬੇਕਾਬੂ ਹੋ ਗਿਆ। ਜਾਂਚ ਅਧਿਕਾਰੀ ਏ. ਐੱਸ. ਆਈ. ਰਵਿੰਦਰ ਸਿੰਘ ਨੇ ਦੱਸਿਆ ਕਿ ਮਨਮੀਤ ਸਿੰਘ ਖ਼ਿਲਾਫ਼ ਪ੍ਰੀਵੈਂਸ਼ਨ ਆਫ਼ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦਾ ਮੈਡੀਕਲ ਕਰਵਾਇਆ ਗਿਆ, ਜਿਸ ‘ਚ ਨਸ਼ੇ ਦੀ ਪੁਸ਼ਟੀ ਨਹੀਂ ਹੋਈ। ਪੁਲਿਸ ਵਲੋਂ ਕ੍ਰਾਈਮ ਟੀਮ ਤੋਂ ਵੀ ਮੌਕੇ ਦਾ ਮੁਆਇਨਾ ਕਰਵਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਇਨਡ੍ਰਾਈਵ ਨੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਨਾਲ ਕੀਤੀ ਸਾਂਝੇਦਾਰੀ ਅਗਲੀ ਖ਼ਬਰ ਚੰਡੀਗੜ੍ਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਹੜਤਾਲ ਅਣਮਿੱਥੇ ਸਮੇ ਲਈ ਹੋਈ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।