06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਭਾਜਪਾ ਨੂੰ ਯਾਦ ਆਈ ਸਫ਼ਾਈ, 10 ਸਾਲਾਂ ਦੀ ਗੰਦਗੀ ਦਾ ਹਿਸਾਬ ਦੇਵੇ-ਵਿਜੈਪਾਲ ਸਿੰਘ

ਅਜੀਤ ਡੈਸਕ 15-07-2026
ਚੰਡੀਗੜ੍ਹ, 14 ਜੁਲਾਈ (ਅਜਾਇਬ ਸਿੰਘ ਔਜਲਾ)- ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਦੇਸ਼ ਪ੍ਰਧਾਨ ਵਿਜੈਪਾਲ ਸਿੰਘ ਨੇ ਭਾਜਪਾ ਦੇ ‘ਸਵੱਛਤਾ ਨਾਲ ਸਵਾਗਤ’ ਮੁਹਿੰਮ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਠੀਕ ਪਹਿਲਾਂ ਭਾਜਪਾ ਨੂੰ ਸਫ਼ਾਈ ਯਾਦ ਆਉਣਾ ਚੰਡੀਗੜ੍ਹ ਦੀ ਜਨਤਾ ਨਾਲ ਵੱਡਾ ਮਜ਼ਾਕ ਹੈ। ਉਨ੍ਹਾਂ ਦੋਸ਼ ਲਾਉਂਦੇ ਹੋਏ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਸ਼ਹਿਰ ਦੀ ਸਫ਼ਾਈ ਵਿਵਸਥਾ ਲਗਾਤਾਰ ਖ਼ਰਾਬ ਰਹੀ, ਪਰ ਭਾਜਪਾ ਅਤੇ ਨਗਰ ਨਿਗਮ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਣਦੇਖਾ ਕੀਤਾ। ਵਿਜੈਪਾਲ ਸਿੰਘ ਨੇ ਕਿਹਾ, ਜਦੋਂ ਚੰਡੀਗੜ੍ਹ ਦੇ ਲੋਕ ਕੂੜੇ ਦੇ ਢੇਰਾਂ, ਗੰਦਗੀ, ਖ਼ਰਾਬ ਸਫ਼ਾਈ ਵਿਵਸਥਾ ਅਤੇ ਡੰਪਿੰਗ ਗਰਾਊਂਡ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਸਨ, ਉਸ ਸਮੇਂ ਭਾਜਪਾ ਦੇ ਆਗੂ ਕਿੱਥੇ ਸਨ? ਕੀ ਭਾਜਪਾ ਲਈ ਸਫ਼ਾਈ ਸਿਰਫ਼ ਵੀ. ਆਈ. ਪੀ. ਦੌਰਿਆਂ ਤੇ ਕੈਮਰਿਆਂ ਸਾਹਮਣੇ ਫ਼ੋਟੋ ਖਿਚਵਾਉਣ ਤੱਕ ਹੀ ਸੀਮਤ ਹੈ। ਵਿਨੀਤ ਵਰਮਾ ਨੇ ਕਿਹਾ ਕਿ ਚੰਡੀਗੜ੍ਹ ਦੀ ਜਨਤਾ ਹੁਣ ਝੂਠੇ ਪ੍ਰਚਾਰ ਅਤੇ ਦਿਖਾਵੇ ਦੀ ਰਾਜਨੀਤੀ ਨੂੰ ਸਮਝ ਚੁੱਕੀ ਹੈ। ਸ਼ਹਿਰ ਦੇ ਲੋਕ ਹੁਣ ਜਵਾਬਦੇਹੀ, ਪਾਰਦਰਸ਼ਤਾ ਤੇ ਸਥਾਈ ਹੱਲ ਚਾਹੁੰਦੇ ਹਨ।
ਪਿਛਲੀ ਖ਼ਬਰ ਖੇੜਾ ਨੇ ‘ਬੋਲੇਗਾ ਖਰੜ-ਬਦਲੇਗਾ ਖਰੜ’ ਪੈਦਲ ਮਾਰਚ ਦੇ ਦੂਜੇ ਦਿਨ ਖਰੜ ਦੀ ਵਿਧਾਇਕਾ ਦੇ 1,000 ਕਰੋੜ ਰੁ. ਦੇ ਵਿਕਾਸ ਦਾਅਵ... ਅਗਲੀ ਖ਼ਬਰ ਬਾਗ਼ਬਾਨੀ ਨੂੰ ਲਾਹੇਵੰਦ ਕਿੱਤਾ ਬਣਾਉਣ ਲਈ ਕਿਸਾਨਾਂ ਨੂੰ ਬੀਜ ਤੋਂ ਬਾਜ਼ਾਰ ਤੱਕ ਪੂਰਾ ਸਹਿਯੋਗ ਦਿੱਤਾ ਜਾ ਰਿਹਾ- ਮੋਹਿੰਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।