11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਸਥਾਨਕ ਵਸਨੀਕਾਂ ਤੇ ਰਾਹਗੀਰਾਂ ਨੂੰ ਰਾਹਤ ਪਹੁੰਚਾਉਣ ਲਈ ਤੁਰੰਤ ਖਰੜ ਲਾਡਰਾਂ ਸੜਕ ਦੀ ਮੁਰੰਮਤ ਕਰਵਾਈ ਜਾਵੇ- ਕਰਮਾ ਕਬੂਲਪੁਰੀ

ਅਜੀਤ ਡੈਸਕ 13-07-2026
ਖਰੜ, 12 ਜੁਲਾਈ (ਜੰਡਪੁਰੀ)-ਖਰੜ-ਲਾਂਡਰਾ ਰੋਡ ਦੀ ਖਸਤਾ ਹਾਲਤ ਨੂੰ ਲੈ ਕੇ ਜਿਥੇ ਖਰੜ ਦੀਆਂ ਵੱਖ ਵੱਖ ਜਥੇਬੰਦੀਆਂ ਇਸ ਦੇ ਸੁਧਾਰ ਦੇ ਲਈ ਤਰਲੇ ਕੱਢ ਰਹੀਆਂ ਹਨ, ਉਥੇ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਰਮਾ ਕਬੂਲਪੁਰੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਸੜਕ ਦੀ ਮਾੜੀ ਹਾਲਤ ਤੋਂ ਲੋਕਾਂ ਨੂੰ ਨਿਜਾਤ ਦਿਲਾਈ ਜਾਵੇ। ਉਨ੍ਹਾਂ ਕਿਹਾ ਕਿ ਹੁਣ ਤਾਂ ਬਰਸਾਤ ਦੇ ਦਿਨਾਂ ’ਚ ਇਸ ਸੜਕ ਦੀ ਇੰਨੀ ਮਾੜੀ ਹਾਲਤ ਹੋ ਚੁੱਕੀ ਹੈ ਕਿ ਇਥੇ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਨਾਲੋਂ ਪੈਦਲ ਚੱਲਣਾ ਵੀ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਥੇ ਬਰਸਾਤੀ ਪਾਣੀ ਦਾ ਕੋਈ ਸਹੀ ਪ੍ਰਬੰਧ ਨਾ ਹੋਣ ਕਰਕੇ ਸੜਕ ਉਨ੍ਹਾਂ ਕਿਹਾ ਕਿ ਇਥੇ ਤੇ ਜਮਾ ਪਾਣੀ ਟੋਬਿਆਂ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖਰੜ ਲਾਡਰਾਂ ਸੜਕ ਦੀ ਤੁਰੰਤ ਮੁਰਮੰਤ ਕਰਵਾਈ ਜਾਵੇ ਤਾਂ ਜੋ ਸਥਾਨਕ ਵਸਨੀਕਾਂ ਅਤੇ ਰਾਹਗੀਰਾਂ ਨੂੰ ਰਾਹਤ ਮਿਲ ਸਕੇ।
ਪਿਛਲੀ ਖ਼ਬਰ ਰੁਜ਼ਗਾਰ ਦੇਣ ਵਾਲੀਆਂ ਫੈਕਟਰੀਆਂ ਡੇਰਾਬੱਸੀ ਹਲਕੇ ਨੂੰ ਵੰਡ ਰਹੀਆਂ ਨੇ ਕੈਂਸਰ ਵਰਗੀ ਭਿਆਨਕ ਬਿਮਾਰੀ ਅਗਲੀ ਖ਼ਬਰ ‘ਸਤਲੁਜ’ ਫ਼ਿਲਮ ’ਤੇ ਰੋਕ ਲਗਾਉਣਾ ਸੱਚ ਦੀ ਆਵਾਜ਼ ਤੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦਾ ਘਾਣ- ਸੋਹਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।