ਬਠਿੰਡਾ, 15 ਅਗਸਤ (ਅੰਮਿ੍ਤਪਾਲ ਸਿੰਘ ਵਲਾਣ) - ਬਠਿੰਡਾ ’ਚ ਆਜ਼ਾਦੀ ਦਿਹਾੜੇ ਸੰਬੰਧੀ ਸਮਾਗਮ ਮੌਕੇ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਜਦੋਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸਨਮਾਨ ਕਰਨ ਲਈ ਸਟੇਜ ਤੋਂ ਹੇਠਾਂ ਆਏ ਤਾਂ ਉਥੇ 'ਆਪ' ਦੇ ਬਠਿੰਡਾ ਸ਼ਹਿਰੀ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਵਿਚਾਲੇ ਤਲਖੀਬਾਜ਼ੀ ਹੋ ਗਈ ਅਤੇ ਦੋਵਾਂ ਨੇ ਇਕ-ਦੂਜੇ ਪ੍ਰਤੀ ਰੋਹਬ ਨਾਲ ਤੱਕਦਿਆ ਗੁੱਸਾ ਦਿਖਾਇਆ। ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਉਥੋਂ ਮੌਜੂਦ ਬਠਿੰਡਾ ਦਿਹਾਤੀ ਤੋਂ ਵਿਧਾਇਕ ਇੰਜ. ਅਮਿਤ ਰਤਨ ਕੋਟਫੱਤਾ ਨੇ ਤੁਰੰਤ ਦਖ਼ਲ ਦਿੰਦਿਆਂ ਦੋਵਾਂ ਦੇ ਵਿਚਕਾਰ ਖੜ੍ਹ ਕੇ ਸਥਿਤੀ ਨੂੰ ਸੰਭਾਲਿਆ। ਦੂਜੇ ਪਾਸੇ ਕੈਬਨਿਟ ਮੰਤਰੀ ਨੇ ਦੋਵਾਂ ਨੂੰ ਆਪਣੇ ਪਾਸੇ ਅਲੱਗ ਖੜਾਇਆ। ਦੱਸਿਆ ਜਾ ਰਿਹਾ ਕਿ ਦੋਵਾਂ ਵਿਚ ਤਲਖੀ ਮੰਤਰੀ ਨਾਲ ਬੈਠਣ ਤੇ ਖੜ੍ਹਨ ਨੂੰ ਲੈ ਕੇ ਹੋਈ ਹੈ। ਇਹ ਸਾਰਾ ਘਟਨਾਕ੍ਰਮ ਸਮਾਗਮ ਦੀ ਸਟੇਜ ਤੋਂ ਹੋ ਰਹੇ ਸਿੱਧੇ ਪ੍ਰਸਾਰਣ ਦੌਰਾਨ ਕੈਮਰਿਆ ’ਚ ਵੀ ਕੈਦ ਹੋ ਗਿਆ।
ਤਾਜ਼ਾ ਖ਼ਬਰਾਂ
Free
ਆਜ਼ਾਦੀ ਦਿਹਾੜੇ ਦੇ ਸਮਾਗਮ ਮੌਕੇ ਵਿਧਾਇਕ ਗਿੱਲ ਤੇ ਮਹਿਤਾ 'ਚ ਤਲਖਬਾਜ਼ੀ
ਬਠਿੰਡਾ, 15 ਅਗਸਤ (ਅੰਮਿ੍ਤਪਾਲ ਸਿੰਘ ਵਲਾਣ) - ਬਠਿੰਡਾ ’ਚ ਆਜ਼ਾਦੀ ਦਿਹਾੜੇ ਸੰਬੰਧੀ ਸਮਾਗਮ ਮੌਕੇ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਜਦੋਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸਨਮਾਨ ਕਰਨ ਲਈ ਸਟੇਜ ਤੋਂ ਹੇਠਾਂ ਆਏ...
ਅਜੀਤ ਡੈਸਕ
15-08-2026