19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਢਾਈ ਕਰੋੜ ਰੁਪਏ ਦੀ ਠੱਗੀ ਮਾਮਲੇ 'ਚ ਨਿਰਪਾਲ ਬੜਿੰਗ ਚੜਿ੍ਹਆ ਚੰਡੀਗੜ੍ਹ ਪੁਲਿਸ ਅੜਿੱਕੇ <br/>

ਅਜੀਤ ਡੈਸਕ 27-05-2026
ਚੰਡੀਗੜ੍ਹ•, 26 ਮਈ (ਸੰਦੀਪ ਕੁਮਾਰ ਮਾਹਨਾ) – ਬੈਂਕਾਂ ਅਤੇ ਆਮ ਲੋਕਾਂ ਨਾਲ ਕਥਿਤ ਧੋਖਾਧੜੀ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨਿਰਪਾਲ ਸਿੰਘ ਬੜਿੰਗ ਨੂੰ ਚੰਡੀਗੜ• ਪੁਲਿਸ ਦੇ ਆਰਥਿਕ ਅਪਰਾਧ (ਈ.ਓ) ਵਿੰਗ ਨੇ ਢਾਈ ਕਰੋੜ ਰੁਪਏ ਦੀ ਠੱਗੀ ਮਾਮਲੇ 'ਚ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਅਧਿਕਾਰੀਆਂ ਮੁਤਾਬਿਕ ਮੁਲਜ਼ਮ ਨੂੰ ਗਿ੍ਫ਼ਤਾਰੀ ਤੋਂ ਬਾਅਦ ਅਦਾਲਤ 'ਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿਚ ਜੇਲ• ਭੇਜ ਦਿੱਤਾ ਗਿਆ ਹੈ | ਪੁਲਿਸ ਅਨੁਸਾਰ ਨਿਰਪਾਲ ਸਿੰਘ ਬੜਿੰਗ ਖ਼ਿਲਾਫ਼ ਚੰਡੀਗੜ• ਦੇ ਥਾਣਾ ਸੈਕਟਰ 26 'ਚ ਧਾਰਾ 420, 467, 468, 471 ਅਤੇ 120-ਬੀ ਆਈ.ਪੀ.ਸੀ ਅਧੀਨ ਐਫ਼.ਆਈ.ਆਰ ਦਰਜ ਹੈ | ਇਸ ਕੇਸ 'ਚ ਉਸ ਦੇ ਭਰਾ ਨਰਿੰਦਰ ਸਿੰਘ ਅਤੇ ਇੰਡੀਅਨ ਓਵਰਸੀਜ਼ ਬੈਂਕ ਸੈਕਟਰ 26 ਦੇ ਤਤਕਾਲੀ ਸ਼ਾਖਾ ਮੈਨੇਜਰ ਅਦਰੇਸ਼ ਕੁਮਾਰ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ | ਜਾਂਚ ਏਜੰਸੀਆਂ ਮੁਤਾਬਿਕ ਦੋਸ਼ ਹੈ ਕਿ ਨਿਰਪਾਲ ਬੜਿੰਗ ਨੇ ਪਟਿਆਲਾ ਸਥਿਤ ਆਪਣੀ ਕੋਠੀ ਅਤੇ ਰਾਜਪੁਰਾ ਦੇ ਇਕ ਬੂਥ ਦੀਆਂ ਰਜਿਸਟਰੀਆਂ ਦੀਆਂ ਰੰਗੀਨ ਫੋਟੋਕਾਪੀਆਂ ਤਿਆਰ ਕਰਵਾ ਕੇ ਇੰਡੀਅਨ ਓਵਰਸੀਜ਼ ਬੈਂਕ ਤੋਂ ਲਗਭਗ ਢਾਈ ਕਰੋੜ ਰੁਪਏ ਦੀ ਲੋਨ ਸੀਮਾ ਹਾਸਲ ਕੀਤੀ ਸੀ | ਬਾਅਦ 'ਚ ਕਰਜ਼ਾ ਅਦਾ ਨਾ ਕਰਨ 'ਤੇ ਬੈਂਕ ਵਲੋਂ ਮਾਮਲਾ ਪੁਲਿਸ ਕੋਲ ਪਹੁੰਚਾਇਆ ਗਿਆ, ਜਿਸ ਤੋਂ ਬਾਅਦ ਇਨਕੁਆਰੀ ਉਪਰੰਤ ਕੇਸ ਦਰਜ ਕੀਤਾ ਗਿਆ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਲੰਮੇ ਸਮੇਂ ਤੋਂ ਜਾਂਚ ਤੋਂ ਬਚਦਾ ਫ਼ਿਰ ਰਿਹਾ ਸੀ | ਲਗਾਤਾਰ ਨਿਗਰਾਨੀ ਅਤੇ ਛਾਪੇਮਾਰੀ ਤੋਂ ਬਾਅਦ ਚੰਡੀਗੜ• ਪੁਲਿਸ ਨੇ ਉਸ ਨੂੰ ਉਸਦੇ ਘਰ ਤੋਂ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ |
