07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਤੋਂ ਕਰਨਗੇ ਸਵੱਛ ਰੇਲ ਆਵਾਜਾਈ ਦੀ ਸ਼ੁਰੂਆਤ

ਅਜੀਤ ਡੈਸਕ 14-07-2026
ਚੰਡੀਗੜ੍ਹ, 13 ਜੁਲਾਈ (ਰਾਮ ਸਿੰਘ ਬਰਾੜ)- ਹਰਿਆਣਾ 17 ਜੁਲਾਈ ਨੂੰ ਦੇਸ਼ ਦੇ ਰੇਲ ਇਤਿਹਾਸ ਵਿਚ ਨਵਾਂ ਅਧਿਆਏ ਲਿਖਣ ਜਾ ਰਿਹਾ ਹੈ। ਇਸੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀਂਦ ਤੋਂ ਦੇਸ਼ ਦੀ ਪਹਿਲੀ ਹਾਈਡਰੋਜਨ ਟਰੇਨ ਦੀ ਸ਼ੁਰੁਆਤ ਕਰਨਗੇ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਆਧੁਨਿਕ ਤਕਨੀਕ ਅਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਦੇਸ਼ ਦੀ ਪਹਿਲੀ ਹਾਈਡਰੋਜਨ ਟਰੇਨ ਦਾ ਸੰਚਾਲਨ ਸਥਾਨ ਹਰਿਆਣਾ ਨੂੰ ਬਣਾਇਆ ਜਾਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਸੂਬਾ ਨਵੀਨਤਾ ਅਤੇ ਵਿਕਾਸ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇਹ ਟਰੇਨ ਜੀਂਦ ਤੋਂ ਸੋਨੀਪਤ ਵਿਚਕਾਰ ਚਲਾਈ ਜਾਵੇਗੀ। ਹਾਈਡਰੋਜਨ ਫਿਯੁਲ ਨਾਲ ਚੱਲਣ ਕਾਰਨ ਇਹ ਪੂਰੀ ਤਰ੍ਹਾਂ ਵਾਤਾਵਰਨ ਅਨੁਕੂਲ ਹੋਵੇਗੀ ਅਤੇ ਪ੍ਰਦੂਸ਼ਣ ਘੱਟ ਕਰਨ ਦੇ ਨਾਲ ਟਿਕਾਊ ਆਵਾਜਾਈ ਨੂੰ ਪ੍ਰੋਤਸਾਹਿਤ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਲਈ ਮਾਣ ਦਾ ਪਲ ਹੈ ਕਿ ਦੇਸ਼ ਦੀ ਪਹਿਲੀ ਹਾਈਡਰੋਜਨ ਟਰੇਨ ਸੂਬੇ ਦੀਆਂ ਪਟੜੀਆਂ ’ਤੇ ਦੌੜੇਗੀ। ਇਹ ਆਤਮ-ਨਿਰਭਰ ਭਾਰਤ ਤੇ ਵਿਕਸਿਤ ਭਾਰਤ ਦੀ ਪਛਾਣ ਬਣੇਗੀ। ਉਨ੍ਹਾਂ ਦੱਸਿਆ ਕਿ 17 ਜੁਲਾਈ ਨੂੰ ਜੀਂਦ ਵਿੱਚ ਪ੍ਰਧਾਨ ਮੰਤਰੀ ਸੂਬੇ ਨੂੰ ਕਈ ਹੋਰ ਵਿਕਾਸ ਪ੍ਰੋਜੈਕਟਾਂ ਦੀ ਸੌਗਾਤ ਵੀ ਦੇਣਗੇ। ਇਸ ਨਾਲ ਰਾਜ ਦੇ ਵਿਕਾਸ ਨੂੰ ਨਵੀਂ ਗਤੀ ਮਿਲੇਗੀ ਅਤੇ ਆਮ ਲੋਕਾਂ ਨੂੰ ਸਿੱਧਾ ਲਾਭ ਹੋਵੇਗਾ। ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਇਤਿਹਾਸਕ ਮੌਕੇ ਦੇ ਗਵਾਹ ਬਣਨ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਨਾਲ ਇਕੋ-ਫਰੈਂਡਲੀ ਬਣਾਉਣ ਲਈ ਕਈ ਪ੍ਰਬੰਧ ਕੀਤੇ ਗਏ ਹਨ। ਸਵੱਛ ਵਾਤਾਵਰਣ ਦਾ ਸੰਦੇਸ਼ ਦੇਣ ਲਈ ਰੈਲੀ ਵਿੱਚ ਇਲੈਕਟ੍ਰਿਕ ਅਤੇ ਸੀਐਨਜੀ ਵਾਹਨਾਂ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੋਚ ਦੇ ਅਨੁਰੂਪ ਸੂਬਾ ਸਰਕਾਰ ਵੀ ਹਰਿਤ ਪਹਿਲਕਦਮੀ ’ਤੇ ਜ਼ੋਰ ਦੇ ਰਹੀ ਹੈ। ਮੁੱਖ ਮੰਤਰੀ ਨੇ ਵਿਸ਼ਵਾਸ ਜਤਾਇਆ ਕਿ ਹਾਈਡਰੋਜਨ ਟਰੇਨ ਦੀ ਸ਼ੁਰੂਆਤ ਨਾਲ ਭਾਰਤ ਵਿੱਚ ਹਰਿਤ ਊਰਜਾ ਅਧਾਰਤ ਰੇਲ ਆਵਾਜਾਈ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਹਰਿਆਣਾ ਆਧੁਨਿਕ, ਸਵੱਛ ਅਤੇ ਤਕਨੀਕ ਅਧਾਰਤ ਵਿਕਾਸ ਵਿਚ ਹੋਰ ਮਜ਼ਬੂਤ ਹੋਵੇਗਾ।

ਪਿਛਲੀ ਖ਼ਬਰ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਨੇ ਪੰਜਾਬ ਦੀਆਂ ਮਹਿਲਾਵਾਂ ’ਚ ਜਗਾਈ ਉਮੀਦ, ਸਨਮਾਨ ਤੇ ਆਰਥਿਕ ਆਤਮਨਿਰਭਰਤਾ ਦ... ਅਗਲੀ ਖ਼ਬਰ ਮੁੱਖ ਮੰਤਰੀ ਦੀ ਅਗਵਾਈ ਹੇਠ ‘ਅਰਜੁਨ ਐੱਸ. ਪੀ. ਵੀ.’ ਦੇ ਨਿਰਦੇਸ਼ਕ ਮੰਡਲ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।