13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਗਲਤ ਕੰਮਾਂ ਲਈ ਤਾਂਤਰਿਕ ਵਿਦਿਆ 'ਚ ਸਾਥ ਦੇਣ ਤੋਂ ਇਨਕਾਰ ਕਰਨ 'ਤੇ ਕੀਤੀ ਗੋਲੀਬਾਰੀ

ਅਜੀਤ ਡੈਸਕ 29-05-2026
ਖਰੜ, 28 ਮਈ (ਜੰਡਪੁਰੀ)- ਖਰੜ ਦੀ ਸਦਰ ਪੁਲੀਸ ਨੇ ਪਿੰਡ ਸਵਾੜਾ ਵਿਖੇ ਹੋਈ ਗੋਲੀਬਾਰੀ ਦੇ ਮਾਮਲੇ 'ਚ ਗੁਰਪਾਲ ਸਿੰਘ, ਤਜਿੰਦਰ ਸਿੰਘ ਤੇ 5-6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਪੁਲੀਸ ਨੂੰ ਦਿੱਤੇ ਬਿਆਨਾਂ 'ਚ ਅੰਮਿ੍ਤਪਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਗੁਰਪਾਲ ਸਿੰਘ ਉਰਫ਼ ਬਾਬਾ ਤਾਂਤਰਿਕ ਵਿਦਿਆ ਦਾ ਕੰਮ ਜਾਣਦਾ ਹੈ, ਜਿਸ ਕਾਰਨ ਉਸਦਾ ਕਾਫ਼ੀ ਲੋਕਾਂ ਕੋਲ ਆਉਣਾ ਜਾਣਾ ਹੈ | ਇਸ ਦੌਰਾਨ ਸ਼ਿਕਾਇਤਕਰਤਾ ਦੀ ਗੁਰਪਾਲ ਸਿੰਘ ਅਤੇ ਤਜਿੰਦਰ ਸਿੰਘ ਨਾਲ ਜਾਣ ਪਛਾਣ ਹੋ ਗਈ ਅਤੇ ਜਦੋਂ ਸ਼ਿਕਾਇਤਕਰਤਾ ਨੂੰ ਇਹ ਪਤਾ ਚੱਲਿਆ ਕਿ ਉਹ ਤਾਂਤਰਿਕ ਵਿਦਿਆ ਨਾਲ ਗਲਤ ਕੰਮ ਕਰਦਾ ਹੈ ਤਾਂ ਉਨ੍ਹਾਂ ਦੀ ਬੋਲਚਾਲ ਬੰਦ ਹੋ ਗਈ | ਉਸ ਨੇ ਦੋਸ਼ ਲਗਾਇਆ ਕਿ ਰੰਜ਼ਿਸ ਇਹ ਹੈ ਕਿ ਗੁਰਪਾਲ ਸਿੰਘ ਉਰਫ਼ ਬਾਬਾ ਅਤੇ ਤਜਿੰਦਰ ਸਿੰਘ ਉਸ ਨੂੰ ਆਪਣੇ ਨਾਲ ਗਲਤ ਕੰਮਾਂ ਅਤੇ ਤਾਂਤਰਿਕ ਵਿਦਿਆ ਵਿਚ ਸਾਥ ਦੇਣ ਲਈ ਜਬਰਦਸਤੀ ਕਰਦੇ ਹੋਏ ਕਹਿੰਦੇ ਸਨ ਕਿ ਜਿਸ ਤਰ੍ਹਾਂ ਉਹ ਕਹਿੰਦਾ ਹੈ, ਉਸੇ ਤਰ੍ਹਾਂ ਹੀ ਕਰੋ | ਉਸ ਨੇ ਦੋਸ਼ ਲਗਾਇਆ ਕਿ ਬੀਤੀ ਰਾਤ ਜਦੋਂ ਉਹ ਪਿੰਡ ਸਵਾੜਾ ਕੋਲ ਖੜ੍ਹਾ ਸੀ ਤਾਂ ਇਕ ਸਕਾਰਪੀਓ ਗੱਡੀ ਜੋ ਲਾਂਡਰਾ ਤੋਂ ਸਰਹੰਦ ਵੱਲ ਨੂੰ ਆ ਰਹੀ ਸੀ, ਵਿਚ ਸਵਾਰ ਮੁਲਜ਼ਮਾਂ ਨੇ ਉਸ 'ਤੇ 8 ਫਾਇਰ ਕੀਤੇ, ਜਿਨ੍ਹਾਂ 'ਚੋਂ ਕੁਝ ਉਸ ਦੀ ਕਾਰ 'ਤੇ ਵੀ ਲੱਗੇ | ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਰਾਮਗੜ੍ਹ ਟੀ. ਬੀ. ਆਰ. ਐਲ. ਰੇਂਜ 'ਚ 31 ਮਈ ਨੂੰ ਟੈੱਸਟ ਕੀਤਾ ਜਾਵੇਗਾ ਉੱਚ ਸਮਰੱਥਾ ਵਾਲਾ ਬੰਬ ਅਗਲੀ ਖ਼ਬਰ ਵਿਆਹ ਦਾ ਝੂਠਾ ਵਾਅਦਾ ਕਰ ਕੇ ਮਹਿਲਾ ਨਾਲ ਜਬਰ ਜਨਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।