12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

15 ਸਾਲਾ ਨਾਬਾਲਿਗ ਨੇ ਫਾਹਾ ਲੱਗਾ ਕੇ ਕੀਤੀ ਖ਼ੁਦਕੁਸ਼ੀ <br/>

ਅਜੀਤ ਡੈਸਕ 13-06-2026
ਜ਼ੀਰਕਪੁਰ, 12 ਜੂਨ (ਮਨਿੰਦਰ ਸਿੰਘ)- ਬੀਤੇ ਕੱਲ੍ਹ ਪਿੰਡ ਭਬਾਤ ਵਿਖੇ ਇਕ 15 ਸਾਲਾ ਨਾਬਾਲਿਗ ਲੜਕੇ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਫ਼ਿਲਹਾਲ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਚੱਲਿਆ | ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਿ੍ਤਕ ਦੇ ਭਰਾ ਸੋਨੰੂ ਨੇ ਦੱਸਿਆ ਕਿ ਉਸ ਦਾ ਭਰਾ ਮੋਨੰੂ (15) ਪੁੱਤਰ ਰਾਮ ਦਿਆਲ ਮੂਲ ਵਾਸੀ ਹਰਦੋਈ ਯੂ. ਪੀ. ਕਰੀਬ ਦੋ ਮਹੀਨੇ ਪਹਿਲਾਂ ਪੰਜਾਬ ਆਇਆ ਸੀ | ਉਹ ਪਿੰਡ ਭਬਾਤ 'ਚ ਕਿਰਾਏ ਦੇ ਮਕਾਨ 'ਚ ਆਪਣੇ ਰਿਸ਼ਤੇਦਾਰਾਂ ਨਾਲ ਰਹਿੰਦਾ ਸੀ | ਉਸ ਨੇ ਦੱਸਿਆ ਕਿ ਬੀਤੇ ਕੱਲ੍ਹ ਰਾਤ ਜਦੋਂ ਗੁਆਂਢੀ ਉਸ ਨੂੰ ਬੁਲਾਉਣ ਗਏ ਤਾਂ ਵਾਰ-ਵਾਰ ਕੁੰਡਾ ਖੜਕਾਉਣ 'ਤੇ ਵੀ ਉਸ ਨੇ ਅੰਦਰੋਂ ਕੁੰਡਾ ਨਹੀਂ ਖੋਲਿ੍ਹਆ | ਜਦੋਂ ਰੌਸ਼ਨਦਾਨ 'ਚੋਂ ਗੁਆਂਢੀਆਂ ਨੇ ਅੰਦਰ ਝਾਕ ਕੇ ਦੇਖਿਆ ਤਾਂ ਉਸ ਨੇ ਫਾਹਾ ਲਗਾਇਆ ਹੋਇਆ ਸੀ | ਗੁਆਂਢੀਆਂ ਨੇ ਤੁਰੰਤ ਘਟਨਾ ਦੀ ਸੂਚਨਾ ਮਕਾਨ ਮਾਲਕ ਤੇ ਪੁਲਿਸ ਨੂੰ ਦਿੱਤੀ | ਇਸ ਤੋਂ ਬਾਅਦ ਜਦੋਂ ਉਹ ਦਰਵਾਜ਼ਾ ਤੋੜ ਕੇ ਅੰਦਰ ਗਏ ਤਾਂ ਉਸ ਸਮੇਂ ਤੱਕ ਮੋਨੂੰ ਦੀ ਮੌਤ ਹੋ ਚੁੱਕੀ ਸੀ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲਿਆ ਤੇ ਪੋਸਟਮਾਰਟਮ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ | ਹਾਲੇ ਤੱਕ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ | ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ |
12 ਐਮਓਐਚ 10


ਪਿਛਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ 'ਈਵੋਲਵ ਵਿਦ ਅਰਸ਼ਦੀਪ ਕੌਰ' ਫਰਮ ਦਾ ਲਾਇਸੰਸ ਰੱਦ <br/> ਅਗਲੀ ਖ਼ਬਰ ਮੀਂਹ ਅਤੇ ਗੜੇ੍ਹ ਪੈਣ ਕਾਰਨ ਗਰਮੀ ਦੇ ਸਿਖਰਲੇ ਮਹੀਨੇ 'ਚ ਤਾਪਮਾਨ 6.3 ਡਿਗਰੀ ਸੈਲਸੀਅਸ ਹੇਠਾਂ ਆਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।