12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਹਰਿਆਣਾ ਖੇਡ ਮੰਤਰੀ ਦਾ ਵੱਡਾ ਐਕਸ਼ਨ: ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ <br/>

ਅਜੀਤ ਡੈਸਕ 13-06-2026
ਚੰਡੀਗੜ੍ਹ, 12 ਜੂਨ (ਰਾਮ ਸਿੰਘ ਬਰਾੜ ) - ਹਰਿਆਣਾ ਦੇ ਖੇਡ ਰਾਜ ਮੰਤਰੀ ਗੌਰਵ ਗੌਤਮ ਸੂਬੇ ਵਿੱਚ ਖੇਡ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਪਾਰਦਰਸ਼ਤਾ ਲਿਆਉਣ ਲਈ ਪੂਰੀ ਤਰ੍ਹਾਂ 'ਐਕਸ਼ਨ ਮੋਡ' ਵਿੱਚ ਨਜ਼ਰ ਆ ਰਹੇ ਹਨ | ਖੇਡ ਮੰਤਰੀ ਨੇ ਸੂਬੇ ਦੀਆਂ ਖੇਡ ਨਰਸਰੀਆਂ ਵਿੱਚ ਚੱਲ ਰਹੀਆਂ ਬੇਨਿਯਮੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਇੱਕ ਵੱਡਾ ਪ੍ਰਸ਼ਾਸਨਿਕ ਫੈਸਲਾ ਲਿਆ ਹੈ | ਇਸ ਤਹਿਤ ਨਿਯਮਾਂ ਅਣਦੇਖੀ ਕਰ ਚਲਾਈਆਂ ਜਾ ਰਹੀਆਂ 10 ਖੇਡ ਨਰਸਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ | ਪਿਛਲੇ ਦਿਨੀਂ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਖੇਡ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਸੀ | ਮੀਟਿੰਗ ਵਿੱਚ ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਸੂਬੇ ਭਰ ਵਿੱਚ ਚੱਲ ਰਹੀਆਂ ਸਾਰੀਆਂ ਸਰਕਾਰੀ ਸਕੂਲਾਂ ਤੇ ਪੰਚਾਇਤਾਂ ਦੇ ਅਧੀਨ ਆਉਣ ਵਾਲੀਆਂ ਖੇਡ ਨਰਸਰੀਆਂ ਦੀ ਇੱਕ ਵਿਸਥਾਰਤ ਗਰਾਊਾਡ ਰਿਪੋਰਟ ਤਿਆਰ ਕਰਨ | ਵਿਭਾਗ ਵੱਲੋਂ ਸੌਂਪੀ ਗਈ ਜ਼ਮੀਨੀ ਹਕੀਕਤ ਦੀ ਰਿਪੋਰਟ ਦਾ ਬਾਰੀਕੀ ਨਾਲ ਅਧਿਐਨ ਕਰਨ ਤੋਂ ਬਾਅਦ ਖੇਡ ਮੰਤਰੀ ਨੇ ਇਹ ਸਖ਼ਤ ਕਾਰਵਾਈ ਕੀਤੀ ਹੈ | ਬੰਦ ਕੀਤੀਆਂ ਗਈਆਂ ਖੇਡ ਨਰਸਰੀਆਂ ਵਿੱਚ ਮੁੱਖ ਤੌਰ 'ਤੇ ਚਾਰ ਜ਼ਿਲਿ੍ਹਆਂ ਮੇਵਾਤ, ਯਮੁਨਾਨਗਰ, ਹਿਸਾਰ ਅਤੇ ਭਿਵਾਨੀ ਦੀਆਂ ਨਰਸਰੀਆਂ ਸ਼ਾਮਲ ਹਨ |
ਜਾਂਚ ਵਿੱਚ ਮਿਲੀਆਂ ਗੰਭੀਰ ਖਾਮੀਆਂ
