ਖਰੜ, 14 ਜੁਲਾਈ (ਜੰਡਪੁਰੀ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਖਰੜ ਤੋਂ ਇੰਚਾਰਜ ਰਵਿੰਦਰ ਸਿੰਘ ਖੇੜਾ ਦੀ ਅਗਵਾਈ ਹੇਠ ਚੱਲ ਰਿਹਾ ‘ਬੋਲੇਗਾ ਖਰੜ-ਬਦਲੇਗਾ ਖਰੜ’ ਪੈਦਲ ਮਾਰਚ ਸੋਮਵਾਰ ਨੂੰ ਆਪਣੇ ਦੂਜੇ ਦਿਨ ‘ਚ ਦਾਖ਼ਲ ਹੋ ਗਿਆ। ਇਸ ਮਾਰਚ ਨੂੰ ਹਲਕੇ ਭਰ ਦੇ ਲੋਕਾਂ ਵਲੋਂ ਭਾਰੀ ਸਮਰਥਨ ਦਿੱਤਾ ਜਾ ਰਿਹਾ ਹੈ। ਦੂਜੇ ਦਿਨ ਦਾ ਮਾਰਚ ਪਿੰਡ ਖਾਨਪੁਰ ਦੇ ਸਰਕਾਰੀ ਸਕੂਲ ਤੋਂ ਸ਼ੁਰੂ ਹੋ ਕੇ ਸੱਚਖੰਡ ਗੁਰਦੁਆਰਾ ਸਾਹਿਬ ਅਤੇ ਕ੍ਰਿਸ਼ਨਾ ਇਨਕਲੇਵ ਨੂੰ ਹੁੰਦਾ ਹੋਇਆ ਦੇਰ ਸ਼ਾਮ ਪਿੰਡ ਖਾਨਪੁਰ ਸਥਿਤ ਲੱਖਦਾਤਾ ਪੀਰ ਦੀ ਦਰਗਾਹ ‘ਤੇ ਪਹੁੰਚ ਕੇ ਸਮਾਪਤ ਹੋਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਿੰਦਰ ਸਿੰਘ ਖੇੜਾ ਨੇ ਦੱਸਿਆ ਕਿ ਪੈਦਲ ਮਾਰਚ ਦੌਰਾਨ ਉਨ੍ਹਾਂ ਨੂੰ ਇਕ ਖੁੱਲ੍ਹਾ ਤੇ ਖ਼ਤਰਨਾਕ ਨਾਲਾ ਮਿਲਿਆ, ਜਿਸ ਨੇ ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਦੇ 1,000 ਕਰੋੜ ਰੁ. ਤੋਂ ਵੱਧ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਜਾਣੂ ਕਰਵਾਇਆ ਕਿ ਦਰਜਨਾਂ ਲੋਕ ਇਸ ਨਾਲੇ ‘ਚ ਡਿੱਗ ਕੇ ਜ਼ਖਮੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੈਦਲ ਮਾਰਚ ਆਉਣ ਵਾਲੇ ਦਿਨਾਂ ‘ਚ ਵੀ ਅਜਿਹੀਆਂ ਜ਼ਮੀਨੀ ਹਕੀਕਤਾਂ ਨੂੰ ਬੇਪਰਦਾ ਕਰਦਾ ਰਹੇਗਾ। ਇਸ ਮੌਕੇ ਹਰਸਿਮਰਨ ਸਿੰਘ ਬਿੰਨੀ, ਅਮਨ ਸ਼ਰਮਾ ਯੂਥ ਆਗੂ, ਪਰਮਪ੍ਰੀਤ ਸਿੰਘ ਪਰਮ, ਸੁਸ਼ੀਲ ਕੁਮਾਰ, ਜੀਤ ਸਿੰਘ ਖਾਨਪੁਰ, ਪਟਵਾਰੀ ਬਲਵਿੰਦਰ ਸਿੰਘ, ਅਮਰਜੀਤ ਸਿੰਘ ਮਿੰਟਾ, ਰਣਜੀਤ ਸਿੰਘ ਜੀਤ, ਹਰਜੀਤ ਸਿੰਘ ਜੀਤ, ਰਣਜੀਤ ਸਿੰਘ ਸੈਣੀ, ਲਾਲੀ ਪ੍ਰਧਾਨ, ਨੰਬਰਦਾਰ ਕੇਸਰ ਸਿੰਘ ਗਿੱਲ, ਡਾ. ਮਨਜਿੰਦਰ ਲਵਲੀ, ਸੁਸ਼ੀਲ ਕੁਮਾਰ ਸ਼ੀਲਾ, ਪਰਮਪ੍ਰੀਤ ਸਿੰਘ ਖਾਨਪੁਰ, ਅਮਰਿੰਦਰ ਗਿੱਲ, ਪ੍ਰਿਤਪਾਲ ਸਿੰਘ, ਗੁਲਜਾਰ ਸਿੰਘ , ਹਰਦਿਲ ਸਿੰਘ, ਨੋਵਲ ਢਿੱਲੋਂ, ਗੁਰਕ੍ਰਿਪਾਲ ਕੌਰ, ਨਿਰਮਲ ਸਿੰਘ ਤੇ ਬਲਵਿੰਦਰ ਸੱਤੀ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।