15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਆਇਜੈਕ ਲਕਸ ਨੇ ਮੋਹਾਲੀ 'ਚ ਪੇਸ਼ ਕੀਤੀ ਐਡਵਾਂਸ ਬਾਡੀ ਸਕਲਪਟਿੰਗ ਤਕਨੀਕ <br/>

ਅਜੀਤ ਡੈਸਕ 09-05-2026
ਐੱਸ.ਏ.ਐੱਸ. ਨਗਰ, 8 ਮਈ (ਅ.ਬ.)- ਐਡਵਾਂਸ ਐਸਥੇਟਿਕ ਤੇ ਵੈੱਲਨੈੱਸ ਸੋਲੂਸ਼ਨਜ਼ ਦੇ ਖੇਤਰ ਵਿਚ ਅਗੇਤੀ ਨਾਮ ਆਇਜੈਕ ਲਕਸ ਨੇ ਐਮਸਕਲਪਟ ਨਾਮਕ ਇਕ ਆਧੁਨਿਕ ਤੇ ਨਾਨ-ਇਨਵੇਸਿਵ ਬਾਡੀ ਕੰਟੂਰਿੰਗ ਟਰੀਟਮੈਂਟ ਦੀ ਸ਼ੁਰੂਆਤ ਕੀਤੀ ਹੈ | ਇਹ ਤਕਨੀਕ ਬਿਨਾਂ ਸਰਜਰੀ ਦੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਅਤੇ ਵੱਧ ਚਰਬੀ ਘਟਾਉਣ ਵਿਚ ਮਦਦ ਕਰਦੀ ਹੈ | ਪ੍ਰਸਿੱਧ ਐਸਥੇਟਿਕ ਮਾਹਿਰ ਡਾ. ਗੀਤਿਕਾ ਮਿੱਤਲ ਗੁਪਤਾ ਦੀ ਅਗਵਾਈ ਹੇਠ ਸੈਕਟਰ-80 ਸਥਿਤ ਸੈਂਟਰ ਵਿਚ ਸ਼ੁਰੂ ਕੀਤੀ ਗਈ ਇਹ ਤਕਨੀਕ ਬਾਡੀ ਸਕਲਪਟਿੰਗ ਦੇ ਖੇਤਰ ਵਿਚ ਇਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ | ਲਾਂਚ ਮੌਕੇ ਡਾ. ਗੀਤਿਕਾ ਮਿੱਤਲ ਗੁਪਤਾ ਨੇ ਕਿਹਾ ਕਿ ਅੱਜ ਦੀ ਬਦਲਦੀ ਜੀਵਨ ਸ਼ੈਲੀ 'ਚ ਲੋਕ ਸੁਰੱਖਿਅਤ, ਪ੍ਰਭਾਵਸ਼ਾਲੀ ਤੇ ਬਿਨਾਂ ਸਰਜਰੀ ਵਾਲੇ ਵਿਕਲਪਾਂ ਦੀ ਖੋਜ ਕਰ ਰਹੇ ਹਨ, ਜੋ ਸਰੀਰ ਦੀ ਬਨਾਵਟ ਤੇ ਤਾਕਤ ਦੋਵੇਂ ਨੂੰ ਬਿਹਤਰ ਬਣਾ ਸਕਣ | ਇਲਾਜ ਵਾਲੇ ਹਿੱਸਿਆਂ ਵਿਚ ਔਸਤਨ 15-16 ਫ਼ੀਸਦੀ ਤੱਕ ਮਾਸਪੇਸ਼ੀਆਂ ਵਿਚ ਵਾਧਾ ਤੇ ਲਗਭਗ 19 ਫ਼ੀਸਦੀ ਤੱਕ ਚਰਬੀ ਘਟਣ ਦੇ ਸੰਕੇਤ ਮਿਲੇ ਹਨ | ਇਸ ਤੋਂ ਇਲਾਵਾ ਪੇਟ ਦੀਆਂ ਮਾਸਪੇਸ਼ੀਆਂ ਦੀ ਤਾਕਤ ਵਧਾਉਣ ਤੇ ਕਮਰ ਦਾ ਘੇਰਾ ਘਟਾਉਣ ਵਰਗੇ ਫ਼ਾਇਦੇ ਵੀ ਵੇਖੇ ਗਏ ਹਨ | ਆਇਜੈਕ ਲਕਸ ਦੀ ਸੀ.ਈ.ਓ. ਝਰਨਾ ਧਰ ਨੇ ਕਿਹਾ ਕਿ ਐਮਸਕਲਪਟ ਇਕ ਭਰੋਸੇਯੋਗ ਗਲੋਬਲ ਤਕਨੀਕ ਹੈ ਜਿਸ ਦਾ ਸਫਲਤਾਪੂਰਵਕ ਇਸਤੇਮਾਲ ਦਿੱਲੀ ਤੇ ਮੁੰਬਈ ਸਥਿਤ ਸੈਂਟਰਾਂ ਵਿਚ ਕੀਤਾ ਜਾ ਚੁੱਕਾ ਹੈ | ਹੁਣ ਇਸ ਨੰੂ ਚੰਡੀਗੜ੍ਹ ਵਿਚ ਸ਼ੁਰੂ ਕਰ ਕੇ ਸੁਰੱਖਿਅਤ ਤੇ ਆਧੁਨਿਕ ਇਲਾਜ ਹੋਰ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਵੀਵੋ ਇੰਡੀਆ ਨੇ ਐਕਸ-300 ਐੱਫ.ਈ. ਮੋਬਾਈਲ ਲਾਂਚ ਕੀਤਾ <br/> ਅਗਲੀ ਖ਼ਬਰ ਭਾਜਪਾ ਨੇ ਪੱਛਮੀ ਬੰਗਾਲ 'ਚ ਭਾਰੀ ਬਹੁਮਤ ਤੇ ਇਤਿਹਾਸਕ ਜਿੱਤ ਕੀਤੀ ਪ੍ਰਾਪਤ : ਅਗਰਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।