13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਡੇਰਾਬੱਸੀ ਨੇੜੇ ਵਾਪਰੇ ਹਾਦਸੇ ਦੌਰਾਨ ਮਹਿਲਾ ਦੀ ਮੌਤ, ਚਾਲਕ ਫ਼ਰਾਰ

ਅਜੀਤ ਡੈਸਕ 29-05-2026
ਡੇਰਾਬੱਸੀ, 28 ਮਈ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੇ ਬੀੜ ਇਲਾਕੇ 'ਚ ਇਕ ਲਾਪ੍ਰਵਾਹ ਟਰੈਕਟਰ-ਟਰਾਲੀ ਚਾਲਕ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰੇ ਜਾਣ ਕਾਰਨ ਇਕ ਮਹਿਲਾ ਦੀ ਮੌਤ ਹੋਣ ਦਾ ਸਮਾਚਾਰ ਹੈ | ਪੁਲਿਸ ਨੇ ਮਿ੍ਤਕਾ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ 'ਤੇ ਫ਼ਰਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਅਕਾਸ਼ (28) ਪੁੱਤਰ ਸਵ. ਰਾਮ ਕੁਮਾਰ ਵਾਸੀ ਪਿੰਡ ਪੁਨਸਰ (ਸਮਗੌਲੀ) ਜ਼ਿਲ੍ਹਾ ਮੁਹਾਲੀ ਨੇ ਦੱਸਿਆ ਕਿ ਬੀਤੀ 25 ਮਈ ਨੂੰ ਉਹ ਆਪਣੀ ਮਾਤਾ ਪੂਨਮ ਦੇਵੀ ਦੇ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ ਤੇ ਇਸੇ ਦੌਰਾਨ ਜਦੋਂ ਉਹ ਡੇਰਾਬੱਸੀ ਬੀੜ ਕੋਲ ਪੁੱਜੇ ਤਾਂ ਇਕ ਨੀਲੇ ਰੰਗ ਦੇ ਸਵਰਾਜ ਟਰੈਕਟਰ-ਟਰਾਲੀ ਦੇ ਚਾਲਕ ਨੇ ਲਾਪ੍ਰਵਾਹੀ ਤੇ ਅਣਗਹਿਲੀ ਵਰਤਦਿਆਂ ਅਚਾਨਕ ਕੱਟ ਮਾਰਿਆ ਅਤੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ | ਇਸ ਕਾਰਨ ਉਸ ਦੀ ਮਾਤਾ ਸੜਕ 'ਤੇ ਜਾ ਡਿੱਗ ਕੇ ਜ਼ਖ਼ਮੀ ਹੋ ਗਈ ਤੇ ਉਸ ਦੇ ਸਰੀਰ 'ਤੇ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ | ਉਨ੍ਹਾਂ ਨੂੰ ਜ਼ਖਮੀ ਹਾਲਤ 'ਚ ਤੁਰੰਤ ਇਲਾਜ ਲਈ ਜੀ. ਐਮ. ਸੀ. ਐਚ. ਸੈਕਟਰ-32 ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਕਿ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ | ਹਾਦਸੇ ਤੋਂ ਬਾਅਦ ਮੁਲਜ਼ਮ ਚਾਲਕ ਮੌਕੇ ਤੋਂ ਫ਼ਰਾਰ ਹੋਣ 'ਚ ਕਾਮਯਾਬ ਹੋ ਗਿਆ ਜਿਸ ਦੀ ਪਛਾਣ ਪੱਪੂ ਵਾਸੀ ਕੂਲਰਾਂ ਵਾਲਾ ਭੱਠਾ ਪਿੰਡ ਸਮਗੌਲੀ ਡੇਰਾਬੱਸੀ ਵਜੋਂ ਹੋਈ ਹੈ | ਇਸ ਸੰਬੰਧੀ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਮਗਰੋਂ ਵਾਰਸਾਂ ਦੇ ਹਵਾਲੇ ਕਰ ਦਿੱਤਾ ਤੇ ਫਰਾਰ ਟਰੈਕਟਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ |
ਪਿਛਲੀ ਖ਼ਬਰ ਵਿਆਹ ਦਾ ਝੂਠਾ ਵਾਅਦਾ ਕਰ ਕੇ ਮਹਿਲਾ ਨਾਲ ਜਬਰ ਜਨਾਹ ਅਗਲੀ ਖ਼ਬਰ ਲੋਕ ਹਿਤ ਮਿਸ਼ਨ ਵਲੋਂ ਤੇਲ ਦੀਆਂ ਕੀਮਤਾਂ 'ਚ ਵਾਧੇ ਖ਼ਿਲਾਫ਼ ਮਾਜਰੀ ਬਲਾਕ ਵਿਖੇ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।