11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਫਾਇਰ ਤੇ ਐਮਰਜੈਂਸੀ ਸੇਵਾਵਾਂ ਨੂੰ ਮਿਲੇਗਾ ਨਵਾਂ ਜ਼ੋਰ-ਮਾਲ ਮੰਤਰੀ ਵਿਪੁਲ ਗੋਇਲ

ਅਜੀਤ ਡੈਸਕ 08-07-2026
ਚੰਡੀਗੜ੍ਹ, 7 ਜੁਲਾਈ (ਰਾਮ ਸਿੰਘ ਬਰਾੜ)-ਹਰਿਆਣਾ ਦੇ ਮਾਲ, ਆਪਦਾ ਪ੍ਰਬੰਧਨ ਅਤੇ ਸਥਾਨਕ ਸ਼ਹਿਰੀ ਨਿਕਾਏ ਮੰਤਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਅੱਜ ਵਿਭਾਗੀ ਹਾਈ ਪਾਵਰ ਪਰਚੇਜ਼ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿਚ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਅਤੇ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਵੀ ਮੌਜੁਦ ਸਨ। ਮੀਟਿੰਗ ਵਿੱਚ ਰਾਜ ਦੀ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ 26 ਨਵੇਂ ਵਾਹਨਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ। ਇਨ੍ਹਾਂ ਵਾਹਨਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਜਾਵੇਗਾ, ਤਾਂ ਜੋ ਅੱਗ ਲੱਗਣ ਅਤੇ ਹੋਰ ਐਮਰਜੈਂਸੀ ਹਾਲਾਤਾਂ ਵਿੱਚ ਨਾਗਰਿਕਾਂ ਨੂੰ ਵਧੇਰੇ ਤੇਜ਼ ਅਤੇ ਪ੍ਰਭਾਵੀ ਸੇਵਾਵਾਂ ਉਪਲਬਧ ਕਰਵਾਈਆਂ ਜਾ ਸਕਣ। ਮੀਟਿੰਗ ਵਿੱਚ ਦੱਸਿਆ ਗਿਆ ਕਿ ਖਰੀਦੇ ਜਾਣ ਵਾਲੇ ਵਾਹਨਾਂ ਵਿੱਚ ਯੂਟਿਲਿਟੀ ਵਾਹਨ, ਰਿਕਵਰੀ ਵੈਨ ਅਤੇ ਕਮਾਂਡ ਐਂਡ ਕੰਟਰੋਲ ਵਾਹਨ ਸ਼ਾਮਲ ਹਨ। ਇਨ੍ਹਾਂ ਦੀ ਖਰੀਦ ’ਤੇ 2 ਕਰੋੜ 91 ਲੱਖ 71 ਹਜ਼ਾਰ ਰੁਪਏ ਦੀ ਲਾਗਤ ਆਵੇਗੀ ਅਤੇ ਇਨ੍ਹਾਂ ਨੂੰ ਦੋ ਮਹੀਨਿਆਂ ਦੇ ਅੰਦਰ-ਅੰਦਰ ਵਿਭਾਗ ਨੂੰ ਉਪਲਬਧ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ।ਮੀਟਿੰਗ ਵਿੱਚ ਡਾਇਰੈਕਟਰ ਜਨਰਲ ਫਾਇਰ ਸੇਵਾਵਾਂ ਸ਼ੇਖਰ ਵਿਦਿਆਰਥੀ, ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਕੈਪਟਨ ਮਨੋਜ ਕੁਮਾਰ ਅਤੇ ਸਪਲਾਈ ਅਤੇ ਨਿਪਟਾਰਾ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੁਦ ਸਨ। ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਹਿੰਦਰਗੜ੍ਹ ਜ਼ਿਲ੍ਹੇ ਲਈ ਕੁੱਲ 13 ਸਿਹਤ ਸੰਸਥਾਵਾਂ ਨੂੰ ਮਨਜ਼ੂਰੀ ਦਿੱਤੀ ਹੈ।
ਪਿਛਲੀ ਖ਼ਬਰ ਜ਼ੋਰਾਵਰ ਸਿੰਘ ਚਹਿਲ ਨੇ ਇੰਡੀਅਨ ਗੋਲਫ ਯੂਨੀਅਨ ਦੇ ਉੱਤਰੀ ਜ਼ੋਨ ਫੀਡਰ ਦਾ ਗੌਲਫ ਟੂਰਨਾਮੈਂਟ ਜਿੱਤਿਆ ਅਗਲੀ ਖ਼ਬਰ ਰੌਇਲ ਸਿਟੀ ਮਨੀ ਲਾਂਡਰਿੰਗ ਮਾਮਲੇ ’ਚ ਨੀਰਜ ਕਾਂਸਲ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਟਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।