04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਗਮਾਡਾ ਦਰਮਿਆਨ ਹੋਏ ਸਮਝੌਤੇ ਨੂੰ ਨਾਮਨਜ਼ੂਰ ਕਰਦਿਆਂ ਕਿਸਾਨਾਂ ਵਲੋਂ ਭਲਕੇ ਤੋਂ ਧਰਨਾ ਸ਼ੁਰੂ ਕਰਨ ਦਾ ਫ਼ੈਸਲਾ <br/>

ਗੁਰਦੁਆਰਾ ਅੰਬ ਸਾਹਿਬ ਵਿਖੇ ਕਿਸਾਨਾਂ ਦੀ ਹੋਈ ਇਕੱਤਰਤਾ ਮੌਕੇ ਹੱਥ ਖੜ੍ਹੇ ਕਰਕੇ ਸੰਘਰਸ਼ ਦੇ ਫ਼ੈਸਲੇ ਨੂੰ ਪ੍ਰਵਾਨਗੀ ਦਿੰਦੇ ਹੋਏ ਕਿਸਾਨ | ਅਜੀਤ ਤਸਵੀਰ <br/> 17-04-2026
ਐੱਸ. ਏ. ਐੱਸ. ਨਗਰ, 16 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਕਿਸਾਨਾਂ ਅਤੇ ਗਮਾਡਾ ਦਰਮਿਆਨ 14 ਅਪ੍ਰੈਲ ਨੂੰ ਹੋਏ ਸਮਝੌਤੇ ਨੂੰ ਸਰਬ-ਪ੍ਰਵਾਨਗੀ ਨਾ ਮਿਲਣ ਦਾ ਦਾਅਵਾ ਕਰਦਿਆਂ ਵੱਡੀ ਗਿਣਤੀ ਕਿਸਾਨਾਂ ਵਲੋਂ ਸਮਝੌਤੇ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਸੰਬੰਧ 'ਚ ਅੱਜ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਇਕੱਤਰਤਾ ਕਰਕੇ ਸੰਬੰਧਿਤ ਸਮਝੌਤੇ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਹੱਥ ਖੜ੍ਹੇ ਕਰਕੇ 18 ਅਪ੍ਰੈਲ ਨੂੰ ਮੁਹਾਲੀ ਦੇ ਹਵਾਈ ਅੱਡੇ ਵੱਲ ਮੁੜਦੀ ਸੜਕ ਦੇ ਚੌਕ 'ਤੇ ਅਣਮਿੱਥੇ ਸਮੇਂ ਲਈ ਧਰਨਾ ਆਰੰਭ ਕਰਨ ਦਾ ਫ਼ੈਸਲਾ ਲਿਆ ਹੈ | ਮੱਖਣ ਸਿੰਘ ਗੀਗੇਮਾਜਰਾ, ਕਮਲਜੀਤ ਸਿੰਘ ਬੜੀ, ਤਰਨਦੀਪ ਸਿੰਘ ਜਗਤਪੁਰਾ, ਨਵਾਬ ਸਿੰਘ ਸਿਆਊ, ਜਗਤਾਰ ਸਿੰਘ ਬਾਕਰਪੁਰ, ਗੁਰਦੀਪ ਸਿੰਘ, ਪਵਿੱਤਰ ਸਿੰਘ ਨੰਬਰਦਾਰ, ਬਾਬਾ ਸ਼ੇਰ ਸਿੰਘ, ਗੁਰਮਿੰਦਰ ਸਿੰਘ ਬਾਕਰਪੁਰ, ਸਤਵਿੰਦਰ ਸਿੰਘ ਪ੍ਰੇਮਗੜ੍ਹ, ਪਵਨਪ੍ਰੀਤ ਸਿੰਘ ਬੜੀ, ਮੱਖਣ ਸਿੰਘ ਬੜੀ, ਮਲਕੀਤ ਸਿੰਘ ਸਰਪੰਚ ਦੁਰਾਲੀ, ਅਵਤਾਰ ਸਿੰਘ ਮਨੌਲੀ, ਕਰਮਜੀਤ ਸਿੰਘ ਭੂਰਾ ਕੁਰੜੀ, ਮਨਪ੍ਰੀਤ ਸਿੰਘ ਕੁਰੜੀ, ਅਵਤਾਰ ਸਿੰਘ ਮਟਰਾਂ, ਸੁਖਜੀਤ ਸਿੰਘ ਪੱਤੋਂ, ਬਲਵੰਤ ਸਿੰਘ ਨੰਡਿਆਲੀ, ਸੇਵਾ ਸਿੰਘ ਆਦਿ ਦੀ ਅਗਵਾਈ ਹੇਠ ਹੋਈ ਕਿਸਾਨਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਦੋ ਦਿਨ ਪਹਿਲਾਂ ਕਿਸਾਨਾਂ ਅਤੇ ਗਮਾਡਾ ਅਧਿਕਾਰੀਆਂ ਦੌਰਾਨ ਹੋਇਆ ਸਮਝੌਤਾ ਸਰਬ-ਪ੍ਰਵਾਨਿਤ ਨਹੀਂ ਹੈ | ਉਨ੍ਹਾਂ ਕਿਹਾ ਕਿ ਸੰਬੰਧਿਤ ਸੰਘਰਸ਼ ਦੇ ਮੋਹਰੀ ਆਗੂਆਂ ਨੇ ਕਿਸਾਨਾਂ ਨੂੰ ਭਰੋਸੇ ਵਿਚ ਨਹੀਂ ਲਿਆ | ਉਨ੍ਹਾਂ ਕਿਹਾ ਕਿ ਉਹ ਆਪਣੀਆਂ ਜ਼ਮੀਨਾਂ ਕਿਸੇ ਵੀ ਕੀਮਤ 'ਤੇ ਐਕਵਾਇਰ ਨਹੀਂ ਹੋਣ ਦੇਣਗੇ ਅਤੇ ਡੇਢ ਦਰਜਨ ਪਿੰਡਾਂ ਦੀ 7 ਹਜ਼ਾਰ ਏਕੜ ਜ਼ਮੀਨ ਗਮਾਡਾ ਨੂੰ ਕੌਡੀਆਂ ਦੇ ਭਾਅ 'ਤੇ ਐਕਵਾਇਰ ਨਹੀਂ ਕਰਨ ਦੇਣਗੇ |

ਪਿਛਲੀ ਖ਼ਬਰ ਨਿੱਜੀ ਗੱਡੀਆਂ ਦੇ ਲੱਗੇ ਹੂਟਰਾਂ ਕਾਰਨ ਲੋਕਾਂ ਨੂੰ ਹੋ ਰਹੀ ਹੈ ਪ੍ਰੇਸ਼ਾਨੀ ਅਗਲੀ ਖ਼ਬਰ ਜ਼ਿਲ੍ਹੇ ਅੰਦਰ ਹੁਣ ਤੱਕ 2,969 ਮੀਟਿ੍ਕ ਟਨ ਕਣਕ ਦੀ ਖ਼ਰੀਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।