24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਜੀ.ਐਮ.ਸੀ.ਐਚ-32 ’ਚ ਬਾਲਗ ਅਤੇ ਬਜ਼ੁਰਗਾਂ ਦੇ ਟੀਕਾਕਰਨ ਲਈ ਕਲੀਨਿਕ ਦਾ ਰਾਜਪਾਲ ਵਲੋਂ ਉਦਘਾਟਨ

ਅਜੀਤ ਡੈਸਕ 28-06-2026

ਚੰਡੀਗੜ੍ਹ, 27 ਜੂਨ (ਮਾਰਕੰਡਾ)- ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ.ਐਮ.ਸੀ.ਐਚ-32) ਚੰਡੀਗੜ੍ਹ ਵਿਖੇ ਬਾਲਗ ਅਤੇ ਬਜ਼ੁਰਗ ਟੀਕਾਕਰਨ ਲਈ ਕਲੀਨਿਕ ਦਾ ਉਦਘਾਟਨ ਕੀਤਾ। ਇਹ ਕਲੀਨਿਕ ਕਮਿਊਨਿਟੀ ਮੈਡੀਸਨ ਵਿਭਾਗ ਜੀ.ਐਚ.ਸੀ.ਐਚ-32 ਦੁਆਰਾ ਰੋਟਰੀ ਕਲੱਬ ਸੈਂਟਰਲ ਚੰਡੀਗੜ੍ਹ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਜਿਸਦਾ ਉਦੇਸ਼ ਬਾਲਗਾਂ ਅਤੇ ਬਜ਼ੁਰਗ ਨਾਗਰਿਕਾਂ ਨੂੰ ਟੀਕੇ ਦੁਆਰਾ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਤੋਂ ਬਚਾਉਣਾ ਹੋਵੇਗਾ। ਇਹ ਕਲੀਨਿਕ ਇਨਫਲੂਐਂਜ਼ਾ, ਨਿਊਮੋਕੋਕਲ ਬਿਮਾਰੀ, ਹੈਪੇਟਾਈਟਸ ਏ ਅਤੇ ਬੀ, ਟਾਈਫਾਈਡ, ਟੈਟਨਸ, ਸ਼ਿੰਗਲਜ਼ (ਹਰਪੀਜ਼ ਜ਼ੋਸਟਰ) ਅਤੇ ਹਿਊਮਨ ਪੈਪੀਲੋਮਾਵਾਇਰਸ (ਐਚ.ਪੀ.ਵੀ) ਦੇ ਵਿਰੁੱਧ ਟੀਕਾਕਰਨ ਸੇਵਾਵਾਂ ਪ੍ਰਦਾਨ ਕਰੇਗਾ। ਇਹ ਬਿਮਾਰੀਆਂ ਬਾਲਗਾਂ ਵਿਚ ਮਹੱਤਵਪੂਰਨ ਬਿਮਾਰੀ, ਹਸਪਤਾਲ ਵਿਚ ਭਰਤੀ ਅਤੇ ਰੋਕਥਾਮਯੋਗ ਮੌਤਾਂ ਦਾ ਕਾਰਨ ਬਣਦੀਆਂ ਰਹਿੰਦੀਆਂ ਹਨ ਜਿਨ੍ਹਾਂ ਵਿਚੋਂ ਬਹੁਤਿਆਂ ਤੋਂ ਸਮੇਂ ਸਿਰ ਟੀਕਾਕਰਨ ਦੁਆਰਾ ਬਚਿਆ ਜਾ ਸਕਦਾ ਹੈ। ਇਸ ਮੌਕੇ ਡਾਇਰੈਕਟਰ ਪ੍ਰਿੰਸੀਪਲ ਜੀ.ਐਮ.ਸੀ.ਐਚ-32 ਡਾ. ਰਵਨੀਤ ਕੌਰ, ਪ੍ਰਧਾਨ ਰੋਟਰੀ ਕਲੱਬ ਸੈਂਟਰਲ ਚੰਡੀਗੜ੍ਹ ਵੇਭੂ ਭਟਨਾਗਰ, ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਗੁਗਲਾਨੀ, ਕਮਿਊਨਿਟੀ ਮੈਡੀਸਨ ਵਿਭਾਗ ਦੇ ਮੁਖੀ ਡਾ. ਸੋਨੀਆ ਪੁਰੀ, ਜੀ.ਐਮ.ਸੀ.ਐਚ. ਦੇ ਫੈਕਲਟੀ ਮੈਂਬਰ ਅਤੇ ਸੀਨੀਅਰ ਡਾਕਟਰ ਅਤੇ ਹੋਰ ਮੈਂਬਰ ਮੌਜੂਦ ਸਨ।

ਪਿਛਲੀ ਖ਼ਬਰ ਬਿਨਾਂ ਓ.ਟੀ.ਪੀ. ਅਤੇ ਕਾਰਡ ਵੇਰਵੇ ਸਾਂਝੇ ਕੀਤੇ ਖਾਤੇ ’ਚੋਂ 7.54 ਲੱਖ ਰੁਪਏ ਉਡਾਏ ਅਗਲੀ ਖ਼ਬਰ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਵਲੋਂ ‘ਅਕਾਲ ਤਖ਼ਤ ਸਿਧਾਂਤ ਅਤੇ ਸੰਸਥਾ’ ਵਿਸ਼ੇ ’ਤੇ ਵਿਚਾਰ-ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।