05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਪੰਜਾਬ ਯੂਨੀਵਰਸਿਟੀ ਨੇ ਸੈਨੇਟ ਚੋਣ 2026 ਲਈ ਨਾਮਜ਼ਦਗੀਆਂ ਮੰਗੀਆਂ

ਅਜੀਤ ਡੈਸਕ 28-07-2026
ਚੰਡੀਗੜ੍ਹ, 27 ਜੁਲਾਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਨੇ ਪੰਜਾਬ ਯੂਨੀਵਰਸਿਟੀ ਐਕਟ ਦੀ ਧਾਰਾ 13(1) ਦੇ ਤਹਿਤ ਸੈਨੇਟ ਲਈ ਆਰਡੀਨਰੀ ਫੈਲੋ ਦੀ ਚੋਣ ਲਈ ਰਜਿਸਟਰਡ ਗ੍ਰੈਜੂਏਟਾਂ ਤੋਂ ਨਾਮਜ਼ਦਗੀਆਂ ਮੰਗੀਆਂ ਹਨ। ਉਪ ਕੁਲਪਤੀ ਦੁਆਰਾ ਪ੍ਰਵਾਨਿਤ ਚੋਣ ਸ਼ਡਿਊਲ ਦੇ ਅਨੁਸਾਰ ਨਿਰਧਾਰਿਤ ਫਾਰਮ ’ਤੇ ਨਾਮਜ਼ਦਗੀਆਂ 6 ਅਗਸਤ ਨੂੰ ਦੁਪਹਿਰ 3:00 ਵਜੇ ਤੱਕ ਪ੍ਰੋ. ਯਜਵਿੰਦਰ ਪਾਲ ਵਰਮਾ ਰਜਿਸਟਰਾਰ-ਕਮ-ਰਿਟਰਨਿੰਗ ਅਫ਼ਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਨਾਮਜ਼ਦਗੀ ਫਾਰਮ ਰਜਿਸਟਰਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦਫ਼ਤਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਾਂ ਯੂਨੀਵਰਸਿਟੀ ਦੇ ਸੈਨੇਟ ਚੋਣ ਪੋਰਟਲ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਨਾਮਜ਼ਦਗੀ ਫਾਰਮ 500 ਰੁਪਏ ਦੀ ਸੁਰੱਖਿਆ ਜਮ੍ਹਾਂ ਰਾਸ਼ੀ ਦੇ ਨਾਲ ਰਜਿਸਟਰਡ ਡਾਕ ਰਾਹੀਂ ਜਮ੍ਹਾ ਕੀਤਾ ਜਾ ਸਕਦਾ ਹੈ ਜਾਂ ਪ੍ਰੋ. ਯਜਵਿੰਦਰ ਪਾਲ ਵਰਮਾ ਰਜਿਸਟਰਾਰ-ਕਮ-ਰਿਟਰਨਿੰਗ ਅਫ਼ਸਰ ਨੂੰ ਦਫ਼ਤਰੀ ਸਮੇਂ ਦੌਰਾਨ ਲਿਖਤੀ ਰਸੀਦ ਦੇ ਨਾਲ ਨਿੱਜੀ ਤੌਰ ’ਤੇ ਪਹੁੰਚਾਇਆ ਜਾ ਸਕਦਾ ਹੈ। ਰਜਿਸਟਰਡ ਗ੍ਰੈਜੂਏਟ ਹਲਕੇ ਲਈ ਚੋਣ 20 ਸਤੰਬਰ ਨੂੰ ਕੁੱਲ 15 ਅਸਾਮੀਆਂ ਲਈ ਹੋਵੇਗੀ। ਇਨ੍ਹਾਂ ਵਿਚੋਂ ਦੋ ਸੀਟਾਂ ਫ਼ਿਰੋਜ਼ਪੁਰ ਜ਼ਿਲ੍ਹਿਆਂ (ਯੂਨੀਵਰਸਿਟੀ ਦੇ ਅਧਿਕਾਰ ਖੇਤਰ ਵਿਚ ਆਉਣ ਵਾਲੇ ਜ਼ਿਲ੍ਹੇ ਦੇ ਪੁਰਾਣੇ ਖੇਤਰਾਂ ਸਮੇਤ), ਹੁਸ਼ਿਆਰਪੁਰ, ਲੁਧਿਆਣਾ, ਮੁਕਤਸਰ, ਮੋਗਾ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਬਲਾਚੌਰ ਤਹਿਸੀਲ ਨਾਲ ਸਬੰਧਿਤ ਰਜਿਸਟਰਡ ਗ੍ਰੈਜੂਏਟਾਂ ਲਈ ਰਾਖਵੀਆਂ ਹਨ। ਇਕ ਸੀਟ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਲਈ ਰਾਖਵੀਂ ਤੇ ਬਾਕੀ 12 ਸੀਟਾਂ ਉੱਪਰ ਦੱਸੇ ਗਏ ਸਮੇਤ ਹੋਰ ਖੇਤਰਾਂ ਲਈ ਹਨ। ਰਜਿਸਟਰਡ ਗ੍ਰੈਜੂਏਟਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਚੋਣ ਨੋਟਿਸ ਨੂੰ ਧਿਆਨ ਨਾਲ ਪੜ੍ਹਨ ਤੇ ਨਿਰਧਾਰਿਤ ਸਮੇਂ ਦੇ ਅੰਦਰ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਨ। ਨਿਰਧਾਰਿਤ ਨਾਮਜ਼ਦਗੀ ਫਾਰਮ ਸਮੇਤ ਵਿਸਤ੍ਰਿਤ ਜਾਣਕਾਰੀ ਪੰਜਾਬ ਯੂਨੀਵਰਸਿਟੀ ਸੈਨੇਟ ਚੋਣ ਪੋਰਟਲ ’ਤੇ ਉਪਲਬਧ ਹੈ।
ਪਿਛਲੀ ਖ਼ਬਰ ਏ. ਬੀ. ਵੀ. ਪੀ. ਨੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਦਾ ਪੁਤਲਾ ਸਾੜਿਆ ਅਗਲੀ ਖ਼ਬਰ ਪਦਮ ਭੂਸ਼ਣ ਤਰਲੋਚਨ ਸਿੰਘ ਪਹਿਲੇ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।