12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਡਾ. ਸੁੱਚਾ ਸਿੰਘ ਗਿੱਲ ਦੀ ਪੁਸਤਕ ‘ਪਾਣੀਆਂ ਦੇ ਮਸਲੇ ਤੇ ਸੁੱਕਦਾ ਡੁੱਬਦਾ ਪੰਜਾਬ’ ’ਤੇ ਹੋਈ ਵਿਚਾਰ ਚਰਚਾ

ਅਜੀਤ ਡੈਸਕ 13-07-2026
ਚੰਡੀਗੜ੍ਹ, 12 ਜੁਲਾਈ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਡਾ. ਸੁੱਚਾ ਸਿੰਘ ਗਿੱਲ ਦੀ ਕਿਤਾਬ ‘ਪਾਣੀਆਂ ਦੇ ਮਸਲੇ ਸੁੱਕਦਾ ਡੁੱਬਦਾ ਪੰਜਾਬ’ ਦੇ ਹਵਾਲੇ ਨਾਲ ਵਿਚਾਰ ਚਰਚਾ ਕਰਵਾਈ ਗਈ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਬਤੌਰ ਮੁੱਖ ਮਹਿਮਾਨ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਨੇ ਸ਼ਿਰਕਤ ਕੀਤੀ ਜਦੋਂ ਕਿ ਪੱਤਰਕਾਰ ਹਮੀਰ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ ਤੇ ਇਸ ਸਮਾਗਮ ਦੀ ਪ੍ਰਧਾਨਗੀ ਕਿਤਾਬ ਦੇ ਲੇਖਕ ਡਾ. ਸੁੱਚਾ ਸਿੰਘ ਗਿੱਲ ਨੇ ਕੀਤੀ। ਆਰੰਭ ਵਿਚ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਭਾਵੇਂ ਮਨੁੱਖਤਾ ਦੀ ਹੋਂਦ ਹੀ ਪਾਣੀ ਨਾਲ ਹੈ, ਪਰ ਪਾਣੀਆਂ ਦੇ ਮਸਲੇ ਤੇ ਅੱਜ ਮਨੁੱਖ ਗੰਭੀਰ ਨਹੀਂ ਜੋ ਕਿ ਸਾਡੀ ਹੋਂਦ ਲਈ ਵੱਡਾ ਖਤਰਾ ਹੈ। ਸਵਾਗਤੀ ਸ਼ਬਦ ਬੋਲਦਿਆਂ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਕਿ ਇਸ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਹੈ ਕਿ ਜਿਸ ਸੂਬੇ ਦਾ ਨਾਮ ਪਾਣੀਆਂ ਦੇ ਨਾਮ ਤੇ ਹੋਵੇ ਤੇ ਅੱਜ ਉਸੇ ਸੂਬੇ ਨੂੰ ਪਾਣੀਆਂ ਦੇ ਮਸਲਿਆਂ ਅਤੇ ਖਤਰਿਆਂ ਤੇ ਵਿਚਾਰਨਾ ਪੈ ਰਿਹਾ ਹੈ। ਪੁਸਤਕ ਦੇ ਹਵਾਲੇ ਨਾਲ ਗੱਲ ਕਰਦਿਆਂ ਡਾ. ਮਿਹਰ ਮਾਣਕ ਨੇ ਕਿਹਾ ਕਿ ਪੰਜਾਬ ਵਿਚ ਪਾਣੀਆਂ ਦੇ ਸਾਧਨਾਂ ਨੂੰ ਸੰਭਾਲਣ ਦੀ ਕੋਈ ਯੋਜਨਾ ਨਹੀਂ ਇਹ ਪੰਜਾਬ ਦੀ ਬਦਕਿਸਮਤੀ ਹੈ। ਕਿਤਾਬ ਦੇ ਲੇਖਕ ਡਾਕਟਰ ਸੁੱਚਾ ਸਿੰਘ ਗਿੱਲ ਨੇ ਕਿਹਾ ਕਿ 1955-60 ਦੇ ਦੌਰਾਨ ਪੰਜਾਬ ਸੇਮ ਨੇ ਮਾਰਿਆ ਹੋਇਆ ਸੀ ਤੇ ਉਦੋਂ ਸੇਮ ਨਾਲੇ ਕੱਢ ਕੇ ਜ਼ਮੀਨਾਂ ਨੂੰ ਮੁੜ ਵਾਹੀ ਯੋਗ ਬਣਾਇਆ। ਉਨ੍ਹਾਂ ਕਿਹਾ ਕਿ ਅੱਜ ਧਰਤੀ ਦਾ ਪਾਣੀ ਸੁੱਕ ਕੇ ਹਜ਼ਾਰਾਂ ਫੁੱਟ ਡੂੰਘਾ ਚਲਾ ਗਿਆ ਹੈ ਧਰਤੀ ਹੇਠਲੇ ਪਾਣੀ ਬਾਰੇ ਕੋਈ ਵੀ ਸਿਆਸੀ ਧਿਰ ਗੰਭੀਰ ਨਹੀਂ। ਅੰਤ ਵਿਚ ਸਭਾ ਦੇ ਮੀਤ ਪ੍ਰਧਾਨ ਡਾ. ਗੁਰਮੇਲ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਨਾਮ ਕੰਵਰ, ਮਨਜੀਤ ਮੀਤ, ਰਾਜਵਿੰਦਰ ਸਿੰਘ ਗੁੱਡੂ,ਖੁਸ਼ਹਾਲ ਲਾਲੀ, ਕਰਨਲ ਅਵਤਾਰ ਸਿੰਘ ਹੀਰਾ, ਹਰਵੰਤ ਸਿੰਘ, ਜੋਰਾ ਸਿੰਘ, ਐਸ ਐਸ ਸੇਖੋ, ਗੁਰਮੇਲ ਸਿੰਘ ਮੋਜੇਵਾਲ, ਡਾ. ਹਰਬੰਸ ਕੌਰ ਗਿੱਲ, ਡਾ. ਗੁਰਮੇਲ ਸਿੰਘ ਗਿੱਲ, ਸੁਰਜੀਤ ਸਿੰਘ ਧੀਰ, ਡਾ. ਗੁਰਦੇਵ ਸਿੰਘ ਗਿੱਲ, ਡਾ. ਅਮਰਜੀਤ ਅਰਪਣ, ਪੀ੍ਰਤਮ ਰੂਪਾਲ, ਡਾ. ਸਾਹਿਬ ਸਿੰਘ, ਕਮਲ ਨੈਣ ਸਿੰਘ ਸੇਖੋ, ਬਿੰਦਰ ਮਾਝੀ, ਰਜਿੰਦਰ ਕੌਰ ਸਰਾਂ, ਧਿਆਨ ਕਾਹਲੋਂ, ਹਰਭਜਨ ਕੌਰ ਢਿੱਲੋਂ, ਨਰਿੰਦਰ ਨਸਰੀਨ, ਡਾ.ਮਨਜੀਤ ਸਿੰਘ ਮਝੈਲ, ਬਲਜੀਤ ਬੈਂਸ, ਦਵੀ ਦਵਿੰਦਰ ਕੌਰ, ਬਲਕਾਰ ਸਿੱਧੂ, ਬਲਵਿੰਦਰ ਢਿੱਲੋਂ, ਨਵਨੀਤ ਕੌਰ ਮਠਾੜੂ, ਅਨੁਰਾਧਾ ਸ਼ੁਕਲਾ, ਵਰਿੰਦਰ ਚੱਠਾ, ਸ਼ਰਨਜੀਤ ਸਿੰਘ ਵੈਦਵਾਨ ਤੇ ਅਮਨਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਤੰਜਲੀ ਯੁਵਾ ਭਾਰਤ ਦੇ ਯੋਗ ਕੈਂਪ ਦੀ ਸਮਾਪਤੀ ਅਗਲੀ ਖ਼ਬਰ ਏਡਜ਼ ਕੰਟਰੋਲ ਮੁਲਾਜ਼ਮਾਂ ਵਲੋਂ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ 19 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।