13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਚੰਡੀਗੜ੍ਹ 'ਚ 'ਆਪ' ਵਲੋਂ ਸੰਗਠਨ ਮਜ਼ਬੂਤ ਕਰਨ ਲਈ ਨਵੀਂ ਟੀਮ ਦਾ ਕੀਤਾ ਐਲਾਨ <br/>

ਅਜੀਤ ਡੈਸਕ 18-04-2026
ਚੰਡੀਗੜ੍ਹ, 17 ਅਪ੍ਰੈਲ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ ਚੰਡੀਗੜ੍ਹ ਨੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਵੱਡੇ ਪੱਧਰ 'ਤੇ ਸੰਗਠਨ ਵਿਸਥਾਰ ਕਰਦਿਆਂ ਵੱਖ-ਵੱਖ ਅਹੁਦਿਆਂ 'ਤੇ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਹੈ | ਪਾਰਟੀ ਅਨੁਸਾਰ, ਇਨ੍ਹਾਂ ਨਿਯੁਕਤੀਆਂ ਦਾ ਉਦੇਸ਼ ਜ਼ਮੀਨੀ ਪੱਧਰ 'ਤੇ ਸੰਗਠਨ ਨੂੰ ਮਜ਼ਬੂਤ ਕਰਨਾ, ਜਨ ਆਧਾਰ ਨੂੰ ਵਧਾਉਣਾ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਹੈ | ਜਾਣਕਾਰੀ ਸਾਂਝੀ ਕਰਦੇ ਹੋਏ ਵਿਕਰਾਂਤ-ਏ. ਤੰਵਰ ਨੇ ਦੱਸਿਆ ਕਿ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤੀ ਦਿੰਦਿਆਂ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਪ੍ਰੇਮ ਗਰਗ ਨੂੰ ਪ੍ਰਧਾਨ, ਜਦਕਿ ਜਸਬੀਰ ਲਾਡੀ, ਪੀ.ਪੀ. ਘਈ, ਮੀਨਾ ਸ਼ਰਮਾ, ਕੌਸ਼ਲ ਸਿੰਘ ਅਤੇ ਸ਼ਿਸ਼ੁਪਾਲ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਹੋਰ ਮਹੱਤਵਪੂਰਨ ਨਿਯੁਕਤੀਆਂ ਹੇਠ ਸੁਸ਼ੀਲ ਕੁਮਾਰ ਨੂੰ ਸਕੱਤਰ, ਸੁਨੀਲ ਕੁਮਾਰ ਟਾਂਕ ਨੂੰ ਸੀਨੀਅਰ ਮੀਤ ਪ੍ਰਧਾਨ (ਐਸ. ਸੀ. ਵਿੰਗ), ਸਤਨਾਮ ਸਿੰਘ ਤੇ ਗੁਰਪ੍ਰੀਤ ਸਿੰਘ ਸੋਮਲ ਨੂੰ ਮੀਤ ਪ੍ਰਧਾਨ (ਪੇਂਡੂ ਵਿੰਗ), ਜਦਕਿ ਸੁਨੀਲ ਸਿੰਘ, ਅਵਤਾਰ ਸਿੰਘ ਤੇ ਰਾਕੇਸ਼ ਸੋਨੀ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ | ਹੋਰ ਨਿਯੁਕਤੀਆਂ 'ਚ ਹਰਦੀਪ ਸਿੰਘ ਬੁਟੇਰਲਾ ਨੂੰ ਸੀਨੀਅਰ ਮੀਤ ਪ੍ਰਧਾਨ, ਓਮ ਪ੍ਰਕਾਸ਼ ਤਿਵਾਰੀ ਅਤੇ ਮੇਵਾ ਰਾਮ ਡਲੇਰ ਨੂੰ ਮੀਤ ਪ੍ਰਧਾਨ, ਯੋਗੇਸ਼ ਅਰੋੜਾ ਨੂੰ ਬੁਲਾਰਾ, ਸਨੀ ਬੈਰਵਾ, ਆਕਾਸ਼ ਗੌਤਮ, ਵਿਜੇਈ ਕੁਮਾਰ, ਦਿਨੇਸ਼ ਡਲੇਰ ਅਤੇ ਰੋਸ਼ਨ ਚੰਡੀਗੜ੍ਹੀਆਂ ਨੂੰ ਮੀਤ ਪ੍ਰਧਾਨ (ਸੋਸ਼ਲ ਮੀਡੀਆ ਵਿੰਗ) ਅਤੇ ਸੁਖਰਾਜ ਸੰਧੂ ਨੂੰ ਪ੍ਰਧਾਨ (ਇਸਤਰੀ ਵਿੰਗ) ਨਿਯੁਕਤ ਕੀਤਾ ਗਿਆ ਹੈ | ਪਾਰਟੀ ਨੇ ਵਿਸ਼ਵਾਸ ਜਤਾਇਆ ਹੈ ਕਿ ਸਾਰੇ ਨਵੇਂ ਨਿਯੁਕਤ ਅਹੁਦੇਦਾਰ ਪੂਰੀ ਨਿਭਾਅ, ਇਮਾਨਦਾਰੀ ਤੇ ਸਮਰਪਣ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ ਅਤੇ ਸੰਗਠਨ ਨੂੰ ਹੋਰ ਮਜ਼ਬੂਤੀ ਦੇਣਗੇ | ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਪਾਰਦਰਸ਼ਤਾ, ਚੰਗੇ ਸ਼ਾਸਨ ਤੇ ਲੋਕ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਸਾਰੇ ਵਰਕਰਾਂ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਵਿਚ ਸਰਗਰਮ ਭੂਮਿਕਾ ਨਿਭਾਉਣ |

ਪਿਛਲੀ ਖ਼ਬਰ ਤਨਿਸ਼ਕ ਦਾ ਐਲਾਂਟੇ ਮਾਲ 'ਚ ਨਵਾਂ ਸਟੋਰ ਸ਼ੁਰੂ <br/> ਅਗਲੀ ਖ਼ਬਰ ¸ 'ਗੈਂਗਸਟਰਾਂ 'ਤੇ ਵਾਰ' ਦਾ 87ਵਾਂ ਦਿਨ ¸ ਪੰਜਾਬ ਪੁਲਿਸ ਵਲੋਂ 546 ਥਾਵਾਂ 'ਤੇ ਛਾਪੇਮਾਰੀ, 253 ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।