12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸਕੋਡਾ ਆਟੋ ਨੇ ਨਵੀਂ ਕੋਡਿਆਕ ਆਰ.ਐੱਸ. ਐੱਸ.ਯੂ.ਵੀ. ਲਾਂਚ ਕਰਨ ਦਾ ਕੀਤਾ ਐਲਾਨ <br/>

ਅਜੀਤ ਡੈਸਕ 13-06-2026
ਚੰਡੀਗੜ੍ਹ, 12 ਜੂਨ (ਅ.ਬ.)- ਸਕੋਡਾ ਆਟੋ ਇੰਡੀਆ ਆਪਣੀ ਹਾਈ-ਪਰਫਾਰਮੈਂਸ ਆਰ.ਐੱਸ. ਰੇਂਜ ਨੂੰ ਨਵੀਂ ਕੋਡਿਆਕ ਆਰ.ਐੱਸ. ਨਾਲ ਹੋਰ ਮਜ਼ਬੂਤ ਕਰਨ ਜਾ ਰਹੀ ਹੈ | 50 ਸਾਲਾਂ ਤੋਂ ਵੱਧ ਪੁਰਾਣੀ ਆਰ.ਐੱਸ. ਵਿਰਾਸਤ ਅਤੇ 125 ਸਾਲਾਂ ਤੋਂ ਵੱਧ ਮੋਟਰ ਸਪੋਰਸਟ ਇਤਿਹਾਸ 'ਤੇ ਆਧਾਰਿਤ ਇਹ ਨਵੇਂ ਮਾਡਲ ਬਰਾਂਡ ਦੀ ਪਰਫਾਰਮੈਂਸ ਨੂੰ ਹੋਰ ਮਜ਼ਬੂਤੀ ਦਿੰਦਾ ਹੈ | 22 ਜੂਨ 2026 ਤੋਂ ਬੁਕਿੰਗ ਲਈ ਉਪਲਬਧ ਹੋਣ ਵਾਲੀ ਕੋਡਿਆਕ ਆਰ.ਐੱਸ. ਦਮਦਾਰ ਪਰਫਾਰਮੈਂਸ, ਸ਼ਾਨਦਾਰ ਮੋਟਰਸਪੋਰਟਸ ਕੈਰੇਕਟਰ, ਸੱਤ-ਸੀਟਰ ਲਗਜ਼ਰੀ ਦੀ ਬਹੁਉਪਯੋਗਿਤਾ ਅਤੇ 4 * 4 ਤਕਨੀਕ ਨਾਲ ਲੈਸ ਬਿਹਤਰ ਆਲ-ਟੇਰੇਨ ਸਮਰੱਥਾ ਦਾ ਬਿਹਤਰੀਨ ਮੇਲ ਪੇਸ਼ ਕਰਦੀ ਹੈ | ਸਕੋਡਾ ਆਟੋ ਇੰਡੀਆ ਦੇ ਬਰਾਂਡ ਡਾਇਰੈਕਟਰ ਆਸ਼ੀਸ਼ ਗੁਪਤਾ ਨੇ ਕਿਹਾ ਕਿ ਪਿਛਲੇ ਸਾਲ ਲਾਂਚ ਹੋਈ ਨਵੀਂ ਆਕਟੇਵੀਆ ਆਰ.ਐੱਸ. ਸਿਰਫ਼ 20 ਮਿੰਟ 'ਚ ਪੂਰੀ ਤਰ੍ਹਾਂ ਵਿੱਕ ਗਈ ਸੀ ਜਿਸ ਨੇ ਆਟੋਮੋਬਾਈਲ ਉਤਸਾਹੀਆਂ ਵਿਚਾਲੇ ਇਸ ਦੀ ਖ਼ਾਸ ਲੋਕਪਿ੍ਯਤਾ ਨੂੰ ਸਾਬਿਤ ਕੀਤਾ ਹੈ |

ਪਿਛਲੀ ਖ਼ਬਰ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸੰਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ-ਸੰਧਵਾਂ <br/> ਅਗਲੀ ਖ਼ਬਰ ਸੂਰਿਆ ਕੁਮਾਰ ਯਾਦਵ ਦੀ ਜੁਗਲਬੰਦੀ ਨਾਲ ਤਿਆਰ 'ਫਾਰਐਵਰ-ਮਾਰਕ ਐਕਸ ਸਕਾਈ' ਲਿਮਟਿਡ ਐਡੀਸ਼ਨ ਡਾਇਮੰਡ ਪੈਂਡੈਂਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।