ਮੰਤਰੀ ਨੇ ਦੱਸਿਆ ਕਿ ਖੇਡ ਵਿਭਾਗ ਅਨੁਸਾਰ ਨੂਹ ਦੇ ਸਰਕਾਰੀ ਮਾਡਲ ਸੰਸਕਿ੍ਤੀ ਸਕੂਲ ਦੀਆਂ 3, ਯਮੁਨਾਨਗਰ ਦੇ ਸ਼ਹੀਦ ਪਰਮਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤੇਜਲੀ ਵਿੱਚ ਸਾਈਕਲਿੰਗ ਦੀ 1, ਹਿਸਾਰ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ (ਆਰਿਆ ਨਗਰ ਗ੍ਰਾਮ ਪੰਚਾਇਤ) ਦੀ ਬਾਕਸਿੰਗ ਦੀ 1, ਹਿਸਾਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗੰਗਵਾ) ਦੀ ਫੁੱਟਬਾਲ ਦੀ 2, ਹਿਸਾਰ ਦੇ ਮਸੂਦਪੁਰ ਪੰਚਾਇਤ ਵਿੱਚ ਫੁੱਟਬਾਲ ਦੀ 2 ਅਤੇ ਭਿਵਾਨੀ ਦੇ ਜੀ.ਐਮ.ਐਸ.ਐਸ.ਐਸ. ਦੀ ਬਾਕਸਿੰਗ ਤੇ ਵਾਲੀਬਾਲ ਦੀ 1-1 ਨਰਸਰੀ ਨੂੰ ਬੰਦ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਵਿਭਾਗੀ ਜਾਂਚ ਤੇ ਗਰਾਊਾਡ ਰਿਪੋਰਟ ਵਿੱਚ ਖੇਡ ਨਰਸਰੀਆਂ ਦੇ ਸੰਚਾਲਨ ਵਿੱਚ ਕਈ ਗੰਭੀਰ ਖਾਮੀਆਂ ਤੇ ਬੇਨਿਯਮੀਆਂ ਪਾਈਆਂ ਗਈਆਂ ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਖੇਡ ਉਪਕਰਨਾਂ ਦੀ ਘਾਟ, ਖਿਡਾਰੀਆਂ ਦੇ ਅਭਿਆਸ ਲਈ ਲੋੜੀਂਦੀ ਆਧੁਨਿਕ ਤੇ ਬੁਨਿਆਦੀ ਖੇਡ ਸਮੱਗਰੀ ਉਪਲਬਧ ਨਹੀਂ ਸੀ, ਖੇਡ ਮੈਦਾਨਾਂ ਦੀ ਸਾਂਭ-ਸੰਭਾਲ ਬਹੁਤ ਖਰਾਬ ਸੀ ਜਿਸ ਕਾਰਨ ਖਿਡਾਰੀਆਂ ਨੂੰ ਸੱਟ ਲੱਗਣ ਦਾ ਖ਼ਤਰਾ ਬਣਿਆ ਹੋਇਆ ਸੀ, ਰਿਕਾਰਡ ਵਿੱਚ ਦਰਜ ਖਿਡਾਰੀਆਂ ਦੀ ਗਿਣਤੀ ਤੇ ਮੈਦਾਨ ਵਿੱਚ ਹਾਜ਼ਰ ਖਿਡਾਰੀਆਂ ਦੀ ਅਸਲ ਗਿਣਤੀ ਵਿੱਚ ਭਾਰੀ ਫਰਕ ਪਾਇਆ ਗਿਆ |
ਹੋਰ ਖੇਡ ਨਰਸਰੀਆਂ ਦੀ ਵੀ ਹੋਵੇਗੀ ਡੂੰਘਾਈ ਨਾਲ ਜਾਂਚ
ਖੇਡ ਮੰਤਰੀ ਨੇ ਕਿਹਾ ਕਿ ਇਹ ਕਾਰਵਾਈ ਇੱਥੇ ਹੀ ਰੁਕਣ ਵਾਲੀ ਨਹੀਂ ਹੈ | ਸੂਬੇ ਵਿੱਚ ਚੱਲ ਰਹੀਆਂ ਹੋਰ ਸਾਰੀਆਂ ਖੇਡ ਨਰਸਰੀਆਂ ਦੀ ਵੀ ਡੂੰਘਾਈ ਨਾਲ ਜਾਂਚ ਕਰਵਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਖਿਡਾਰੀਆਂ ਦੇ ਭਵਿੱਖ ਅਤੇ ਉਨ੍ਹਾਂ ਦੇ ਖੇਡ ਪੱਧਰ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ | ਉਨ੍ਹਾਂ ਨੇ ਖੇਡ ਉਪ-ਨਿਰਦੇਸ਼ਕਾਂ ਅਤੇ ਕੋਚਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਭਵਿੱਖ ਵਿਚ ਖੇਡ ਨਰਸਰੀਆਂ ਦੀ ਵੰਡ ਅਤੇ ਉਨ੍ਹਾਂ ਦੇ ਨਿਯਮਤ ਨਿਰੀਖਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਖੇਡ ਮੰਤਰੀ ਗੌਰਵ ਗੌਤਮ ਨੇ ਸੂਬਾ ਸਰਕਾਰ ਦੇ ਵਿਜ਼ਨ ਬਾਰੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਹਰਿਆਣਾ ਸਰਕਾਰ ਦਾ ਮੁੱਖ ਉਦੇਸ਼ ਸੂਬੇ ਦੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਖੇਡ ਸਹੂਲਤਾਂ, ਬੁਨਿਆਦੀ ਢਾਂਚਾ ਤੇ ਸਹੀ ਮਾਹੌਲ ਮੁਹੱਈਆ ਕਰਵਾਉਣਾ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਜੇ ਤੋਂ ਹੀ 'ਓਲੰਪਿਕ 2036' ਦੀਆਂ ਤਿਆਰੀਆਂ ਵਿੱਚ ਜੁਟ ਗਈ ਹੈ | ਸਰਕਾਰ ਦਾ ਸੰਕਲਪ ਹੈ ਕਿ ਭਾਰਤ ਜਦੋਂ ਓਲੰਪਿਕ 2036 ਦੀ ਮੇਜ਼ਬਾਨੀ ਦੇ ਸੁਪਨੇ ਦੇਖ ਰਿਹਾ ਹੈ, ਉਦੋਂ ਹਰਿਆਣਾ ਦੇ ਖਿਡਾਰੀ ਦੇਸ਼ ਦੀ ਝੋਲੀ ਵਿਚ ਘੱਟੋ-ਘੱਟ 36 ਮੈਡਲ ਪਾ ਸਕਣ | ਇਸ ਟੀਚੇ ਨੂੰ ਹਾਸਲ ਕਰਨ ਲਈ ਜ਼ਮੀਨੀ ਪੱਧਰ 'ਤੇ ਖੇਡ ਨਰਸਰੀਆਂ ਨੂੰ ਪਾਰਦਰਸ਼ੀ ਅਤੇ ਵਿਸ਼ਵ ਪੱਧਰੀ ਬਣਾਉਣਾ ਬੇਹੱਦ ਜ਼ਰੂਰੀ ਹੈ |

ਪਿਛਲੀ ਖ਼ਬਰ ਕੈਨੇਡਾ ਦੌਰੇ ਦਾ ਮਕਸਦ ਪ੍ਰਵਾਸੀ ਪੰਜਾਬੀਆਂ ਤੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਸਮਝਣਾ - ਡਾ. ਦਲਜੀਤ ਸਿੰਘ ਚੀਮਾ... ਅਗਲੀ ਖ਼ਬਰ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸੰਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ-ਸੰਧਵਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।