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਜਿਨ•ਾਂ ਜਾਇਦਾਦੀ ਦਸਤਾਵੇਜ਼ਾਂ ਦੇ ਆਧਾਰ 'ਤੇ ਇੰਡੀਅਨ ਓਵਰਸੀਜ਼ ਬੈਂਕ ਤੋਂ ਲੋਨ ਲਿਆ ਗਿਆ, ਉਨ•ਾਂ ਹੀ ਰਜਿਸਟਰੀਆਂ ਦੇ ਆਧਾਰ 'ਤੇ ਪਹਿਲਾਂ ਐਚ.ਡੀ.ਬੀ ਫਾਇਨੈਂਸ਼ਲ ਸਰਵਿਸਿਜ਼ ਲਿਮਟਿਡ ਤੋਂ ਵੀ ਕਰੋੜਾਂ ਰੁਪਏ ਦਾ ਕਰਜ਼ਾ ਲਿਆ ਜਾ ਚੁੱਕਾ ਸੀ | ਫੋਟੋਸਟੇਟ ਕਾਪੀਆਂ ਨੂੰ ਦੁਬਾਰਾ ਵਰਤ ਕੇ ਜਾਲਸਾਜ਼ੀ ਰਾਹੀਂ ਨਵਾਂ ਲੋਨ ਹਾਸਲ ਕੀਤਾ ਗਿਆ | ਇਸ ਸਬੰਧੀ ਚੰਡੀਗੜ• ਪੁਲਿਸ ਦੇ ਐਸ.ਪੀ ਅਤੇ ਈ.ਓ ਵਿੰਗ ਦੇ ਇੰਚਾਰਜ ਏ. ਵੈਂਕਟੇਸ਼ ਨੇ ਕਿਹਾ ਕਿ ਆਰਥਿਕ ਅਪਰਾਧਾਂ ਵਿਚ ਸ਼ਾਮਲ ਲੋਕਾਂ ਖ਼ਿਲਾਫ਼ ਪੁਲਿਸ ਸਖ਼ਤੀ ਨਾਲ ਕਾਰਵਾਈ ਕਰ ਰਹੀ ਹੈ | ਉਨ•ਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ | ਉਧਰ, ਪੀੜਤ ਪੱਖਾਂ ਵਲੋਂ ਪੁਲਿਸ ਅਤੇ ਪ੍ਰਸ਼ਾਸਨ ਕੋਲ ਇਨਸਾਫ਼ ਦੀ ਮੰਗ ਕੀਤੀ ਗਈ ਹੈ | ਉਨ•ਾਂ ਦੋਸ਼ ਲਗਾਇਆ ਕਿ ਮੁਲਜ਼ਮ ਵਲੋਂ ਕਈ ਲੋਕਾਂ ਅਤੇ ਵਿੱਤੀ ਸੰਸਥਾਵਾਂ ਨਾਲ ਧੋਖਾਧੜੀ ਕੀਤੀ ਗਈ ਹੈ ਅਤੇ ਸਾਰੇ ਮਾਮਲਿਆਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ | ਜ਼ਿਕਰਯੋਗ ਹੈ ਕਿ ਨਿਰਪਾਲ ਸਿੰਘ ਬੜਿੰਗ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਧੋਖਾਧੜੀ, ਜਾਲਸਾਜ਼ੀ ਅਤੇ ਭਰੋਸਾਘਾਤ ਸਬੰਧੀ ਲਗਭਗ ਇਕ ਦਰਜਨ ਕੇਸ ਦਰਜ ਹਨ | ਇਸ ਤੋਂ ਇਲਾਵਾ ਕਈ ਚੈੱਕ ਬਾਉਂਸ ਮਾਮਲਿਆਂ ਵਿਚ ਵੀ ਵੱਖ-ਵੱਖ ਅਦਾਲਤਾਂ ਵਲੋਂ ਉਸ ਨੂੰ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ |

ਪਿਛਲੀ ਖ਼ਬਰ ਆਬਕਾਰੀ ਨੀਤੀ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਡੀ.ਸੀ ਨਿਸ਼ਾਂਤ ਕੁਮਾਰ ਯਾਦਵ <br/> ਅਗਲੀ ਖ਼ਬਰ ਲੁੱਟ ਦੀ ਕੋਸ਼ਿਸ਼ ਮਾਮਲੇ ਵਿਚ ਤਿੰਨ ਨੌਜਵਾਨ ਗਿ੍ਫ਼ਤਾਰ ਚਾਕੂ ਤੇ ਵਾਰਦਾਤ ਵਿਚ ਵਰਤੀ ਐਕਟਿਵਾ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।