12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਪਤੰਜਲੀ ਯੁਵਾ ਭਾਰਤ ਦੇ ਯੋਗ ਕੈਂਪ ਦੀ ਸਮਾਪਤੀ

ਅਜੀਤ ਡੈਸਕ 13-07-2026
ਲਾਲੜੂ, 12 ਜੁਲਾਈ (ਰਾਜਬੀਰ ਸਿੰਘ)-ਲਾਲੜੂ ਮੰਡੀ ਵਿਖੇ ਪਤੰਜਲੀ ਯੁਵਾ ਭਾਰਤ ਚੰਡੀਗੜ੍ਹ ਵਲੋਂ ਲਗਾਏ ਗਏ ਛੇ ਦਿਨਾਂ ਸਰਵ ਰੋਗ ਨਿਵਾਰਣ ਯੋਗ ਕੈਂਪ ਦਾ ਅੱਜ ਐਤਵਾਰ ਨੂੰ ਸਮਾਪਨ ਹੋਇਆ। ਇਸ ਸਮਾਗਮ ’ਚ ਚੰਡੀਗੜ੍ਹ ਰਾਜ ਇੰਚਾਰਜ ਜਨਕ ਮੰਗੋਤਰਾ, ਰਾਜ ਕਾਰਜਕਾਰੀ ਮੈਂਬਰ ਪ੍ਰੋ. ਅਨਿਲ ਵਰਮਾ, ਅਵਿਨਾਸ਼ ਮਿਸ਼ਰਾ, ਸੁਰੇਂਦਰ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਰਾਜ ਕਨਵੀਨਰ ਰਘੂਨਾਥ ਨਾਰੰਗ ਨੇ ਸਮੂਲੀਅਤ ਕੀਤੀ। ਇਸ ਮੌਕੇ ਜ਼ਿਲ੍ਹਾ ਮੁਹਾਲੀ ਦੇ ਇੰਚਾਰਜ ਰਾਜਨ ਬੱਤਰਾ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਭਾਗੀਦਾਰਾਂ ਨੂੰ ਯੋਗ, ਪ੍ਰਾਣਾਯਾਮ, ਸੰਤੁਲਿਤ ਖੁਰਾਕ ਅਤੇ ਬਰਸਾਤ ਦੇ ਮੌਸਮ ’ਚ ਸਿਹਤਮੰਦ ਰਹਿਣ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਲਾਲੜੂ ’ਚ ਮੁਫਤ ਯੋਗ ਕਲਾਸਾਂ ਲਗਾਤਾਰ ਜਾਰੀ ਰਹਿਣਗੀਆਂ। ਉਕਤ ਪ੍ਰੋਗਰਾਮ ਦੀ ਸਮਾਪਤੀ ਉਪਰੰਤ ਸ਼ਿਵ ਮੰਦਰ ਧਰਮਸਾਲਾ ਵਿਖੇ ਹੋਈ ਮੀਟਿੰਗ ਦੌਰਾਨ ਯੋਗ ਦੇ ਪ੍ਰਚਾਰ-ਪ੍ਰਸਾਰ ਲਈ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ’ਚ ਰਮੇਸ਼ ਸੁਖੀਜਾ, ਸਤੇਂਦਰ ਪਾਠਕ, ਅਮਰਚੰਦ, ਪ੍ਰੇਮ ਵਧਵਾ, ਵੇਦ ਪ੍ਰਕਾਸ, ਦਿਨੇਸ਼ ਪ੍ਰਜਾਪਤ, ਦਿਨੇਸ਼ ਝਾਅ ਅਤੇ ਸ਼ਿਵ ਸਾਗਰ ਨੇ ਪਤੰਜਲੀ ਯੁਵਾ ਭਾਰਤ ਦੇ ਵਰਕਰਾਂ ਵਜੋਂ ਸੇਵਾ ਨਿਭਾਉਣ ਦਾ ਸੰਕਲਪ ਲਿਆ।
ਪਿਛਲੀ ਖ਼ਬਰ ਸਿਹਤਮੰਦ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਲੋਕਾਂ ਦੀ ਭਾਗੀਦਾਰੀ ਜ਼ਰੂਰੀ-ਮੇਅਰ ਅਗਲੀ ਖ਼ਬਰ ਡਾ. ਸੁੱਚਾ ਸਿੰਘ ਗਿੱਲ ਦੀ ਪੁਸਤਕ ‘ਪਾਣੀਆਂ ਦੇ ਮਸਲੇ ਤੇ ਸੁੱਕਦਾ ਡੁੱਬਦਾ ਪੰਜਾਬ’ ’ਤੇ ਹੋਈ ਵਿਚਾਰ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।