05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਖ਼ੂਨਦਾਨ ਕੈਂਪ ਲਗਾਇਆ

ਅਜੀਤ ਡੈਸਕ 25-07-2026

ਚੰਡੀਗੜ੍ਹ, 24 ਜੁਲਾਈ (ਮਾਰਕੰਡਾ)- ਪੀ. ਜੀ. ਆਈ. ਮੈਡੀਕਲ ਟੈਕਨੋਲੋਜਿਸਟ ਯੂਨੀਅਨ ਨੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਦੇ ਖ਼ੂਨਦਾਨ ਕੇਂਦਰ ਵਿਖੇ ਇਕ ਸਵੈ-ਇੱਛਿਤ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਣ ਵਾਲੇ ਸਵੈ-ਇੱਛਿਤ ਖ਼ੂਨਦਾਨੀਆਂ ਨੇ ਖ਼ੂਨ ਦਾਨ ਕੀਤਾ। ਕੈਂਪ ਦਾ ਉਦਘਾਟਨ ਪ੍ਰੋ. (ਡਾ.) ਸੰਜੇ ਜੈਨ ਡੀਨ (ਅਕਾਦਮਿਕ) ਪੀ.ਜੀ.ਆਈ ਨੇ ਕੀਤਾ। ਜਿਨ੍ਹਾਂ ਨੇ ਮੈਡੀਕਲ ਟੈਕਨੋਲੋਜਿਸਟਾਂ ਦੀ ਮਰੀਜ਼ਾਂ ਦੀ ਦੇਖਭਾਲ ਦੇ ਨਾਲ-ਨਾਲ ਭਾਈਚਾਰਕ ਭਲਾਈ ਵਿਚ ਉਨ੍ਹਾਂ ਦੇ ਨਿਰੰਤਰ ਯੋਗਦਾਨ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਸਵੈ-ਇੱਛਿਤ ਖ਼ੂਨਦਾਨ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਇਸ ਗੱਲ ’ਤੇ ਜ਼ੋਰ ਦਿੱਤਾ ਕਿ ਖ਼ੂਨ ਦੀ ਇਕ ਯੂਨਿਟ ਕਈ ਕੀਮਤੀ ਜਾਨਾਂ ਬਚਾ ਸਕਦੀ ਹੈ।
ਪਿਛਲੀ ਖ਼ਬਰ ਨੈਸ਼ਨਲ ਹਿਊਮਨ ਰਾਈਟਸ ਗਲੋਬਲ ਚੰਡੀਗੜ੍ਹ ਨੇ ਬੂਟੇ ਲਾਏ ਅਗਲੀ ਖ਼ਬਰ ਪ੍ਰਾਪਰਟੀ ਡੀਲਰਜ਼ ਤੇ ਬਿਲਡਰਜ਼ ਐਸੋਸੀਏਸ਼ਨ ਡੇਰਾਬੱਸੀ ਦਾ ਤਾਜਪੋਸ਼ੀ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।