05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਨੈਸ਼ਨਲ ਹਿਊਮਨ ਰਾਈਟਸ ਗਲੋਬਲ ਚੰਡੀਗੜ੍ਹ ਨੇ ਬੂਟੇ ਲਾਏ

ਅਜੀਤ ਡੈਸਕ 25-07-2026
ਚੰਡੀਗੜ੍ਹ, 24 ਜੁਲਾਈ (ਸੁਖਵਿੰਦਰ ਸਿੰਘ ਸ਼ਾਨ)- ਨੈਸ਼ਨਲ ਹਿਊਮਨ ਰਾਈਟਸ ਗਲੋਬਲ ਚੰਡੀਗੜ੍ਹ ਵਲੋਂ ਇਕ ਸਾਂਝਾ ਰੁੱਖ ਲਗਾਓ ਸਮਾਗਮ ਕਰਾਇਆ ਗਿਆ, ਜਿਸ ਤਹਿਤ ਸ਼ਹਿਰ ਦੇ ਸੈਕਟਰ 25 ਵਿਚਲੇ ਸ਼ਮਸ਼ਾਨਘਾਟ ਅਤੇ ਕਬਰਸਤਾਨ ਵਿਚ ਅਮਰੂਦ, ਬਲੈਕਬੇਰੀ, ਅਨਾਰ, ਅੰਬ, ਆੜੂ, ਨਿੰਬੂ ਅਤੇ ਹੋਰ ਕਿਸਮਾਂ ਦੇ ਲਗਭਗ 50 ਬੂਟੇ ਲਗਾਏ ਗਏ। ਇਸ ਮੌਕੇ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਐਸ.ਏ. ਖਾਨ ਨੇ ਕਿਹਾ ਕਿ ਰੁੱਖ ਨਾ ਸਿਰਫ਼ ਕੁਦਰਤੀ ਵਿਰਾਸਤ ਹਨ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ, ਸਾਫ਼ ਅਤੇ ਸਿਹਤਮੰਦ ਭਵਿੱਖ ਲਈ ਅਨਮੋਲ ਸੰਪਤੀ ਵੀ ਹਨ। ਉਨ੍ਹਾਂ ਕਿਹਾ ਕਿ ਹਰ ਬੂਟਾ ਧਰਤੀ ਨੂੰ ਹਰਿਆ ਭਰਿਆ ਰੱਖਣ, ਜਲਵਾਯੂ ਸੰਤੁਲਨ ਬਣਾਈ ਰੱਖਣ ਅਤੇ ਮਨੁੱਖੀ ਜੀਵਨ ਦੀ ਰੱਖਿਆ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਖਾਨ ਨੇ ਕਿਹਾ ਕਿ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ, ਇਨ੍ਹਾਂ ਦੀ ਦੇਖਭਾਲ ਕਰਨ ਅਤੇ ਵਾਤਾਵਰਨ ਸੁਰੱਖਿਆ ਪ੍ਰਤੀ ਜਨਤਾ ਵਿਚ ਜਾਗਰੂਕਤਾ ਪੈਦਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਹਰ ਵਿਅਕਤੀ ਇਕ ਬੂਟਾ ਲਾਉਂਦਾ ਹੈ ਅਤੇ ਇਸ ਦੀ ਰੱਖਿਆ ਕਰਨ ਦਾ ਪ੍ਰਣ ਲੈਂਦਾ ਹੈ ਤਾਂ ਹਰੇ ਅਤੇ ਸਾਫ਼ ਭਾਰਤ ਦਾ ਸੁਪਨਾ ਜਲਦੀ ਹੀ ਸਾਕਾਰ ਹੋ ਸਕਦਾ ਹੈ। ਇਸ ਮੌਕੇ ਸੀਨੀਅਰ ਵਾਈਸ ਚੇਅਰਮੈਨ ਮਨਮੋਹਨ ਸਿੰਘ ਕੋਹਲੀ, ਜਨਰਲ ਸਕੱਤਰ ਜ਼ੀਸ਼ਾਨ ਉਲ ਹੱਕ, ਸਟੇਟ ਕੋਆਰਡੀਨੇਟਰ ਰਾਕੇਸ਼ ਕੁਮਾਰ ਸ਼ਰਮਾ, ਮਾਨਵ ਬੇਦੀ, ਆਰਿਫ਼ ਹੁਸੈਨ, ਰਾਹੁਲ ਮਹਾਜਨ, ਵਕਾਰ ਆਲਮ, ਤ੍ਰਿਲੋਕ ਸਿੰਘ, ਗੁਲਸ਼ਨ ਕੁਮਾਰ ਵਰਮਾ, ਅਸ਼ੋਕ ਕੁਮਾਰ ਗੋਇਲ, ਪੁਨੀਤ ਕੋਹਲੀ, ਰਣਦੀਪ ਸਰਾਹਨ, ਅਜੈ ਮਸੀਹ ਅਤੇ ਹੋਰ ਮੌਜੂਦ ਸਨ।
ਪਿਛਲੀ ਖ਼ਬਰ ਕੁਰਾਲੀ ਦੀ ਬੈਂਕ ਕਾਲੋਨੀ ਦਾ 12 ਸਾਲਾ ਬੱਚਾ ਹੋਇਆ ਲਾਪਤਾ ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।