24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਬਿਨਾਂ ਓ.ਟੀ.ਪੀ. ਅਤੇ ਕਾਰਡ ਵੇਰਵੇ ਸਾਂਝੇ ਕੀਤੇ ਖਾਤੇ ’ਚੋਂ 7.54 ਲੱਖ ਰੁਪਏ ਉਡਾਏ

ਅਜੀਤ ਡੈਸਕ 28-06-2026
ਚੰਡੀਗੜ੍ਹ, 27 ਜੂਨ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-38 ਵੈਸਟ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਬੈਂਕ ਖਾਤੇ ਵਿਚੋਂ ਬਿਨਾਂ ਕਾਰਡ ਦੇ ਵੇਰਵੇ ਜਾਂ ਓ.ਟੀ.ਪੀ ਸਾਂਝੇ ਕੀਤੇ 7.54 ਲੱਖ ਰੁਪਏ ਦੀ ਆਨਲਾਈਨ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਾਈਬਰ ਪੁਲਿਸ ਥਾਣੇ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੈਕਟਰ-38 ਵੈਸਟ ਵਾਸੀ ਜੀਤ ਬਾਂਸਲ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਬੈਂਕ ਖਾਤੇ ਵਿਚੋਂ ਬਿਨਾਂ ਉਸ ਦੀ ਮਨਜ਼ੂਰੀ ਦੇ 7,54,071 ਰੁਪਏ ਦੀਆਂ ਆਨਲਾਈਨ ਟਰਾਂਜ਼ੈਕਸ਼ਨਾਂ ਕਰ ਦਿੱਤੀਆਂ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਨੇ ਕਿਸੇ ਨਾਲ ਨਾ ਤਾਂ ਆਪਣੇ ਏ.ਟੀ.ਐਮ/ਡੈਬਿਟ ਕਾਰਡ ਦੇ ਵੇਰਵੇ ਸਾਂਝੇ ਕੀਤੇ ਅਤੇ ਨਾ ਹੀ ਕੋਈ ਓ.ਟੀ.ਪੀ. ਦੱਸਿਆ, ਇਸ ਦੇ ਬਾਵਜੂਦ ਉਸ ਦੇ ਖਾਤੇ ਵਿਚੋਂ ਵੱਡੀ ਰਕਮ ਕੱਢ ਲਈ ਗਈ। ਸ਼ਿਕਾਇਤ ਪ੍ਰਾਪਤ ਹੋਣ ਤੇ ਮੁਢਲੀ ਜਾਂਚ ਕਰ ਬੀਤੇ ਦਿਨੀ ਪੁਲਿਸ ਨੇ ਐਫ.ਆਈ.ਆਰ ਦਰਜ ਕੀਤੀ ਹੈ ਅਤੇ ਸਾਈਬਰ ਪੁਲਿਸ ਵਲੋਂ ਉਕਤ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਸਾਈਬਰ ਮਾਹਿਰਾਂ ਦੀ ਮਦਦ ਨਾਲ ਆਨਲਾਈਨ ਲੈਣ-ਦੇਣ ਦੀ ਤਕਨੀਕੀ ਜਾਂਚ ਕਰਕੇ ਰਕਮ ਦੇ ਲੈਣ-ਦੇਣ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਪਿਛਲੀ ਖ਼ਬਰ ਚੇਅਰਮੈਨ ਬਾਲ ਮੁਕੰਦ ਸ਼ਰਮਾ ਵਲੋਂ ਆਰਟੀਫਿਸਲ ਇੰਟੈਲੀਜੈਂਸ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਕੰਮਕਾਜ ਨੂੰ ਮਜ਼ਬੂਤ ਕਰਨ ਸੰਬੰਧ... ਅਗਲੀ ਖ਼ਬਰ ਜੀ.ਐਮ.ਸੀ.ਐਚ-32 ’ਚ ਬਾਲਗ ਅਤੇ ਬਜ਼ੁਰਗਾਂ ਦੇ ਟੀਕਾਕਰਨ ਲਈ ਕਲੀਨਿਕ ਦਾ ਰਾਜਪਾਲ ਵਲੋਂ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।