25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

7 ਚੋਰੀਸ਼ੁਦਾ ਐਕਟਿਵਾ ਸਮੇਤ ਇਕ ਕਾਬੂ

ਅਜੀਤ ਡੈਸਕ 28-06-2026
ਚੰਡੀਗੜ੍ਹ, 27 ਜੂਨ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਸੈਕਟਰ-11 ਥਾਣੇ ਦੀ ਟੀਮ ਨੇ ਵਾਹਨ ਚੋਰੀ ਦੇ ਮਾਮਲਿਆਂ ਵਿਚ ਵੱਡੀ ਸਫਲਤਾ ਹਾਸਲ ਕਰਦਿਆਂ ਇਕ ਵਾਹਨ ਚੋਰ ਨੂੰ ਗ੍ਰਿ ਫ਼ਤਾਰ ਕਰਕੇ ਉਸ ਦੀ ਨਿਸ਼ਾਨਦੇਹੀ ਤੇ ਚੋਰੀਸ਼ੁਦਾ 7 ਹੋਂਡਾ ਐਕਟਿਵਾ ਸਕੂਟਰ ਬਰਾਮਦ ਕੀਤੇ ਹਨ। ਇਹ ਕਾਰਵਾਈ ਕਾਰਜਕਾਰੀ ਡੀ. ਐਸ. ਪੀ. ਕੇਂਦਰੀ ਧੀਰਜ ਕੁਮਾਰ ਦੀ ਰਹਿਨੁਮਾਈ ਅਤੇ ਇੰਸਪੈਕਟਰ ਜਸਪਾਲ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਕੀਤੀ ਗਈ। ਪੁਲਿਸ ਅਨੁਸਾਰ ਮੁਲਜ਼ਮ ਦੀ ਪਛਾਣ ਕਾਲੂ ਉਰਫ਼ ਕ੍ਰਿਸ਼ਨਾ (28) ਵਾਸੀ ਈ.ਡਬਲਿਊ.ਐਸ. ਧਨਾਸ ਚੰਡੀਗੜ੍ਹ ਵਜੋਂ ਹੋਈ ਹੈ। ਉਸ ਨੂੰ ਚਿਤਕਾਰਾ ਸਕੂਲ ਟਰਨ ਸੈਕਟਰ-25 ਤੋਂ ਧਨਾਸ ਝੀਲ ਵੱਲ ਜਾਣ ਵਾਲੀ ਸੜਕ ਨੇੜਿਓਂ ਕਾਬੂ ਕੀਤਾ ਗਿਆ ਜਿੱਥੋਂ ਉਸ ਦੇ ਕਬਜ਼ੇ ਵਿਚੋਂ ਇਕ ਚੋਰੀ ਦਾ ਹੋਂਡਾ ਐਕਟਿਵਾ ਸਕੂਟਰ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਚੰਡੀਗੜ੍ਹ ਦੇ ਵੱਖ-ਵੱਖ ਥਾਣਿਆਂ ਅਤੇ ਮੁਹਾਲੀ ਦੇ ਫ਼ੇਜ਼-1 ਇਲਾਕੇ ਨਾਲ ਸਬੰਧਤ ਹੋਰ ਛੇ ਚੋਰੀ ਦੇ ਐਕਟਿਵਾ ਸਕੂਟਰ ਵੀ ਬਰਾਮਦ ਕੀਤੇ ਗਏ। ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਨਸ਼ੇ ਦਾ ਆਦੀ ਹੈ ਅਤੇ ਸਮਾਰਟ ਜਾਂ ਡੁਪਲੀਕੇਟ ਚਾਬੀ ਦੀ ਵਰਤੋਂ ਕਰਕੇ ਦੋ-ਪਹੀਆ ਵਾਹਨ ਚੋਰੀ ਕਰਦਾ ਸੀ। ਡੀ.ਐਸ.ਪੀ. ਧੀਰਜ ਕੁਮਾਰ ਅਨੁਸਾਰ ਅਨੁਸਾਰ ਉਹ ਚੋਰੀ ਕੀਤੇ ਵਾਹਨਾਂ ਨੂੰ ਸਿਰਫ਼ ਘੁੰਮਣ-ਫਿਰਣ ਲਈ ਵਰਤਦਾ ਅਤੇ ਜਦੋਂ ਉਨ੍ਹਾਂ ਦਾ ਪੈਟਰੋਲ ਖ਼ਤਮ ਹੋ ਜਾਂਦਾ ਤਾਂ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਲਾਵਾਰਿਸ ਛੱਡ ਦਿੰਦਾ ਸੀ। ਬਰਾਮਦ ਕੀਤੇ ਗਏ ਸੱਤੋਂ ਐਕਟਿਵਾ ਸਕੂਟਰ ਸੈਕਟਰ-11, ਸੈਕਟਰ-17, ਸੈਕਟਰ-3 ਚੰਡੀਗੜ੍ਹ ਅਤੇ ਮੁਹਾਲੀ ਦੇ ਫੇਜ਼-1 ਥਾਣਾ ਖੇਤਰਾਂ ਵਿਚ ਦਰਜ ਵਾਹਨ ਚੋਰੀ ਦੇ ਕੇਸਾਂ ਨਾਲ ਸਬੰਧਤ ਹਨ। ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਨਗਰ ਨਿਗਮ ਚੰਡੀਗੜ੍ਹ ਨੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ’ਤੇ ਸੱਦਿਆ ਵਿਸ਼ੇਸ਼ ਸੈਸ਼ਨ ਅਗਲੀ ਖ਼ਬਰ ਨਗਰ ਨਿਗਮ ਦੇ ਵਿਸ਼ੇਸ਼ ਸੈਸ਼ਨ ਮੌਕੇ ਆਮ ਆਦਮੀ ਪਾਰਟੀ ਨੇ ਕੀਤਾ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।